ਇਸ ਕੰਗਾਰੂ ਦੀ ਪੰਜਾਬੀ ਸੁਣ ਯੁਵਰਾਜ ਹੱਸ ਹੱਸ ਹੋਏ ਦੋਹਰੇ, ਤੁਸੀਂ ਵੀ ਦੇਖੋ ਵੀਡੀਉ  

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕੇਟਰ ਯੁਵਰਾਜ ਸਿੰਘ ਨਾ ਸਿਰਫ ਅਬੂਧਾਬੀ ਟੀ10 ਲੀਗ ਵਿਚ ਆਪਣੀ ਟੀਮ...

Yuvraj singh laughs out loud after west indies player speaks in punjabi

ਚੰਡੀਗੜ੍ਹ: ਕ੍ਰਿਕੇਟਰ ਯੁਵਰਾਜ ਸਿੰਘ ਨਾ ਸਿਰਫ ਅਬੂਧਾਬੀ ਟੀ10 ਲੀਗ ਵਿੱਚ ਆਪਣੀ ਟੀਮ ਮਰਾਠਾ ਅਰੇਬੀਅਨਜ਼ ਲਈ ਖੇਡਣ ਲਈ, ਬਲਕਿ ਆਪਣੇ ਸਾਥੀ ਖਿਜਾਰੀਆਂ ਨੂੰ ਪੰਜਾਬੀ ਬੋਲਣੀ ਸਿਖਾਉਣ ਲਈ ਵੀ ਦੁਨੀਆ ਭਰ ਵਿੱਚ ਘੁੰਮ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਆਪਣੀ ਇੱਕ ਪੋਸਟ 'ਚ ਯੁਵਰਾਜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਟੀਮ ਦੇ ਸਾਥੀ ਚੈਡਵਿਕ ਵਾਲਟਨ ਉਨ੍ਹਾਂ ਨਾਲ ਪੰਜਾਬੀ ਜ਼ੁਬਾਨ ਵਿਚ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।

' ਦਸ ਦਈਏ ਕਿ ਕ੍ਰਿਕਟਰ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਮੁੰਬਈ ਵਿਚ ਪ੍ਰੈੱਸ ਕਾਨਫਰੰਸ ਜ਼ਰੀਏ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਯੁਵਰਾਜ ਨੇ 40 ਟੈਸਟ ਮੈਚ ਅਤੇ 304 ਵਨ ਡੇਅ ਮੈਚ ਖੇਡੇ ਸਨ। ਯੁਵਰਾਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੂੰ ਕ੍ਰਿਕਟ ਤੋਂ ਸਭ ਕੁਝ ਮਿਲਿਆ ਹੈ। ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਕ੍ਰਿਕਟ ਨੇ ਮੈਨੂੰ ਕਈ ਦੋਸਤ ਤੇ ਸੀਨੀਅਰ ਦਿੱਤੇ।

"ਮੈਨੂੰ ਸਚਿਨ ਤੇਂਦੁਲਕਰ ਨਾਲ ਖੇਡਣ ਦਾ ਮੌਕਾ ਮਿਲਿਆ। ਯੁਵਰਾਜ ਸਿੰਘ ਦੀ ਕ੍ਰਿਕਟ ਪ੍ਰਤਿਭਾ ਪਰਖ਼ਣ ਦੇ ਮੰਤਵ ਨਾਲ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਉਨ੍ਹਾਂ ਨੂੰ ਪਟਿਆਲਾ ਲੈ ਗਏ, ਜਿੱਥੇ ਯੁਵਰਾਜ ਸਿੰਘ ਨੇ ਨਵਜੋਤ ਸਿੰਘ ਨੂੰ ਖੇਡ ਕੇ ਦਿਖਾਉਣਾ ਸੀ। ਯੁਵਰਾਜ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ, "ਜਦੋਂ ਮਹਾਰਾਣੀ ਕਲੱਬ ਵਿਚ ਸਿੱਧੂ ਮੇਰਾ ਮੁਲਾਂਕਣ ਕਰ ਰਹੇ ਸਨ ਤਾਂ ਮੈਂ ਪੂਰੀ ਤਰ੍ਹਾਂ ਸਹਿਜ ਨਹੀਂ ਸੀ। ਮੈਂ ਜਿਸ ਕਿਸਮ ਦਾ ਬੱਚਾ ਸੀ, ਆਪਣੇ ਹਿਸਾਬ ਨਾਲ ਸ਼ਾਟ ਖੇਡਦਾ ਸੀ, ਲੇਕਿਨ ਮੈਨੂੰ ਇਹ ਸਮਝ ਨਹੀਂ ਸੀ ਕਿ ਮੇਰਾ ਲਾਂਗ ਸਟੰਪ ਕਿੱਥੇ ਹੈ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।