ICC World Cup 2023: ਟਰਾਫ਼ੀ ਦੇਣ ਤੋਂ ਬਾਅਦ ਆਸਟ੍ਰੇਲੀਆ ਕਪਤਾਨ ਨੂੰ ਇਕੱਲੇ ਛੱਡ ਕੇ ਚਲੇ ਗਏ PM ਮੋਦੀ, ਯੂਜ਼ਰਸ ਕੱਸ ਰਹੇ ਤੰਜ਼
ਦੋਵੇਂ ਜਣੇ ਸਿਰਫ਼ 2 ਕੁ ਮਿੰਟ ਹੀ ਫੋਟੋ ਕਰਵਾਉਣ ਲਈ ਕਪਤਾਨ ਪੈਟ ਕਮਿੰਸ ਦੇ ਨਾਲ ਖੜੇ ਤੇ ਬਾਅਦ ਵਿਚ ਦੋਹੇ ਜਣੇ ਕਪਤਾਨ ਨੂੰ ਇਕੱਲਿਆਂ ਛੱਡ ਕੇ ਚਲੇ ਗਏ
ICC World Cup 2023 - ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤ ਨੂੰ ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾਇਆ ਤੇ ਆਸਟ੍ਰੇਲੀਆ 6ਵੀਂ ਵਾਰ ਚੈਂਪੀਅਨ ਬਣ ਗਿਆ ਹੈ। ਇਸ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਟੀਮ ਆਸਟ੍ਰੇਲੀਆ ਨੂੰ ਟਰਾਂਫ਼ੀ ਦੇਣ ਪਹੁੰਚੇ ਤਾਂ ਕੁੱਝ ਅਜੀਬ ਹੋਇਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਯੂਜ਼ਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸ ਰਹੇ ਹਨ।
ਦਰਅਸਲ ਹੋਇਆ ਇਹ ਕਿ ਜਦੋਂ ਦੋਹਾਂ ਆਗੂਆਂ ਨੇ ਆਸਟ੍ਰੇਲੀਆ ਦੇ ਕਪਤਾਨ ਨੂੰ ਟਰਾਫ਼ੀ ਦੇ ਦਿੱਤੀ ਤਾਂ ਉਹ ਦੋਵੇਂ ਜਣੇ ਸਿਰਫ਼ 2 ਕੁ ਮਿੰਟ ਹੀ ਫੋਟੋ ਕਰਵਾਉਣ ਲਈ ਕਪਤਾਨ ਪੈਟ ਕਮਿੰਸ ਦੇ ਨਾਲ ਖੜੇ ਤੇ ਬਾਅਦ ਵਿਚ ਦੋਹੇ ਜਣੇ ਕਪਤਾਨ ਨੂੰ ਇਕੱਲਿਆਂ ਛੱਡ ਕੇ ਚਲੇ ਗਏ ਤੇ ਕਪਤਾਨ ਪੈਟ ਕਮਿੰਸ ਬਾਕੀ ਸਾਥੀਆਂ ਦੀ ਉਡੀਕ ਕਰਦੇ ਰਹੇ, ਸ਼ਾਇਦ ਦੋਹਾਂ ਆਗੂਆਂ ਦੀ ਉਹਨਾਂ ਨੂੰ ਇਕੱਲਿਆਂ ਛੱਡ ਕੇ ਜਾਣ ਦੀ ਗੱਲ ਚੰਗੀ ਨਹੀਂ ਲੱਗੀ। ਇਸ ਦੀ ਵੀਡੀਓ ਵਾਇਰਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਪਤਾਨ ਪੈਟ ਕਮਿੰਸ ਦੇ ਮੂੰਹ ਦਾ ਰਿਐਕਸ਼ਨ ਦੇਖਣ ਵਾਲਾ ਹੈ।
ਇਸ ਤੋਂ ਬਾਅਦ ਜਦੋਂ ਉਹ ਚਲੇ ਗਏ ਤਾਂ ਆਸਟ੍ਰੇਲੀਆ ਟੀਮ ਦੇ ਖਿਡਾਰੀ ਕਪਤਾਨ ਕੋਲ ਆ ਗਏ ਤੇ ਫਿਰ ਜਾ ਕੇ ਕਪਤਾਨ ਪੈਟ ਕਮਿੰਸ ਦਾ ਰਿਐਕਸ਼ਨ ਥੋੜ੍ਹਾ ਠੀਕ ਹੋਇਆ। ਇਸ ਵਾਇਰਲ ਵੀਡੀਓ ਨੂੰ ਯੂਜ਼ਰਸ ਆਪਣੇ-ਅਪਣੇ ਤਰੀਕੇ ਨਾਲ ਕੋਈ ਨਾਲ ਕੋਈ ਲਾਈਨ ਲਿਖ ਕੇ ਪੋਸਟ ਕਰ ਰਹੇ ਹਨ।
(For more news apart from ICC World Cup 2023, stay tuned to Rozana Spokesman)