ਫ਼ਖਰ ਜਮਾਨ ਨੇ ਰਚਿਆ ਇਤਿਹਾਸ, ਦੋਹਰਾ ਸ਼ਤਕ ਲਗਾਉਣ ਵਾਲੇ ਬਣੇ ਪਹਿਲੇ ਪਾਕਿਸਤਾਨੀ ਖਿਡਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰਿਕੇਟ ਦੀ ਦੁਨੀਆ `ਚ ਅੱਜ ਤਕ ਅਨੇਕਾਂ ਹੀ ਰਿਕਾਰਡ ਬਣੇ ਅਤੇ ਅਨੇਕਾਂ ਹੀ ਰਿਕਾਰਡ ਟੁੱਟੇ ਹੋਣਗੇ। ਵਿ

fakhar zaman

ਕ੍ਰਿਕੇਟ ਦੀ ਦੁਨੀਆ `ਚ ਅੱਜ ਤਕ ਅਨੇਕਾਂ ਹੀ ਰਿਕਾਰਡ ਬਣੇ ਅਤੇ ਅਨੇਕਾਂ ਹੀ ਰਿਕਾਰਡ ਟੁੱਟੇ ਹੋਣਗੇ। ਵਿਸ਼ਵ ਦੇ ਸਾਰੇ ਹੀ ਖਿਡਾਰੀ ਇਕ ਤੋਂ ਵੱਧ ਕੇ ਰਿਕਾਰਡ ਬਣਾਉਣ ਦੀ ਦੌੜ `ਚ ਲੱਗੇ ਹੋਏ ਹਨ। ਪਹਿਲਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਿਛਲੇ ਦਿਨਾਂ `ਚ ਮਹਿੰਦਰ ਸਿੰਘ ਧੋਨੀ ਨੇ ਇਕ ਵੱਖਰਾ ਰਿਕਾਰਡ ਆਪਣੇ ਨਾਮ ਕੀਤਾ। ਰਿਕਾਰਡ ਬਣਾਉਣ ਦਾ ਰੰਗ ਪਾਕਿਸਤਾਨੀ ਬੱਲੇਬਾਜ਼ਾਂ `ਤੇ ਵੀ ਦੇਖਣ ਨੂੰ ਮਿਲ ਰਾਹ ਹੈ , ਤੁਹਾਨੂੰ ਦਸ ਦੇਈਏ ਕੇ ਪਾਕਿਸਤਾਨ  ਦੇ ਫਖਰ ਜਮਾਨ ਅਤੇ ਇਮਾਮ ਉਲ ਹੱਕ ਨੇ ਵਨਡੇ ਕ੍ਰਿਕੇਟ ਵਿਚ ਪਹਿਲੇ ਵਿਕੇਟ ਲਈ ਸਾਂਝੇਦਾਰੀ ਕਰਨ ਦਾ ਵਰਲਡ ਰਿਕਾਰਡ ਬਣਾਇਆ । 

ਜਮਾਨ ਅਤੇ ਹੱਕ ਨੇ ਜਿੰਬਾਬਵੇ  ਦੇ ਖਿਲਾਫ ਖੇਡੇ ਜਾ ਰਹੇ ਚੌਥੇ ਵਨਡੇ ਵਿਚ ਪਹਿਲੇ ਵਿਕੇਟ ਲਈ 304 ਦੌੜਾ ਜੋੜੀਆਂ। ਤੁਹਾਨੂੰ  ਦਸ ਦੇਈਏ ਕੇ ਫਖਰ ਜਮਾਨ ਨੇ 156 ਗੇਂਦ ਵਿਚ ਨਾਬਾਦ 210 ਰਣ ਅਤੇ ਇਮਾਮ ਉਲ ਹੱਕ ਨੇ 122 ਗੇਂਦ ਵਿੱਚ 113 ਰਣ ਬਣਾਏ ।  ਇਮਾਮ ਨੂੰ ਮਸਕਾਦਜਾ ਨੇ ਮੁਸਕਾਂਡਾ  ਦੇ ਹੱਥਾਂ ਕੈਚ ਆਉਟ ਕਰਾਇਆ ।  ਇਨ੍ਹਾਂ ਦੋਨਾਂ ਦੀ ਮਦਦ ਨਾਲ ਪਾਕਿਸਤਾਨ ਨੇ 50 ਓਵਰ ਵਿੱਚ 1 ਵਿਕੇਟ ਉਤੇ 399 ਰਣ ਬਣਾਏ।ਇਹ ਵਨਡੇ ਵਿਚ ਪਾਕਿਸਤਾਨ ਦਾ ਸਰਵੋਤਮ ਸਕੋਰ ਹੈ ।

ਇਸ ਤੋਂ ਪਹਿਲਾਂ  ਪਾਕਿਸਤਾਨੀ ਟੀਮ  ਦਾ ਉੱਚਤਮ ਸਕੋਰ 50 ਓਵਰ ਵਿੱਚ 7 ਵਿਕੇਟ ਉਤੇ 385 ਰਣ ਸੀ , ਜੋ ਉਸ ਨੇ 21 ਜੂਨ , 2010 ਨੂੰ ਦਾੰਬੁਲਾ ਵਿੱਚ ਬੰਗਲਾਦੇਸ਼  ਦੇ ਖਿਲਾਫ ਬਣਾਇਆ ਸੀ ।ਤੁਹਾਨੂੰ ਦਸ ਦੇਈਏ ਕੇ ਵਨਡੇ ਵਿਚ ਸੱਭ ਤੋਂ ਜ਼ਿਆਦਾ ਸਕੋਰ ਬਣਾਉਣ ਦਾ ਰਿਕਾਰਡ ਇੰਗਲੈਂਡ  ਦੇ ਨਾਮ ਹੈ ।  ਇੰਗਲੈਂਡ ਨੇ 19 ਜੂਨ ,  2018 ਨੂੰ ਆਸਟ੍ਰੇਲੀਆਂ ਦੇ ਖਿਲਾਫ 6 ਵਿਕੇਟ ਉੱਤੇ 481 ਰਣ ਬਣਾਏ ਸਨ । ਤੁਹਾਨੂੰ ਦਸ ਦੇਈਏ ਕੇ ਫਖਰ ਜਮਾਨ ਵਨਡੇ ਵਿਚ ਪਾਕਿਸਤਾਨ ਵਲੋਂ ਦੋਹਰਾ ਸ਼ਤਕ ਲਗਾਉਣ ਵਾਲਾ ਪਹਿਲਾ ਬੱਲੇਬਾਜ ਬਣ ਗਿਆ ਹੈ।

  ਅਜਿਹਾ ਕੀਰਤੀਮਾਨ ਪਹਿਲਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਨਹੀਂ ਕਰ ਸਕਿਆ। ਇਸ ਮੌਕੇ ਫ਼ਕਰ ਜਮਾਨ ਨੇ ਆਪਣੀ ਪਾਰੀ  ਦੇ ਦੌਰਾਨ 24 ਚੌਕੇ ਅਤੇ 5 ਛੱਕੇ ਲਗਾਏ । ਇਸ ਤੋਂ ਪਹਿਲਾਂ ਪਾਕਿਸਤਾਨ ਵਲੋਂ ਇੱਕ ਪਾਰੀ ਵਿਚ ਸੱਭ ਤੋਂ ਜ਼ਿਆਦਾ ਰਣ ਬਣਾਉਣ ਦਾ ਰਿਕਾਰਡ ਸਈਦ ਅਨਵਰ  ਦੇ ਨਾਮ ਸੀ । ਅਨਵਰ ਨੇ 21 ਮਈ ,  1997 ਨੂੰ ਚੇਂਨਈ ਵਿੱਚ ਭਾਰਤ  ਦੇ ਖਿਲਾਫ 146 ਗੇਂਦ ਵਿਚ 194 ਰਣ ਬਣਾਏ ਸਨ । 

ਉਨ੍ਹਾਂ ਨੇ ਆਪਣੀ ਪਾਰੀ  ਦੇ ਦੌਰਾਨ 22 ਚੌਕੇ ਅਤੇ 5 ਛੱਕੇ ਲਗਾਏ ਸਨ ।ਨਾਲ ਹੀ ਤੁਹਾਨੂੰ ਇਹ ਵੀ ਦਸ ਦੇਈਏ ਕੇ ਵਨਡੇ ਵਿੱਚ ਹੁਣ ਤੱਕ ਅੱਠ ਦੋਹਰੇ ਸ਼ਤਕ ਲੱਗੇ ਹਨ ।  ਇਹਨਾਂ ਵਿਚੋਂ ਪੰਜ ਵਾਰ ਭਾਰਤੀਆਂ ਨੇ 200 ਰਣ ਦੀ ਸੰਖਿਆ ਪਾਰ ਕੀਤਾ ।  ਸਚਿਨ ਤੇਂਦੁਲਕਰ ( 200 )  ਅਤੇ ਵੀਰੇਂਦਰ ਸਹਿਵਾਗ  ( 219 )  ਨੇ ਇੱਕ - ਇੱਕ ਵਾਰ ਦੋਹਰਾ ਸ਼ਤਕ ਲਗਾਇਆ ।  ਰੋਹੀਤ ਸ਼ਰਮਾ ਨੇ ਤਿੰਨ ਵਾਰ ਅਜਿਹਾ ਕੀਤਾ ਅਤੇ 264 ,  209 ਅਤੇ 208 ਰਣ ਬਣਾਏ ।  264 ਦਾ ਸਕੋਰ ਰੋਹਿਤ ਨੇ ਸ੍ਰੀ ਲੰਕਾ ਦੇ ਖਿਲਾਫ ਕੋਲਕਾਤਾ ਵਿੱਚ ਨਵੰਬਰ 2014 ਵਿੱਚ ਬਣਾਇਆ ਸੀ।