ਕ੍ਰਿਕਟ ਦੇ ਮੈਦਾਨ ਵਿਚ ਰਨ ਆਊਟ ਹੋਣ ਤੋਂ ਬੱਚਣ ਦੇ ਚੱਕਰ 'ਚ ਬੱਲੇਬਾਜ਼ ਨੇ ਕਰ ਦਿੱਤਾ ਇਹ ਪੁੱਠਾ ਕੰਮ !
ਬਿਗ ਬੈਸ਼ ਲੀਗ ਦਾ ਇਹ 44ਵਾਂ ਮੁਕਾਬਲਾ ਸੀ ਜੋ ਕਿ ਮੈਲਬਰਨ ਰੇਨੇਗੇਡਜ਼ ਅਤੇ ਹੋਬਾਰਟ ਹਰੀਕੇਨਜ਼ ਦੇ ਵਿਚਾਲੇ ਖੇਡਿਆ ਗਿਆ
ਨਵੀਂ ਦਿੱਲੀ : ਅਸਟ੍ਰੇਲੀਆ ਦੇ ਬੱਲੇਬਾਜ਼ ਸੈਮ ਹਾਰਪਰ ਇਕ ਮੈਚ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੀ ਇਕ ਵੀਡੀਓ ਵੀ ਖੂਬ ਵਾਇਰਲ ਹੋਈ ਹੈ।
ਦਰਅਸਲ ਬਿਗ ਬੈਸ਼ ਲੀਗ ਦੇ ਇਕ ਮੈਚ ਵਿਚ ਰਨ ਆਊਟ ਹੋਣ ਤੋਂ ਬਚਣ ਦੇ ਲਈ ਉਹ ਗੇਂਦਬਾਜ਼ ਦੇ ਉੱਪਰੋਂ ਦੀ ਕੁੱਦ ਪਏ ਪਰ ਜਦੋਂ ਉਹ ਹੇਠਾਂ ਡਿੱਗੇ ਤਾ ਉਸ ਦਾ ਸਿਰ ਧਰਤੀ ਨਾਲ ਜੋਰ ਦੀ ਵੱਜਿਆ। ਇਸ ਤੋਂ ਬਾਅਦ ਹਾਰਪਰ ਨੂੰ ਮੈਦਾਨ ਛੱਡ ਕੇ ਬਾਹਰ ਜਾਣਾ ਪਿਆ।
https://www.youtube.com/watch?v=-Q0zZXsbbpI&feature=emb_err_watch_on_yt
ਹਾਰਪਰ ਗੇਂਦਬਾਜ਼ ਅਲਿਸ ਦੀ ਗੇਦ ਨੂੰ ਹਿੱਟ ਕਰਕੇ ਸਿੰਗਲ ਰਨ ਲੈਣ ਲਈ ਭੱਜੇ ਐਲੀਸ ਹਾਰਪਰ ਨੂੰ ਆਊਟ ਕਰਨ ਦੇ ਚੱਕਰ ਵਿਚ ਸਨ ਅਤੇ ਹਾਰਪ ਆਊਟ ਹੋਣ ਤੋਂ ਬੱਚਣ ਲਈ ਕਰੀਜ਼ ਵੱਲ ਤੇਜ਼ ਭੱਜੇ ਪਰ ਐਲੀਸ ਉਸ ਦੇ ਅੱਗੇ ਆ ਗਏ।
ਇਸੇ ਦੌਰਾਨ ਹਾਰਪਰ ਆਪਣਾ ਸੰਤੁਲਨ ਖੋਅ ਬੈਠੇ ਅਤੇ ਗੇਂਦਬਾਜ਼ ਦੇ ਉਪਰੋ ਦੀ ਕੁੱਦ ਗਏ ਜਿਸ ਕਰਕੇ ਸੈਮ ਹਾਰਪਰ ਦੇ ਸਿਰ ਵਿਚ ਸੱਟ ਲੱਗੀ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਫਿਲਹਾਲ ਉਨ੍ਹਾਂ ਦਾ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਿ ਬਿਗ ਬੈਸ਼ ਲੀਗ ਦਾ ਇਹ 44ਵਾਂ ਮੁਕਾਬਲਾ ਸੀ ਜੋ ਕਿ ਮੈਲਬਰਨ ਰੇਨੇਗੇਡਜ਼ ਅਤੇ ਹੋਬਾਰਟ ਹਰੀਕੇਨਜ਼ ਦੇ ਵਿਚਾਲੇ ਖੇਡਿਆ ਗਿਆ ਸੀ ਜਿਸ ਵਿਚ ਹਰੀਕੇਨਜ਼ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 190 ਦੋੜਾਂ ਬਣਾਈਆ ਪਰ ਰੇਨੇਗੋਡਜ਼ 4 ਵਿਕਟਾ ਦੇ ਨੁਕਸਾਨ ਤੇ 186 ਦੋੜਾ ਹੀ ਬਣਾ ਪਾਈ ਅਤੇ ਟੀਮ ਨੂੰ ਚਾਰ ਦੋੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।