'ਗਾਂਜਾ' ਪੀਣ ਕਾਰਨ ਡੋਪ ਟੈਸਟ 'ਚ ਫੇਲ੍ਹ ਹੋਇਆ ਪਾਕਿ ਕ੍ਰਿਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜਾਦ ਡੋਪ ਪ੍ਰੀਖਣ 'ਚ ਅਸਫ਼ਲ ਹੋ ਗਿਆ

Pak cricketer fails in Dope Test after drinking 'Ganja'

ਕਰਾਚੀ, 22 ਜੂਨ, ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜਾਦ ਡੋਪ ਪ੍ਰੀਖਣ 'ਚ ਅਸਫ਼ਲ ਹੋ ਗਿਆ ਅਤੇ ਡੋਪਿੰਗ ਰੋਧੀ ਕਾਨੂੰਨਾਂ ਦੇ ਉਲੰਘਣ ਕਾਰਨ 'ਤੇ ਉਸ ਨੂੰ ਤਿੰਨ ਤੋਂ ਛੇ ਮਹੀਨੇ ਲਈ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦਸਿਆ ਕਿ ਸ਼ਹਿਜਾਦ ਅਪ੍ਰੈਲ-ਮਈ 'ਚ ਫੈਸਲਾਬਾਦ 'ਚ ਹੋਏ ਪਾਕਿਸਤਾਨ ਕੱਪ ਦੌਰਾਨ ਡੋਪ ਟੈਸਟ 'ਚ ਪਾਜ਼ੀਟੀਵ ਪਾਇਆ ਗਿਆ ਸੀ।