Umesh Yadav ਨਾਲ ਦੋਸਤ ਨੇ ਮਾਰੀ ਠੱਗੀ, ਪਲਾਟ ਦਿਵਾਉਣ ਦੇ ਨਾਂ 'ਤੇ ਲਗਾਇਆ 44 ਲੱਖ ਰੁਪਏ ਦਾ ਚੂਨਾ 

ਏਜੰਸੀ

ਖ਼ਬਰਾਂ, ਖੇਡਾਂ

Umesh ਨੇ 15 ਜੁਲਾਈ 2015 ਨੂੰ ਆਪਣੇ ਬੇਰੁਜ਼ਗਾਰ ਦੋਸਤ ਸ਼ੈਲੇਸ਼ ਠਾਕੁਰ ਨੂੰ ਮੈਨੇਜਰ ਨਿਯੁਕਤ ਕੀਤਾ ਸੀ

Umesh Yadav

ਨਵੀਂ ਦਿੱਲੀ - ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨਾਲ 44 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਯਾਦਵ ਨੂੰ ਉਸ ਦੇ ਸਾਬਕਾ ਮੈਨੇਜਰ ਅਤੇ ਦੋਸਤ ਨੇ ਨਾਗਪੁਰ 'ਚ ਜ਼ਮੀਨ ਦਿਵਾਉਣ ਦੇ ਨਾਂ 'ਤੇ ਠੱਗੀ ਮਾਰੀ ਹੈ। ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਮੇਸ਼ ਯਾਦਵ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਨਾਗਪੁਰ ਦੇ ਸੈਲੇਸ਼ ਠਾਕਰੇ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। 
ਸ਼ੈਲੇਸ਼ ਠਾਕਰੇ ਕੋਰੜੀ ਦਾ ਰਹਿਣ ਵਾਲਾ ਹੈ ਅਤੇ ਉਹ ਉਮੇਸ਼ ਦਾ ਦੋਸਤ ਸੀ।

ਸ਼ੈਲੇਸ਼ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦਰਜ ਮਾਮਲੇ ਦੇ ਹਵਾਲੇ ਨਾਲ ਦੱਸਿਆ ਕਿ ਉਮੇਸ਼ ਯਾਦਵ ਨੇ ਭਾਰਤੀ ਟੀਮ ਵਿਚ ਚੁਣੇ ਜਾਣ ਤੋਂ ਬਾਅਦ 15 ਜੁਲਾਈ 2015 ਨੂੰ ਆਪਣੇ ਬੇਰੁਜ਼ਗਾਰ ਦੋਸਤ ਸ਼ੈਲੇਸ਼ ਠਾਕੁਰ ਨੂੰ ਮੈਨੇਜਰ ਨਿਯੁਕਤ ਕੀਤਾ ਸੀ। ਠਾਕਰੇ ਨੇ ਸਮੇਂ ਦੇ ਨਾਲ ਉਮੇਸ਼ ਦਾ ਭਰੋਸਾ ਜਿੱਤ ਲਿਆ। ਸ਼ੈਲੇਸ਼ ਨੇ ਤੇਜ਼ ਗੇਂਦਬਾਜ਼ ਦੇ ਬੈਂਕ ਖਾਤੇ ਅਤੇ ਇਨਕਮ ਟੈਕਸ ਸਮੇਤ ਪੈਸੇ ਨਾਲ ਸਬੰਧਤ ਕੰਮ ਦੇਖਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ

ਪੁਲਿਸ ਨੇ ਦੱਸਿਆ ਕਿ ਉਮੇਸ਼ ਯਾਦਵ ਨਾਗਪੁਰ 'ਚ ਜ਼ਮੀਨ ਖਰੀਦਣਾ ਚਾਹੁੰਦਾ ਸੀ ਅਤੇ ਉਸ ਨੇ ਸ਼ੈਲੇਸ਼ ਨੂੰ ਇਸ ਦੀ ਸੂਚਨਾ ਦਿੱਤੀ। ਠਾਕਰੇ ਇੱਕ ਬੰਜਰ ਖੇਤਰ ਵਿਚ ਇੱਕ ਪਲਾਟ ਵੇਖਦਾ ਹੈ ਅਤੇ ਉਮੇਸ਼ ਨੂੰ ਕਹਿੰਦਾ ਹੈ ਕਿ ਇਹ 44 ਲੱਖ ਰੁਪਏ ਵਿਚ ਉਪਲੱਬਧ ਹੋਵੇਗਾ। ਉਮੇਸ਼ ਯਾਦਵ ਨੇ ਠਾਕਰੇ ਦੇ ਖਾਤੇ 'ਚ ਪੈਸੇ ਜਮ੍ਹਾ ਕਰਵਾਏ ਪਰ ਠਾਕਰੇ ਨੇ ਇਹ ਪਲਾਟ ਆਪਣੇ ਨਾਂ ’ਤੇ ਖਰੀਦ ਲਿਆ।

 

ਜਦੋਂ ਉਮੇਸ਼ ਯਾਦਵ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਾ ਤਾਂ ਉਸ ਨੇ ਸ਼ੈਲੇਸ਼ ਠਾਕਰੇ ਨੂੰ ਪੈਸੇ ਵਾਪਸ ਕਰਨ ਲਈ ਕਿਹਾ। ਜਵਾਬ ਵਿਚ ਸ਼ੈਲੇਸ਼ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸ਼ੈਲੇਸ਼ ਨੇ ਭਾਰਤੀ ਕ੍ਰਿਕਟਰ ਨੂੰ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਕਿਹਾ, "ਤੇਜ਼ ​​ਗੇਂਦਬਾਜ਼ ਉਮੇਸ਼ ਯਾਦਵ ਨੇ ਕੋਰਾਡੀ ਵਿਚ ਐਫਆਈਆਰ ਦਰਜ ਕਰਵਾਈ ਹੈ, ਜਿਸ ਵਿਚ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।"