ਰੋਨਾਲਡੋ-ਮੇਸੀ ਨੇ ਨਹੀਂ ਸਗੋਂ ਮੋਡਰਿਕ ਨੇ ਜਿੱਤਿਆ ਬਾਲੋਨ-ਡੀ ਦਾ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰਿਸਟਿਆਨੋ ਰੋਨਾਲਡੋ ਅਤੇ ਲਯੋਨੇਲ ਮੇਸੀ ਵਰਗੇ ਦਿਗਜਾਂ ਨੂੰ ਪਛਾੜਦੇ ਹੋਏ ਰਿਅਲ ਮੈਡਰਿਡ ਦੇ ਖਿਡਾਰੀ......

Luka Modric

ਪੈਰਿਸ (ਭਾਸ਼ਾ): ਕ੍ਰਿਸਟਿਆਨੋ ਰੋਨਾਲਡੋ ਅਤੇ ਲਯੋਨੇਲ ਮੇਸੀ ਵਰਗੇ ਦਿਗਜਾਂ ਨੂੰ ਪਛਾੜਦੇ ਹੋਏ ਰਿਅਲ ਮੈਡਰਿਡ ਦੇ ਖਿਡਾਰੀ ਅਤੇ ਕਰੋਏਸ਼ੀਆਈ ਮਿਡਫੀਲਡਰ ਲੁਕਾ ਮੋਡਰਿਕ ਨੇ ਬਾਲੋਨ-ਡੀ ਦੇ ਖਿਤਾਬ ਉਤੇ ਕਬਜਾ ਕਰ ਲਿਆ ਹੈ। ਮੋਡਰਿਕ ਦੇ ਕਰਿਅਰ ਦਾ ਇਹ ਪਹਿਲਾ ਬਾਲੋਨ-ਡੀ ਦਾ ਖਿਤਾਬ ਹੈ। ਇਕ ਦਹਾਕੇ ਤੋਂ ਜਿਆਦਾ ਹੋ ਗਏ, ਜਦੋਂ ਮੇਸੀ ਅਤੇ ਰੋਨਾਲਡੋ ਤੋਂ ਇਲਾਵਾ ਕਿਸੇ ਹੋਰ ਖਿਡਾਰੀ ਨੇ ਇਹ ਖਿਤਾਬ ਜਿੱਤਿਆ ਹੈ। ਆਖਰੀ ਵਾਰ 2007 ਵਿਚ ਬ੍ਰਾਜੀਲ ਦੇ ਕਾਕਾ ਨੇ ਇਹ ਪ੍ਰਤਿਸ਼ਠਾਵਾਨ ਵਾਲਾ ਅਵਾਰਡ ਹਾਸਲ ਕੀਤਾ ਸੀ।

ਮੋਡਰਿਕ ਨੇ ਇਸ ਸਾਲ ਮਈ ਵਿਚ ਅਪਣੇ ਕਲੱਬ ਦੇ ਨਾਲ ਤੀਜੀ ਵਾਰ ਚੈਂਪੀਅਨ ਲੀਗ ਦਾ ਖਿਤਾਬ ਜਿੱਤਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਪਣੀ ਟੀਮ ਨੂੰ ਇਸ ਸਾਲ ਰੂਸ ਵਿਚ ਹੋਏ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਪੁਜਣ ਵਿਚ ਵੀ ਮਦਦ ਕੀਤੀ। ਬਾਲੋਨ-ਡੀ ਦਾ ਖਿਤਾਬ ਪਾਉਣ ਤੋਂ ਬਾਅਦ ਮੋਡਰਿਕ ਨੇ ਕਿਹਾ, ਹੋ ਸਕਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਕੁਝ ਖਿਡਾਰੀਆਂ ਨੇ ਬਾਲੋਨ-ਡੀ ਦੇ ਖਿਤਾਬ ਜਿੱਤੇ ਹੋਣਗੇ, ਪਰ ਹੁਣ ਲੋਕਾਂ ਨੇ ਆਖ਼ਿਰਕਾਰ ਕਿਸੇ ਹੋਰ ਖਿਡਾਰੀ ਉਤੇ ਨਜ਼ਰ  ਪਾਉਣਾ ਸ਼ੁਰੂ ਕਰ ਦਿਤਾ ਹੈ।

ਮੋਡਰਿਕ ਨੇ ਕਿਹਾ ਕਿ ਇਹ ਇਨਾਮ ਉਨ੍ਹਾਂ ਸਾਰੇ ਖਿਡਾਰੀਆਂ ਲਈ ਹੈ, ਜੋ ਕਿਤੇ ਨਾ ਕਿਤੇ ਇਸ ਨੂੰ ਪਾਉਣ ਦੇ ਹੱਕਦਾਰ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਮਿਲਿਆ। ਮੋਡਰਿਕ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਸਾਲ ਕਾਫ਼ੀ ਖਾਸ ਹੈ। ਦੂਜੇ ਪਾਸੇ  ਕਰੋਏਸ਼ੀਆਈ ਕਪਤਾਨ ਮੋਡਰਿਕ ਨੂੰ ਇਕ ਅਦਾਲਤ ਨੇ ਝੂਠੀ ਗਵਾਹੀ ਦੇਣ ਦੇ ਮਾਮਲੇ ਵਿਚ ਸੋਮਵਾਰ ਨੂੰ ਬਰੀ ਕਰ ਦਿਤਾ।

ਅਦਾਲਤ  ਦੇ ਅਧਿਕਾਰੀ ਨੇ ਦੱਸਿਆ ਕਿ, ‘ਮੋਡਰਿਕ ਦੇ ਵਿਰੁਧ ਇਸ ਗੱਲ ਦੇ ਸਮਰੱਥ ਪ੍ਰਮਾਣ ਨਹੀਂ ਮਿਲੇ ਕਿ ਉਨ੍ਹਾਂ ਨੇ ਝੂਠੀ ਗਵਾਹੀ ਦਿਤੀ ਹੈ।’ ਮੋਡਰਿਕ ਉਤੇ ਇਸ ਫੈਸਲੇ ਤੋਂ ਬਾਅਦ ਇਹ ਮਾਮਲਾ ਬੰਦ ਹੋ ਗਿਆ।

Related Stories