16 ਸਾਲਾ ਪ੍ਰਗਿਆਨੰਦ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਤਿੰਨ ਮਹੀਨਿਆਂ 'ਚ ਦੂਜੀ ਵਾਰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਮੈਗਨਸ ਕਾਰਲਸਨ ਗ਼ਲਤੀ ਨਾਲ ਹਾਰ ਗਏ ਮੈਚ

Pragyanand defeated world champion Carlson

ਮੈਗਨਸ ਕਾਰਲਸਨ ਗ਼ਲਤੀ ਨਾਲ ਹਾਰ ਗਏ ਮੈਚ
ਨਵੀਂ ਦਿੱਲੀ : ਭਾਰਤੀ ਗ੍ਰੈਂਡਮਾਸਟਰ ਪ੍ਰਗਿਆਨੰਦ ਰਮੇਸ਼ਪ੍ਰਭੂ ਨੇ 2022 'ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 'ਤੇ ਦੂਜੀ ਜਿੱਤ ਦਰਜ ਕੀਤੀ ਹੈ। ਨਾਰਵੇ ਦੇ ਕਾਰਲਸਨ ਨੇ ਚੈੱਸਬਾਲ ਮਾਸਟਰਸ ਦੇ ਪੰਜਵੇਂ ਦੌਰ 'ਚ ਵੱਡੀ ਗ਼ਲਤੀ ਕੀਤੀ ਅਤੇ ਪ੍ਰਗਿਆਨੰਦ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਪ੍ਰਗਿਆਨੰਦ ਦੀਆਂ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ 'ਚ ਨਾਕਆਊਟ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ।

ਤਿੰਨ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪ੍ਰਗਿਆਨੰਦ ਨੇ ਕਾਰਲਸਨ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ 'ਚ ਉਸ ਨੇ ਏਅਰ ਥਿੰਗਸ ਮਾਸਟਰਸ 'ਚ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਇਆ ਸੀ। ਇਹ ਕਾਰਲਸਨ 'ਤੇ ਪ੍ਰਗਿਆਨੰਦ ਦੀ ਪਹਿਲੀ ਜਿੱਤ ਸੀ। ਹੁਣ ਤਿੰਨ ਮਹੀਨਿਆਂ ਬਾਅਦ ਉਸ ਨੇ ਮੁੜ ਇਤਿਹਾਸ ਦੁਹਰਾਇਆ ਹੈ। 

16 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਪੰਜਵੇਂ ਦੌਰ 'ਚ ਪ੍ਰਗਿਆਨੰਦ ਅਤੇ ਕਾਰਲਸਨ ਵਿਚਾਲੇ ਮੁਕਾਬਲਾ ਹੋਇਆ। ਮੈਚ ਡਰਾਅ ਵੱਲ ਵਧ ਰਿਹਾ ਸੀ ਪਰ ਕਾਰਲਸਨ ਨੇ 40ਵੀਂ ਚਾਲ 'ਚ ਵੱਡੀ ਗ਼ਲਤੀ ਕੀਤੀ। ਉਸ ਨੇ ਆਪਣੇ ਕਾਲੇ ਘੋੜੇ ਨੂੰ ਗ਼ਲਤ ਥਾਂ 'ਤੇ ਰੱਖ ਦਿੱਤਾ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਉਸ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ ਅਚਾਨਕ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਲਸਨ ਦੀ ਗ਼ਲਤੀ ਕਾਰਨ ਮੈਚ ਜਿੱਤਣ ਤੋਂ ਬਾਅਦ ਪ੍ਰਗਿਆਨੰਦ ਨੇ ਕਿਹਾ ਕਿ ਉਹ ਇਸ ਤਰ੍ਹਾਂ ਮੈਚ ਨਹੀਂ ਜਿੱਤਣਾ ਚਾਹੁੰਦੇ। 

ਕਾਰਲਸਨ ਸ਼ਤਰੰਜ ਮਾਸਟਰਸ ਟੂਰਨਾਮੈਂਟ ਦਾ ਦੂਜਾ ਦਿਨ ਖਤਮ ਹੋਣ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਇਸ ਟੂਰਨਾਮੈਂਟ 'ਚ ਚੀਨ ਦੀ ਵੇਈ ਯੀ ਪਹਿਲੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਪ੍ਰਗਿਆਨੰਦ ਦੇ 12 ਅੰਕ ਹਨ। ਦੁਨੀਆਂ ਦੇ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਅਭਿਮਨਿਊ ਮਿਸ਼ਰਾ ਵੀ ਇਸ ਟੂਰਨਾਮੈਂਟ ਦਾ ਹਿੱਸਾ ਹਨ, ਜਿਸ 'ਚ 16 ਖਿਡਾਰੀ ਹਿੱਸਾ ਲੈ ਰਹੇ ਹਨ। 

ਏਅਰਥਿੰਗਜ਼ ਮਾਸਟਰਜ਼ ਦੇ ਅੱਠਵੇਂ ਦੌਰ ਵਿੱਚ ਭਾਰਤ ਦੇ ਆਰ ਪ੍ਰਗਿਆਨੰਦਦਾ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਉਹ ਇਸ ਟੂਰਨਾਮੈਂਟ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਸੀ। ਕਾਰਲਸਨ ਨੇ ਭਾਰਤੀ ਗ੍ਰੈਂਡਮਾਸਟਰ ਦੇ ਸਾਹਮਣੇ ਕਈ ਗ਼ਲਤੀਆਂ ਕੀਤੀਆਂ ਅਤੇ ਆਖਰਕਾਰ ਮੈਚ ਹਾਰ ਗਿਆ। ਇਸ ਤੋਂ ਪਹਿਲਾਂ ਇਹ ਦੋਵੇਂ ਖਿਡਾਰੀ ਤਿੰਨ ਵਾਰ ਆਹਮੋ-ਸਾਹਮਣੇ ਹੋਏ ਸਨ ਅਤੇ ਤਿੰਨੋਂ ਵਾਰ ਕਾਰਲਸਨ ਨੇ ਜਿੱਤ ਦਰਜ ਕੀਤੀ ਸੀ ਪਰ ਚੌਥੇ ਮੈਚ ਵਿੱਚ ਭਾਰਤੀ ਖਿਡਾਰੀ ਦੀ ਜਿੱਤ ਹੋਈ ਸੀ। ਇਸ ਤੋਂ ਬਾਅਦ ਕਾਰਲਸਨ ਨੇ ਅਪ੍ਰੈਲ 'ਚ ਹੋਏ ਓਸਲੋ ਈ ਸਪੋਰਟਸ ਕੱਪ 'ਚ ਪ੍ਰਗਿਆਨੰਦਨਾ ਨੂੰ 3-0 ਨਾਲ ਹਰਾ ਕੇ ਪਿਛਲੀ ਹਾਰ ਦਾ ਬਦਲਾ ਲਿਆ। ਹੁਣ ਪ੍ਰਗਿਆਨੰਦ ਫਿਰ ਜਿੱਤ ਗਏ ਹਨ।