ਜੇਕਰ ਖੇਡ ਮੰਤਰੀ ਨੇ ਨਹੀਂ ਦਿੱਤਾ ਜਵਾਬ ਤਾਂ ਕੋਰਟ ਦਾ ਰਸਤਾ ਅਪਣਾਉਗਾ ਬਜਰੰਗ ਪੂਨਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਜੀਵ ਗਾਂਧੀ ਖੇਡ ਰਤਨ ਇਨਾਮ ਨਾ ਮਿਲਣ ਤੋਂ ਨਿਰਾਸ਼ ਸਟਾਰ ਪਹਿਲਵਾਨ ਬਜਰੰਗ ਪੂਨੀਆ

Bajrang Punnia

ਨਵੀਂ ਦਿੱਲੀ :  ਰਾਜੀਵ ਗਾਂਧੀ ਖੇਡ ਰਤਨ ਇਨਾਮ ਨਾ ਮਿਲਣ ਤੋਂ ਨਿਰਾਸ਼ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਖੇਡ ਮੰਤਰੀ ਰਾਜਵਰਧਨ ਸਿੰਘ  ਰਾਠੌੜ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਮਾਮਲੇ ਉੱਤੇ ਵਿਚਾਰ ਕੀਤਾ ਜਾਵੇਗਾ। ਬਜਰੰਗ ਨੇ ਕਿਹਾ,  ਮੈਨੂੰ ਅੱਜ ਖੇਡ ਮੰਤਰੀ ਨਾਲ ਮਿਲਣਾ ਸੀ, ਪਰ ਅਚਾਨਕ ਹੀ ਸਾਨੂੰ ਬੀਤੀ ਸ਼ਾਮ ਬੈਠਕ ਲਈ ਫੋਨ ਆ ਗਿਆ। ਉਹਨਾਂ ਨੇ ਕਿਹਾ ਕਿ ਮੈਂ ਖੇਡ ਮੰਤਰੀ ਤੋਂ ਪੁੱਛਿਆ ਕਿ ਖੇਡ ਰਤਨ ਲਈ ਮੇਰੇ ਨਾਮ ਉੱਤੇ ਵਿਚਾਰ ਨਾ ਕਰਨ ਦਾ ਕੀ ਕਾਰਨ ਸੀ।