ਮੁਹੰਮਦ ਅਨਸ ਨੇ ਆਪਣੇ ਹੀ ਨੈਸ਼ਨਲ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਤੀ ਖਿਡਾਰੀ ਦਿਨ ਬ ਦਿਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਬੁਲੰਦੀਆਂ ਨੂੰ ਛੁਹ ਰਹੇ ਹਨ। ਭਾਵੇ ਗੱਲ ਕ੍ਰਿਕੇਟ,

mohamed anas

ਭਾਰਤੀ ਖਿਡਾਰੀ ਦਿਨ ਬ ਦਿਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਬੁਲੰਦੀਆਂ ਨੂੰ ਛੁਹ ਰਹੇ ਹਨ। ਭਾਵੇ ਗੱਲ ਕ੍ਰਿਕੇਟ, ਹਾਕੀ ਜਾ ਅਥਲੈਟਿਕਸ ਦੀ ਹੋਵੇ ਹਰ ਪਾਸੇ ਭਾਰਤੀ ਖਿਡਾਰੀ ਮੱਲਾ ਮਾਰ ਰਹੇ ਹਨ।  ਪਿਛਲੇ ਦਿਨਾਂ `ਚ ਹੀ ਭਾਰਤੀ ਅਥਲੈਟਿਕਸ ਹਿਮਾ ਦਾਸ ਨੇ ਅੰਡਰ-20 ਟੂਰਨਾਮੈਂਟ `ਚ ਗੋਲ੍ਡ ਮੈਡਲ ਹਾਸਿਲ ਕਰ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਖੇਡਾਂ  ਦੇ ਪੱਧਰ `ਚ ਭਾਰਤ ਦੇਸ਼ ਕਾਫੀ ਅੱਗੇ ਵੱਧ ਰਿਹਾ ਹੈ।

ਤੁਹਾਨੂੰ ਦਸ ਦੇਈਏ ਕੇ ਪਿਛਲੇ ਦਿਨੀ ਭਾਰਤੀ ਐਥਲੀਟ ਮੁਹੰਮਦ ਅਨਸ  ਨੇ ਚੇਕ ਰਿਪਬਲਿਕ ਵਿਚ ਖੇਡੀ ਜਾ ਰਹੀ ਫੌਜ ਨੋਵੇਹੋ ਮੇਤੁਜੀ ਮੀਟ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 400 ਮੀਟਰ ਮੁਕਾਬਲੇ ਵਿਚ ਆਪਣਾ ਹੀ ਨੈਸ਼ਨਲ ਰਿਕਾਰਡ ਤੋਡ਼ ਦਿੱਤਾ । ਉਨ੍ਹਾਂ ਨੇ ਆਪਣਾ ਰਿਕਾਰਡ 45.24 ਸਕਿੰਟ ਦੇ ਸਮੇਂ ਦਾ ਆਪਣਾ ਨਵਾਂ ਰਿਕਾਰਡ ਸਥਾਪਤ ਕੀਤਾ ਹੈ।ਤੁਹਾਨੂੰ ਦਸ ਦੇਈਏ ਕੇ ਇਸ ਤੋਂ  ਮੁਹੰਮਦ  ਅਨਸ  ਦੇ ਨਾਮ ਇਹ ਨੈਸ਼ਨਲ ਰਿਕਾਰਡ 45 .31 ਸਕਿੰਟ ਸੀ। 

ਤੁਹਾਨੂੰ ਦਸ ਦੇਈਏ ਕੇ ਅਨਸ ਨੇ ਆਪਣਾ ਪਿਛਲਾ ਨੈਸ਼ਨਲ ਰਿਕਾਰਡ 2018 ਵਿਚ ਗੋਲਡ ਪੋਸਟ ਵਿਚ ਆਯੋਜਿਤ ਹੋਏ ਕਾਮਨਵੈਲਥ ਖੇਡਾਂ ਵਿਚ ਬਣਾਇਆ ਸੀ। ਜਿਥੇ ਉਹ ਬਰਾਂਜ ਮੈਡਲ ਆਪਣੇ ਨਾਮ ਕਰਨ ਤੋਂ ਬੇਹਦ ਕਰੀਬੀ ਅੰਤਰ ਨਾਲ ਮਾਰ ਖਾ ਗਏ। ਉਸ ਸਮੇਂ ਅਨਸ ਕਾਮਨਵੇਲਥ ਖੇਡਾਂ  ਦੇ ਫਾਈਨਲ ਰਾਉਡ ਵਿਚ ਐਟਰੀ ਕਰਨ ਵਾਲੇ ਭਾਰਤ  ਦੇ ਦੂਜੇ ਐਥਲੀਟ ਬਣ ਗਏ ਹਨ । ਅਨਸ ਤੋਂ ਪਹਿਲਾਂ ਮਿਲਖਾ ਸਿੰਘ ਅਜਿਹਾ ਕਰ ਚੁੱਕੇ ਹਨ , ਜਿਨ੍ਹਾਂ ਨੇ ਕਾਰਡਿਫ  ( 1958 )  ਵਿਚ ਹੋਏ ਖੇਡਾਂ ਵਿਚ 440 ਯਾਰਡਸ ਰੇਸ ਵਿਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।

ਐਥਲੇਟਿਕਸ ਫੇਡਰੇਸ਼ਨ ਆਫ ਇੰਡਿਆ  ( AFI )  ਨੇ ਟਵਿਟਰ ਉੱਤੇ ਅਨਸ ਅਤੇ ਉਨ੍ਹਾਂ ਦੇ ਵਿਦੇਸ਼ੀ ਕੋਚ ਗੈਲਿਨਾ ਬੁਖਾਰਿਨਾ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ।  ਸਟਾਰ ਧਾਵਿਕਾ ਐਮ.ਆਰ ਪੂਵੰਮਾ ਨੇ ਵੀ ਔਰਤਾਂ ਦੀ 400 ਮੀਟਰ ਰੇਸ ਵਿਚ ਦੇਸ਼ ਨੂੰ ਮੈਡਲ ਦਵਾਇਆ । ਉਨ੍ਹਾਂ ਨੇ 53 . 01ਸਕਿੰਟ ਦਾ ਸਮਾਂ ਲੈਂਦੇ ਹੋਏ ਗੋਲਡ ਮੇਡਲ ਆਪਣੇ ਨਾਮ ਕੀਤਾ ।  ਸਪ੍ਰਿੰਟਰ ਰਾਜੀਵ ਅਰੋਕਿਆ ਨੇ ਪੁਰਸ਼ਾਂ ਦੀ 200 ਮੀਟਰ ਰੇਸ ਵਿੱਚ 20 . 77 ਸੇਕੰਡ ਦਾ ਸਮਾਂ ਲੈਂਦੇ ਹੋਏ ਤੀਜਾ ਸਥਾਨ ਹਾਸਲ ਕੀਤਾ ।