ਟੈਕਸ ਘਪਲਾ : ਫੁਟਬਾਲ ਸਟਾਰ ਰੋਨਾਲਡੋ ਤੇ ਲਗਿਆ 1.88 ਕਰੋੜ ਯੂਰੋ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਪੇਨ ਦੀ ਸਥਾਨਕ ਅਦਾਲਤ ਨੇ ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਟੈਕਸ ਘਪਲੇ ਦੇ ਮਾਮਲੇ ਵਿਚ 1.88 ਕਰੋੜ ਯੂਰੋ ਦਾ ਜੁਰਮਾਨਾ ਲਗਾਇਆ ਹੈ। ...

Cristiano Ronaldo

ਮੈਡਰਿਡ : ਸਪੇਨ ਦੀ ਸਥਾਨਕ ਅਦਾਲਤ ਨੇ ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਟੈਕਸ ਘਪਲੇ ਦੇ ਮਾਮਲੇ ਵਿਚ 1.88 ਕਰੋੜ ਯੂਰੋ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 23 ਮਹੀਨੇ ਦੀ ਸਜ਼ਾ ਵੀ ਸੁਣਾਈ ਗਈ ਹੈ ਪਰ ਰਿਅਲ ਮੈਡਰਿਡ ਦੇ ਸਾਬਕਾ ਖਿਡਾਰੀ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ ਕਿਉਂਕਿ ਸਪੇਨ ਵਿਚ ਦੋ ਸਾਲ ਤੋਂ ਘੱਟ ਦੀ ਸਜ਼ਾ ਲਈ ਆਮ ਤੌਰ 'ਤੇ ਦੋਸ਼ੀ ਨੂੰ ਜੇਲ੍ਹ ਵਿਚ ਨਹੀਂ ਭੇਜਿਆ ਜਾਂਦਾ। ਦਰਅਸਲ, ਸਪੇਨ ਦੇ ਕਾਨੂੰਨ ਵਿਚ ਪਹਿਲੀ ਵਾਰ ਗੈਰ ਹਿੰਸਕ ਅਪਰਾਧ ਕਰਨ ਵਾਲਿਆਂ 'ਤੇ ਦੋ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਨੂੰ ਆਮ ਤੌਰ 'ਤੇ ਲਾਗੂ ਨਹੀਂ ਕੀਤਾ ਜਾਂਦਾ ਹੈ।

ਰੋਨਾਲਡੋ ਦੀ ਸਜ਼ਾ ਸਰਕਾਰੀ ਵਕੀਲ ਨੂੰ ਦਿਤੇ ਗਏ ਉਸ ਕਬੂਲਨਾਮੇ ਤੋਂ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਨੇ 2011 - 14  ਵਿਚ ਟੈਕਸ ਘਪਲੇ ਦੀ ਗੱਲ ਨੂੰ ਮੰਨਿਆ ਹੈ। ਇਸ ਦੇ ਲਈ ਉਨ੍ਹਾਂ ਨੂੰ ਮੈਡਰਿਡ ਦੀ ਸਥਾਨਕ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ ਗਿਆ ਸੀ। ਸਰਕਾਰੀ ਵਕੀਲ ਨੇ ਰੋਨਾਲਡੋ 'ਤੇ 1.47 ਕਰੋੜ ਯੂਰੋ ਦੇ ਟੈਕਸ ਫਰਾਡ ਦਾ ਇਲਜ਼ਾਮ ਲਗਾਇਆ ਸੀ ਪਰ ਪੁਰਤਗਾਲ ਦੇ ਖਿਡਾਰੀ ਦੀ ਅਪੀਲ ਤੋਂ ਬਾਅਦ ਰਕਮ ਨੂੰ 57 ਲੱਖ ਯੂਰੋ ਤੱਕ ਸੀਮਿਤ ਕਰ ਦਿਤਾ ਸੀ। ਰੋਨਾਲਡੋ ਦੇ ਨਾਲ ਉਨ੍ਹਾਂ ਦੇ ਸਾਬਕਾ ਸਾਥੀ ਜਾਬੀ ਅਲੋਂਸੋ ਵੀ ਮੈਡਰਿਡ ਅਦਾਲਤ ਵਿਚ ਪੇਸ਼ ਹੋਏ ਸਨ। ਸਰਕਾਰੀ ਵਕੀਲ ਨੇ ਉਨ੍ਹਾਂ ਨੂੰ ਪੰਜ ਸਾਲ ਦੀ ਸਜ਼ਾ

ਅਤੇ 40 ਲੱਖ ਯੂਰੋ ਦੇ ਜੁਮਾਰਨੇ ਦੀ ਅਪੀਲ ਕੀਤੀ ਸੀ। ਅਲੋਂਸੋ 'ਤੇ ਸਰਕਾਰੀ ਵਕੀਲ ਨੇ 2010 - 12 ਵਿਚ ਟੈਕਸ ਘਪਲੇ ਦੇ ਤਿੰਨ ਇਲਜ਼ਾਮ ਲਗਾਏ ਹਨ। ਅਲੋਸੋਂ ਨੇ ਹਾਲਾਂਕਿ ਕਿਹਾ ਕਿ ਉਹ ਨਿਰਦੋਸ਼ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਸਰਕਾਰੀ ਵਕੀਲ ਨੇ ਰਿਅਲ ਮੈਡਰਿਡ ਦੇ ਇਸ ਸਾਬਕਾ ਖਿਡਾਰੀ ਨੂੰ 23 ਮਹੀਨੇ ਦੀ ਜੇਲ੍ਹ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ। ਰੋਨਾਲਡੋ ਹੁਣ ਰਿਅਲ ਮੈਡਰਿਡ ਨੂੰ ਛੱਡ ਇਟਲੀ ਦੀ ਟੀਮ ਜੁਵੈਂਟਸ ਦੇ ਨਾਲ ਜੁੜ ਗਏ ਹਨ।