Chandigarh News: ਵਧਦੀ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਹੁਣ 26 ਜਨਵਰੀ ਤੋਂ ਬਾਅਦ ਖੁੱਲ੍ਹਣਗੇ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chandiharh News: ਜਾਰੀ ਰਹਿਣਗੀਆਂ ਆਨਲਾਈਨ ਕਲਾਸਾਂ

Chandigarh administration has extended the winter holidays in schools News in punjabi

Chandigarh administration has extended the winter holidays in schools News in punjabi : ਚੰਡੀਗੜ੍ਹ 'ਚ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਿਚ ਮੁੜ ਵਾਧਾ ਕੀਤਾ ਗਿਆ। ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Punjab News: ਵਿਰੋਧ ਛੱਡਣ ਬਦਲੇ ਪ੍ਰਕਾਸ਼ ਬਾਦਲ ਨੇ ਮੈਨੂੰ ਵਿਧਾਨ ਸਭਾ ਸੀਟਾਂ ਤਕ ਦੀ ਦਿਤੀ ਸੀ ਪੇਸ਼ਕਸ਼ : ਪਾਲ ਸਿੰਘ ਫ਼ਰਾਂਸ

ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਲਗਾਤਾਰ ਖਰਾਬ ਮੌਸਮ ਦੇ ਮੱਦੇਨਜ਼ਰ 23, 24 ਅਤੇ 25 ਨੂੰ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿਚ ਪੰਜਵੀਂ ਜਮਾਤ ਤੱਕ ਫਿਜ਼ੀਕਲ ਕਲਾਸਾਂ ਨਹੀਂ ਹੋਣਗੀਆਂ। ਸਕੂਲ ਇਹਨਾਂ ਜਮਾਤਾਂ ਲਈ ਆਨਲਾਈਨ ਕਲਾਸਾਂ ਦਾ ਆਯੋਜਨ ਕਰ ਸਕਦੇ ਹਨ।

​ਇਹ ਵੀ ਪੜ੍ਹੋ: Moga News : ਦੋਸਤ ਦੇ ਵਿਆਹ ਤੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ 

ਹੁਕਮਾਂ ਅਨੁਸਾਰ ਹੁਣ 27 ਜਨਵਰੀ ਨੂੰ ਸਕੂਲ ਖੁੱਲ੍ਹਣਗੇ। ਚੰਡੀਗੜ੍ਹ 'ਚ ਠੰਢ ਤੇ ਧੁੰਦ ਤੋਂ ਰਾਹਤ ਨਹੀਂ ਮਿਲੀ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਚਕੂਲਾ ਅਤੇ ਮੋਹਾਲੀ ਵਿੱਚ ਵੀ ਰਿਕਾਰਡ ਤੋੜ ਠੰਢ ਪੈ ਰਹੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 5 ਦਿਨ ਮੌਸਮ ਅਜਿਹਾ ਹੀ ਰਹੇਗਾ। ਧੁੰਦ ਕਾਰਨ ਅੱਜ ਸਵੇਰੇ ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀਆਂ 3 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਦਿੱਲੀ, ਮੁੰਬਈ ਤੇ ਹੈਦਰਾਬਾਦ ਲਈ ਉਡਾਣਾਂ ਸ਼ਾਮਲ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Chandigarh administration has extended the winter holidays in schools News in punjabi , stay tuned to Rozana Spokesman)