ਧੋਨੀ ਦੇ ਟੀ20 ਸੀਰੀਜ਼ ‘ਚ ਨਾ ਚੁਣੇ ਜਾਣ ‘ਤੇ ਤੇਂਦੁਲਕਰ ਚੁੱਪ ਕਿਉਂ ਸੀ, ਦੱਸਿਆ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟ ਇੰਡੀਜ਼ ਦੇ ਖ਼ਿਲਾਫ਼ ਵਨਡੇ ਸੀਰੀਜ਼ ਜਿੱਤ ਕੇ ਟੀਮ ਇੰਡੀਆ ਕਾਫ਼ੀ ਉਤਸ਼ਾਹਿਤ ਹੈ, ਹੁਣ ਦੋਨਾਂ ਟੀਮਾਂ ਨੂੰ ਤਿੰਨ ਟੀ20 ਮੈਚਾਂ ਦੀ...

MS Dhoni With Sachin Tendulkar

ਮੁੰਬਈ (ਪੀਟੀਆਈ) :  ਵੈਸਟ ਇੰਡੀਜ਼ ਦੇ ਖ਼ਿਲਾਫ਼ ਵਨਡੇ ਸੀਰੀਜ਼ ਜਿੱਤ ਕੇ ਟੀਮ ਇੰਡੀਆ ਕਾਫ਼ੀ ਉਤਸ਼ਾਹਿਤ ਹੈ, ਹੁਣ ਦੋਨਾਂ ਟੀਮਾਂ ਨੂੰ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡਣੀ ਹੈ ਜਿਹੜੀ ਕੇ ਐਤਵਾਰ, 4 ਨਵੰਬਰ ਤੋਂ ਕਲਕੱਤਾ ਵਿਚ ਸ਼ੁਰੂ ਹੋ ਰਹੀ ਹੈ, ਇਸ ਸੀਰੀਜ਼ ਵਿਚ ਟੀਮ ਇੰਡੀਆ ‘ਚ ਐਮ.ਐਸ ਧੋਨੀ ਦਿਖਾਈ ਨਹੀਂ ਦੇਣਗੇ। ਧੋਨੀ ਦੇ ਨਾ ਚੁਣੇ ਜਾਣ ਉਤੇ ਕਾਫ਼ੀ ਅਲੋਚਨਾ ਵੀ ਹੋਈ ਹੈ। ਇਸ ਮਾਮਲੇ ‘ਚ ਭਾਰਤ ਦੇ ਮਹਾਨ ਦਿਗਜ਼ ਬੱਲੇਬਾਜ ਸਚਿਨ ਤੇਂਦੁਲਕਰ ਨੇ ਹੁਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਸੀ। ਸਚਿਨ ਨੇ ਹਾਲ ਹੀ ਵਿਚ ਅਪਣੀ ਅਕਾਦਮੀ ਦੇ ਪਹਿਲੇ ਕੈਂਪ ਦੇ ਅਵਸਰ ਉਤੇ ਇਸ ਮੁੱਦੇ ਤੇ ਗੱਲ ਕੀਤੀ।

ਸਚਿਨ ਤੇਂਦੁਲਕਰ ਨੇ ਹਾਲ ਹੀ ਵਿਚ ਅਪਣੀ ਅਕਾਦਮੀ ਦੇ ਪਹਿਲੇ ਕੈਂਪ ਦੇ ਅਵਸਰ ਉਤੇ ਗੱਲ-ਬਾਤ ਦੇ ਅਧੀਨ ਧੋਨੀ ਦੇ ਟੀ20 ਟੀਮ ‘ਚ ਨਾ ਚੁਣੇ ਜਾਣ ‘ਤੇ ਕਿਹਾ, ਮੈਨੂੰ ਨਹੀਂ ਪਤਾ ਸੀ ਕਿ ਚੋਣ ਕਮੇਟੀ ਦੇ ਦਿਮਾਗ ਵਿਚ ਕੀ ਹੈ, ਅਤੇ ਮੈਂ ਅਪਣੇ ਵਿਚਾਰ ਪ੍ਰਗਟ ਕਰਕੇ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਜਿਹੜਾ ਵੀ ਡ੍ਰੈਸਿੰਗ ਰੂਪ ਅਤੇ ਕਪਤਾਨ, ਕੋਚ ਅਤੇ ਚੋਣ ਕਮੇਟੀ ਦੇ ਵਿਚ ਹੁੰਦਾ ਹੈ, ਉਹ ਉਹਨਾਂ ਦੇ ਵਿਚ ਰਹਿਣਾ ਚਾਹੀਦਾ ਹੈ। ਦੱਸ ਦਈਏ ਕਿ ਵੈਸਟ ਇੰਡੀਜ਼ ਦੇ ਖ਼ਿਲਾਫ਼ ਟੀ20 ਸੀਰੀਜ਼ ਟੀਮ ਇੰਡੀਆ ਲਈ ਇਕ ਵੱਡੀ ਚੁਣੌਤੀ ਹੋਵੇਗੀ, ਕਿਉਂਕਿ ਵੈਸਟ ਇੰਡੀਜ਼ ਟੀਮ ਇਸ ਸਮੇਂ ਟੀ20 ਚੈਪੀਅਨ ਹੈ।

ਧੋਨੀ ਦੀ ਟੀਮ ਵਿਚ ਗ਼ੈਰਹਾਜ਼ਰੀ ਟੀਮ ਇੰਡੀਆ ਦੇ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ। ਹਾਲਾਂਕਿ ਧੋਨੀ ਦਾ ਬੱਲਾ ਪਿਛਲੇ ਕਾਫ਼ੀ ਸਮੇਂ ਤੋਂ ਅੰਤਰਰਾਸ਼ਟਰੀ ਮੈਚਾਂ ਵਿਚ ਖ਼ਾਮੋਸ਼ ਰਿਹਾ ਹੈ। ਧੋਨੀ ਨੇ ਸਾਲ 2018 ਦੇ 20 ਵਨਡੇ ਦੀ 13 ਪਾਰੀਆਂ ਵਿਚ 25 ਦੀ ਐਸਤ ਨਾਲ ਕੇਵਲ 275 ਰਨ ਹੀ ਬਣਾਏ ਹਨ। ਉਸ ਵਿਚ ਉਹਨਾਂ ਦਾ ਉਚਤਮ ਸਕੋਰ 42 ਰਹੇ ਹਨ। ਜਦੋਂ ਕਿ ਸਟ੍ਰਾਈਕ ਰੇਟ 71.42 ਹੀ ਰਿਹਾ ਹੈ। ਵੀਰਵਾਰ ਸਵੇਰੇ ਇਥੇ ਡੀਵਾਈ ਪਾਟਿਲ ਸਟੇਡੀਅਮ ਵਿਚ ਤੇਂਦੁਲਕਰ ਮਿਡਲਸੈਕਸ ਅਕਾਦਮੀ ਦਾ ਪਹਿਲਾ ਭਾਰਤੀ ਕੈਂਪ ਸ਼ੁਰੂ ਹੋਣ ਤੋਂ ਬਾਅਦ ਇਹ ਦਿਗਜ਼ ਖਿਡਾਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਹੈ।

ਤੇਂਦੁਲਕਰ ਨੇ ਬਚਪਨ ਦੇ ਦੋਸਤ ਅਤੇ ਸਾਬਕਾ ਭਾਰਤੀ ਬੱਲੇਬਾਜ ਵਿਨੋਦ ਕਾਂਬਲੀ ਵੀ ਬੱਚਿਆਂ ਦੇ ਮੇਂਟਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਦੋਨੋਂ ਖਿਡਾਰੀ ਸਾਲਾਂ ਬਾਅਦ ਮੈਦਾਨ ਉਤੇ ਇਕੱਠ ਆਏ ਹਨ।