ਸੌਰਵ ਗਾਂਗੁਲੀ ਨੂੰ ਵਧਾਈ ਦਿੰਦੇ ਯੁਵਰਾਜ ਨੂੰ ਯਾਦ ਆਇਆ ਯੋ-ਯੋ ਟੈਸਟ

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕਟ ਦੇ ਸਭ ਤੋਂ ਸ਼ਕਤੀਸ਼ਾਲੀ ਕ੍ਰਿਕਟ ਬੋਰਡ ਬੀਸੀਸੀਆਈ ਦੇ ਪ੍ਰਧਾਨ ਬਣਨ ਜਾ ਰਹੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਹਰ ਥਾਂ ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲ ਰਹੀਆਂ ਹਨ।

Yuvraj and Ganguly

ਨਵੀਂ ਦਿੱਲੀ: ਕ੍ਰਿਕਟ ਦੇ ਸਭ ਤੋਂ ਸ਼ਕਤੀਸ਼ਾਲੀ ਕ੍ਰਿਕਟ ਬੋਰਡ ਬੀਸੀਸੀਆਈ ਦੇ ਪ੍ਰਧਾਨ ਬਣਨ ਜਾ ਰਹੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਹਰ ਥਾਂ ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲ ਰਹੀਆਂ ਹਨ। ਵਧਾਈਆਂ ਦੇਣ ਵਾਲਿਆਂ ਵਿਚ ਹੁਣ ਯੁਵਰਾਜ ਸਿੰਘ ਦਾ ਨਾਂਅ ਵੀ ਸ਼ਾਮਿਲ ਹੋ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਯੁਵਰਾਜ ਸਿੰਘ ਨੇ ਸੌਰਵ ਗਾਂਗੁਲੀ ਨੂੰ ਵਧਾਈ ਦਿੰਦੇ ਹੋਏ ਬੀਸੀਸੀਆਈ ‘ਤੇ ਯੋ-ਯੋ ਟੈਸਟ ਨੂੰ ਲੈ ਕੇ ਵੀ ਨਿਸ਼ਾਨਾ ਲਗਾਇਆ।

ਇਸ ਤੋਂ ਬਾਅਦ ਗਾਂਗੁਲੀ ਨੇ ਉਸ ‘ਤੇ ਸਹਿਜਤਾ ਨਾਲ ਜਵਾਬ ਵੀ ਦਿੱਤਾ। ਯੁਵਰਾਜ ਨੇ ਲਿਖਿਆ ਕਿ, ‘ਭਾਰਤੀ ਕਪਤਾਨ ਤੋਂ ਲੈ ਕੇ ਬੀਸੀਸੀਆਈ ਪ੍ਰਧਾਨ ਬਣਨ ਦੀ ਮਹਾਨ ਆਦਮੀ ਦੀ ਮਹਾਨ ਯਾਤਰਾ। ਮੇਰਾ ਮੰਨਣਾ ਹੈ ਕਿ ਕ੍ਰਿਕਟਰ ਲਈ ਪ੍ਰਸ਼ਾਸਕ ਬਣਨਾ ਬਹੁਤ ਵਧੀਆਂ ਹੁੰਦਾ ਹੈ ਕਿਉਂਕਿ ਇਸ ਵਿਚ ਤੁਸੀਂ ਖਿਡਾਰੀ ਦੇ ਲਿਹਾਜ਼ ਨਾਲ ਸਥਿਤੀ ਨੂੰ ਸਮਝਦੇ ਹੋ। ਕਾਸ਼ ਤੁਸੀਂ ਉਸ ਸਮੇਂ ਪ੍ਰਧਾਨ ਬਣਦੇ ਜਦੋਂ ਯੋ-ਯੋ ਟੈਸਟ ਦੀ ਮੰਗ ਕੀਤੀ ਸੀ’।

ਯੁਵਰਾਜ ਦਾ ਇਸ਼ਾਰਾ ਅਪਣੇ ਅੰਤਰਰਾਸ਼ਟਰੀ ਕੈਰੀਅਰ ਦੇ ਆਖਰੀ ਦਿਨਾਂ ਵੱਲ ਸੀ ਜਦੋਂ ਟੀਮ ਇੰਡੀਆ ਵਿਚ ਦਾਖਲ ਹੋਣ ਲਈ ਯੋ-ਯੋ ਟੈਸਟ ਲਾਜਮੀ ਕਰ ਦਿੱਤਾ ਗਿਆ ਸੀ। ਇਸ ਟਵੀਟ ਤੋਂ ਬਾਅਦ ਪ੍ਰਿੰਸ ਆਫ ਕੋਲਕਾਤਾ ਸੌਰਵ ਗਾਂਗੁਲੀ ਨੇ ਯੁਵਰਾਜ ਸਿੰਘ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ, ‘ਵਧਾਈਆਂ ਲਈ ਧੰਨਵਾਦ, ਤੁਸੀਂ ਸਾਨੂੰ ਵਿਸ਼ਵ ਕੱਪ ਜਿਤਾਇਆ ਹੈ। ਹੁਣ ਸਮਾਂ ਆ ਗਿਆ ਹੈ ਖੇਡ ਲਈ ਕੁਝ ਵਧੀਆ ਕਰਨ ਦਾ। ਤੁਸੀਂ ਮੇਰੇ ਸੁਰਸਟਾਰ ਹੋ। ਰੱਬ ਤੁਹਾਡਾ ਭਲਾ ਕਰੇ’। ਦੱਸ ਦਈਏ ਕਿ ਯਵਰਾਜ ਸਿੰਘ ਨੇ ਭਾਰਤ ਲਈ 2007 ਟੀ-20 ਵਿਸ਼ਵ ਕੱਪ ਅਤੇ 2011 ਵਨ ਡੇ ਵਰਲਡ ਕੱਪ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।