ਵਿਨੇਸ਼ ਫ਼ੋਗਾਟ ਨੇ ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਪਹਿਲੀ ਮਹਿਲਾ ਭਲਵਾਨ ਵਿਨੇਸ਼ ਫ਼ੋਗਾਟ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਦੂਜੇ ਦਿਨ 50 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਦੇ ਫ਼ਾਈਨਲ 'ਚ ਜਾਪਾਨੀ.................

India's Vinesh Phogat celebrates with the Tricolour after winning the Gold medal

ਨਵੀਂ ਦਿੱਲੀ : ਭਾਰਤ ਦੀ ਪਹਿਲੀ ਮਹਿਲਾ ਭਲਵਾਨ ਵਿਨੇਸ਼ ਫ਼ੋਗਾਟ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਦੂਜੇ ਦਿਨ 50 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਦੇ ਫ਼ਾਈਨਲ 'ਚ ਜਾਪਾਨੀ ਦੀ ਯੁਕੀ Âਰੀ ਨੂੰ 6-2 ਨਾਲ ਹਰਾਉਂਦਿਆਂ ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਹਾਸਲ ਕੀਤਾ। ਵਿਨੇਸ਼ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣੀ ਹੈ। ਜਕਾਰਤਾ 'ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਦੋ ਮੈਡਲ ਜਿੱਤਣ ਤੋਂ ਬਾਅਦ ਭਾਰਤ ਨੇ ਦੂਜੇ ਦਿਨ ਤਿੰਨ ਹੋਰ ਮੈਡਲ ਜਿੱਤ ਕੇ ਇਨ੍ਹਾਂ ਦੀ ਗਿਣਤੀ ਕੁਲ ਪੰਜ ਕਰ ਦਿਤੀ ਹੈ।

10 ਮੀਟਰ ਏਅਰ ਰਾਈਫ਼ਲ 'ਚ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਭਾਰਤ ਨੂੰ ਚਾਂਦੀ ਦਾ ਤਮਗ਼ਾ ਦਿਵਾਇਆ। ਇਸ ਦੇ ਨਾਲ ਹੀ ਭਾਰਤੀ ਨਿਸ਼ਾਨੇਬਾਜ਼ ਲਕਸ਼ੇ ਨੇ ਮੇਂਸ ਟ੍ਰੈਂਪ ਈਵੈਂਟ 'ਚ ਚਾਂਦੀ ਦੇ ਮੈਡਲ 'ਤੇ ਅਪਣਾ ਕਬਜ਼ਾ ਕੀਤਾ। ਇਸ ਤਰ੍ਹਾਂ ਭਾਰਤ ਦੇ ਖ਼ਾਤੇ 'ਚ ਹੁਣ ਤਕ ਦੋ ਸੋਨ ਤਮਗ਼ੇ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਮਗ਼ਾ ਆ ਗਿਆ ਹੈ। ਬੈਡਮਿੰਟਨ 'ਚ ਭਾਰਤੀ ਮਹਿਲਾ ਖਿਡਾਰੀ ਅਪਣੀ ਲੈਅ ਕਾਇਮ ਨਹੀਂ ਰੱਖ ਸਕੇ ਤੇ ਮਹਿਲਾ ਟੀਮ ਮੁਕਾਬਲਿਆਂ ਦੇ ਕੁਆਟਰ ਫ਼ਾਈਨਲ 'ਚ ਜਾਪਾਨ ਤੋਂ ਹਰ ਗਈ। ਇਸ ਹਾਰ ਕਾਰਨ ਭਾਰਤੀ ਮਹਿਲਾ ਟੀਮ ਇਸ ਮੁਕਾਬਲੇਬਾਜ਼ੀ 'ਚ ਤਮਗ਼ੇ ਦੀ ਦੌੜ ਤੋਂ ਬਾਹਰ ਹੋ ਗਈ।

ਉਸ ਨੂੰ ਜਪਾਨ ਵਿਰੁਧ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਸੀਮਾ ਤੋਮਰ ਮਹਿਲਾਵਾਂ ਦੀ ਟ੍ਰੈਪ ਮੁਕਾਬਲੇਬਾਜ਼ੀ ਦੇ ਫ਼ਾਈਨਲ 'ਚ ਛੇਵੇਂ ਨੰਬਰ 'ਤੇ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਵੁਸ਼ੂ ਲਈ ਚੰਗੀ ਖ਼ਬਰ ਇਹ ਹੈ ਕਿ 56 ਕਿਲੋਗ੍ਰਾਮ ਭਾਰ ਵਰਗ ਮੁਕਾਬਲਿਆਂ 'ਚ ਭਾਰਤ ਦੇ ਸੰਤੋਸ਼ ਕੁਮਾਰ ਨੇ ਪ੍ਰੀ-ਕੁਆਟਰ ਫ਼ਾਈਨਲ 'ਚ ਯਮਨ ਦੇ ਜੇਦ ਅਲੀ ਵਾਜੇਯਾ ਨੂੰ 2-0 ਨਾਲ ਹਰਾ ਕੇ ਕੁਆਟਰ ਫ਼ਾਈਨਲ 'ਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਭਾਰਤੀ ਪੁਰਸ਼ ਟੀਮ ਨੇ ਸੇਪਾਕਟਾਕਰਾ ਮੁਕਾਬਲੇਬਾਜ਼ੀ 'ਚ ਈਰਾਨ ਨੂੰ 2-1 ਨਾਲ ਹਰਾ ਕੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਉਂਦਿਆਂ ਕਾਂਸੀ ਦਾ ਤਮਗ਼ਾ ਪੱਕਾ ਕਰ ਦਿਤਾ ਹੈ।

Related Stories