ਇੰਗਲੈਂਡ ਦੇ ਖਿਡਾਰੀ ਨੇ ਅੰਪਾਇਰ ਨੂੰ ਮੈਦਾਨ ਵਿਚ ਹੀ ਕੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰਿਕਟ ਦੇ ਮੈਦਾਨ 'ਤੇ ਅਕਸਰ ਖਿਡਾਰੀ ਅਤੇ ਅੰਪਾਇਰ ਉਲਝਦੇ ਦਿਖਾਈ ਦਿੰਦੇ ਹਨ ਪਰ ਇੰਗਲੈਂਡ 'ਚ ਚੱਲ ਰਹੀ ਹੈਂਪਸ਼ਾਇਰ ਕ੍ਰਿਕਟ ਲੀਗ..............

Ground

ਲੰਡਨ : ਕ੍ਰਿਕਟ ਦੇ ਮੈਦਾਨ 'ਤੇ ਅਕਸਰ ਖਿਡਾਰੀ ਅਤੇ ਅੰਪਾਇਰ ਉਲਝਦੇ ਦਿਖਾਈ ਦਿੰਦੇ ਹਨ ਪਰ ਇੰਗਲੈਂਡ 'ਚ ਚੱਲ ਰਹੀ ਹੈਂਪਸ਼ਾਇਰ ਕ੍ਰਿਕਟ ਲੀਗ 'ਚ ਹੱਦ ਉਦੋਂ ਹੋ ਗਈ ਜਦੋਂ ਇਕ ਮੈਚ ਦੌਰਾਨ ਇਕ ਖਿਡਾਰੀ ਨੇ ਅੰਪਾਇਰਿੰਗ ਕਰ ਰਹੇ ਦੂਜੇ ਖਿਡਾਰੀ ਨੂੰ ਬੁਰੀ ਤਰ੍ਹਾਂ ਕੁੱਟ ਦਿਤਾ। ਦੋਸ਼ੀ ਖਿਡਾਰੀ ਦਾ ਨਾਮ ਜੇਸਨ ਫ਼ਾਰਡ ਹੈ ਅਤੇ ਉਹ ਫ਼ਾਲੇ ਕ੍ਰਿਕਟ ਕਲੱਬ ਦਾ ਖਿਡਾਰੀ ਹੈ। ਦੋਸ਼ ਹੈ ਕਿ ਫ਼ਾਰਡ ਨੇ ਐਨਬੀਡਬਲਿਊ ਦੀ ਅਪੀਲ ਠੁਕਰਾਏ ਜਾਣ 'ਤੇ ਅੰਪਾਇਰ ਦੇ ਮੂੰਹ 'ਤੇ ਹੈੱਡ ਮਾਰ ਦਿਤਾ। ਇਸ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਮੈਦਾਨ 'ਤੇ ਪੁਲਿਸ ਤਕ ਬੁਲਾਉਣੀ ਪਈ।

ਦੋਸ਼ੀ ਜੇਸਨ ਫ਼ਾਰਡ ਦੀ ਇਸ ਹਰਕਤ ਤੋਂ ਬਾਅਦ ਉਸ 'ਤੇ ਤੁਰਤ ਪ੍ਰਭਾਵ ਨਾਲ ਰੋਕ ਲਗਾ ਦਿਤੀ ਗਈ। ਫ਼ਾਰਲੇ ਕ੍ਰਿਕਟ ਕਲੱਬ ਨੇ ਦੋਸ਼ੀ ਖਿਡਾਰੀ 'ਤੇ ਕਾਰਵਾਈ ਕਰਦਿਆਂ 17 ਮੈਚਾਂ ਲਈ ਰੋਕ ਲਗਾਈ। ਦੋਸ਼ੀ ਖਿਡਾਰੀ ਵਿਰੁਧ ਜਾਂਚ ਜਾਰੀ ਹੈ ਅਤੇ ਜੇਕਰ ਉਸ ਨੇ ਪਹਿਲਾਂ ਵੀ ਅਜਿਹੀ ਲੜਾਈ ਕੀਤੀ ਹੋਵੇਗੀ ਤਾਂ ਕਲੱਬ ਉਸ 'ਤੇ ਉਮਰ ਭਰ ਲਈ ਰੋਕ ਲਗਾ ਸਕਦਾ ਹੈ। ਵੈਸੇ ਮਾਮਲੇ ਦੀ ਜਾਂਚ ਪੁਲਿਸ ਵੀ ਕਰ ਰਹੀ ਹੈ ਅਤੇ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। (ਏਜੰਸੀ)