ਯੁਵਰਾਜ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਭਾਵੁਕ ਹੋਏ ਰਣਜੀਤ ਬਾਵਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਤਿਹਾਸ ਵਿਚ ਜਦੋਂ ਵੀ ਕਿਸੇ ਨੇ ਨਾਮ ਕਮਾਇਆ ਤਾਂ ਉਸਦੇ ਪਿੱਛੇ ਕੋਈ ਨਾ ਕੋਈ ਜਨੂੰਨ ਜ਼ਰੂਰ ਲੁਕਿਆ ਸੀ।

yuvraj singh and ranjit bawa

ਜਲੰਧਰ  : ਇਤਿਹਾਸ ਵਿਚ ਜਦੋਂ ਵੀ ਕਿਸੇ ਨੇ ਨਾਮ ਕਮਾਇਆ ਤਾਂ ਉਸਦੇ ਪਿੱਛੇ ਕੋਈ ਨਾ ਕੋਈ ਜਨੂੰਨ ਜ਼ਰੂਰ ਲੁਕਿਆ ਸੀ। ਜੇਕਰ ਰੈਸਲਿੰਗ ਵਿਚ ਫੋਗਾਟ ਭੈਣਾਂ ਗੋਲਡ ਲੈ ਕੇ ਆਈਆਂ ਤਾਂ ਉਸਦੇ ਪਿੱਛੇ ਪਿਤਾ ਮਹਾਂਵੀਰ ਸਿੰਘ ਫੋਗਾਟ ਦਾ ਵੱਡਾ ਹੱਥ ਸੀ। ਇਸੇ ਤਰ੍ਹਾਂ ਜੇਕਰ ਯੁਵੀ ਕ੍ਰਿਕਟ ਦੇ ਯੁਵਰਾਜ ਬਣੇ ਹਨ ਤਾਂ ਇਸਦੇ ਪਿੱਛੇ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਦੀ ਭੂਮਿਕਾ ਵੀ ਘੱਟ ਮਹੱਤਵਪੂਰਣ ਨਹੀਂ ਸੀ, ਕਿਉਂਕਿ ਬਿਨ੍ਹਾਂ ਸੰਘਰਸ਼ ਦੇ ਆਸਾਨ ਨਹੀਂ ਹੈ ਕਿਸੇ ਦਾ ਯੁਵਰਾਜ ਬਣ ਜਾਣਾ। ਦੱਸ ਦਈਏ ਸਾਲ 2011 'ਚ ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ।

ਮੁੰਬਈ 'ਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ ਭਾਵੁਕ ਵੀ ਹੋ ਗਏ ਸਨ। ਇਸ ਦੌਰਾਨ ਯੁਵਰਾਜ ਨੇ ਕਿਹਾ ਕਿ 'ਮੈਂ ਕਦੇ ਵੀ ਹਾਰ ਨਹੀਂ ਮੰਨੀ। ਯੁਵਰਾਜ ਸਿੰਘ ਦੇ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿਣ ਤੇ ਗਾਇਕ ਰਣਜੀਤ ਬਾਵਾ ਨੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ ਹੈ। ਰਣਜੀਤ ਬਾਵਾ ਨੇ ਇਸੇ ਸਬੰਧ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਨੂੰ ਲੋਕ ਕਾਫੀ ਲਾਈਕ ਕਰ ਰਹੇ ਹਨ। ਦੱਸ ਦਈਏ ਕਿ ਯੁਵਰਾਜ ਸਿੰਘ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ।

ਇਸ ਦੌਰਾਨ ਯੁਵਰਾਜ ਨੇ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ 'ਚ ਆਪਣਾ ਸਿੱਕਾ ਜਮਾ ਦਿੱਤਾ ਸੀ। ਦੱਸਣਯੋਗ ਹੈ ਕਿ ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖਿਲਾਫ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇਕ ਦਿਨਾਂ ਤੇ 58 ਟੀ-20 ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕੇਟ 'ਚ ਯੁਵਰਾਜ ਨੇ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ, ਉੱਥੇ ਹੀ ਇਕ ਦਿਨਾਂ ਮੈਚ 'ਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-20 ਕ੍ਰਿਕੇਟ 'ਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।