AIFF ਨੇ Main Football Of The Year ਲਈ ਚੰਡੀਗੜ੍ਹ ਦੇ ਸੰਦੇਸ਼ ਝਿੰਗਨ ਦੇ ਨਾਂ 'ਤੇ ਲਗਾਈ ਮੋਹਰ

ਏਜੰਸੀ

ਖ਼ਬਰਾਂ, ਖੇਡਾਂ

ਉਸ ਨੇ ਇਸ ਪੁਰਸਕਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਹੈ

Sandesh Jhingan

ਚੰਡੀਗੜ੍ਹ - ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੇ ਸਿਟੀ ਸੌਕਰ ਸਟਾਰ ਸੰਦੇਸ਼ ਝਿੰਗਨ (ਚੰਡੀਗੜ੍ਹ) ਦੇ ਨਾਂ 'ਤੇ 2020-21 ਦੇ ਪੁਰਸ਼ ਫੁੱਟਬਾਲਰ ਆਫ਼ ਦਿ ਈਅਰ ਲਈ ਮੋਹਰ ਲਗਾ ਦਿੱਤੀ ਹੈ। ਇਹ ਮੋਹਰ ਉਸ ਦੇ ਜਨਮਦਿਨ ਮੌਕੇ ਹੀ ਲਗਾਈ ਗਈ ਹੈ। ਸਟਾਰ ਡਿਫੈਂਡਰ ਬੁੱਧਵਾਰ ਨੂੰ 28 ਸਾਲ ਦਾ ਹੋ ਗਿਆ ਹੈ ਅਤੇ ਉਸ ਨੇ ਇਸ ਪੁਰਸਕਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਹੈ। ਟਾਈਗਰਜ਼ ਸੈਂਟਰ-ਬੈਕ ਸੰਦੇਸ਼ ਝਿੰਗਨ ਨੂੰ ਪਿਛਲੇ ਸਾਲ ਅਰਜੁਨ ਪੁਰਸਕਾਰ ਮਿਲਿਆ ਸੀ ਅਤੇ ਇਸ ਵਾਰ ਉਸ ਨੂੰ ਪੁਰਸ਼ ਦਾ ਫੁੱਟਬਾਲਰ ਆਫ਼ ਦਿ ਈਅਰ ਲਈ ਚੁਣਿਆ ਗਿਆ ਹੈ।

ਸੇਂਟ ਸਟੀਫਨਜ਼ ਅਕੈਡਮੀ ਦੇ ਸਿਖਿਆਰਥੀ ਸੰਦੇਸ਼ ਝੀਂਗਨ ਨੇ ਚੰਡੀਗੜ੍ਹ ਲਈ ਬਹੁਤ ਫੁੱਟਬਾਲ ਖੇਡਿਆ ਅਤੇ ਇਸ ਸਮੇਂ ਰਾਸ਼ਟਰੀ ਟੀਮ ਦੇ ਦੇ ਡਿਫੈਂਸ ਲਈ ਜਾਨ ਹੈ। ਪੁਰਸਕਾਰ ਦੀ ਘੋਸ਼ਣਾ ਤੋਂ ਬਾਅਦ, ਸੰਦੇਸ਼ ਨੇ ਕਿਹਾ ਕਿ ਜਦੋਂ ਮੈਨੂੰ ਇਸ ਪੁਰਸਕਾਰ ਬਾਰੇ ਪਤਾ ਲੱਗਿਆ, ਤਾਂ ਇਹ ਮੇਰੇ ਲਈ ਇਕ ਸੁਪਨਾ ਸਾਕਾਰ ਹੋਣ ਵਰਗਾ ਸੀ। ਮੈਂ ਥੋੜਾ ਹੈਰਾਨ ਹੋਇਆ, ਪਰ ਉਸ ਸਮੇਂ ਬਹੁਤ ਖੁਸ਼ ਸੀ।

ਇਹ ਐਲਾਨ ਮੇਰੇ ਜਨਮਦਿਨ ਤੇ ਹੋਇਆ ਅਤੇ ਇਹ ਮੇਰਾ ਸਭ ਤੋਂ ਵੱਡਾ ਤੋਹਫਾ ਹੈ। ਮੈਂ ਬਹੁਤ ਖੁਸ਼ ਹਾਂ, ਖ਼ਾਸਕਰ ਆਪਣੇ ਪਰਿਵਾਰ, ਆਪਣੇ ਮਾਪਿਆਂ, ਮੇਰੇ ਸਾਥੀ ਅਤੇ ਮੇਰੇ ਭਰਾਵਾਂ ਲਈ। ਸੰਦੇਸ਼ ਨੇ ਕਿਹਾ ਕਿ ਉਸ ਨੇ ਰਾਸ਼ਟਰੀ ਟੀਮ ਦੇ ਕੋਚ ਇਗੋਰ ਸਿਮਟੈਕ ਤੋਂ ਬਹੁਤ ਕੁਝ ਸਿੱਖਿਆ। ਕੋਚ ਨੇ ਖਾਸ ਤੌਰ 'ਤੇ ਝਿੰਗਨ ਦੇ ਅੱਗੇ ਵਧਣ ਵਿਚ ਬਹੁਤ ਯੋਗਦਾਨ ਪਾਇਆ। 

ਇਹ ਵੀ ਪੜ੍ਹੋ -  ਸਹੁਰਿਆਂ ਨੇ ਢਾਇਆ ਨੂੰਹ 'ਤੇ ਤਸ਼ੱਦਦ, ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਿਲਾਇਆ ਤੇਜ਼ਾਬ

ਉਸ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਇਕ ਚੰਗਾ ਸਿੱਖਿਅਕ ਹਾਂ ਅਤੇ ਮੈਂ ਸਾਰਿਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਕੋਚ ਇਗੋਰ ਤੋਂ ਬਹੁਤ ਕੁਝ ਸਿੱਖਿਆ, ਮੈਂ ਆਪਣੀ ਖੇਡ ਵਿਚ ਬਹੁਤ ਸਾਰੇ ਛੋਟੇ ਸੁਧਾਰ ਕੀਤੇ ਜਿਸ ਨੇ ਮੈਨੂੰ ਵਧੇਰੇ ਪੇਸ਼ੇਵਰ ਬਣਾਇਆ। ਕੋਚ ਇਗੋਰ ਆਪਣੇ ਸਮੇਂ ਦਾ ਇੱਕ ਸ਼ਾਨਦਾਰ ਡਿਫੈਂਡਰ ਵੀ ਰਿਹਾ ਹੈ ਅਤੇ ਉੱਚ ਪੱਧਰੀ ਖੇਡਿਆ ਹੈ। ਉਹ ਵਰਲਡ ਕੱਪ ਅਤੇ ਪ੍ਰੀਮੀਅਰ ਲੀਗ ਵਿਚ ਵੀ ਖੇਡਿਆ ਹੈ, ਮੈਂ ਹਰ ਰੋਜ਼ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਜੇ ਮੈਂ ਹੁਣ ਸਭ ਤੋਂ ਵਧੀਆ ਗੱਲ ਕਹਿਣੀ ਹੋਵੇ ਤਾਂ ਮੈਂ ਇਹ ਹੀ ਕਹੂੰਗਾਂ ਕਿ ਮੈਂ ਕਰਾਸ 'ਤੇ ਡਿਫੈਂਡ ਕਰਨਾ ਉਹਨਾਂ ਨਾਲ ਵਧੀਆ ਕੀਤਾ।  

ਪਿਛਲੇ ਜਨਮਦਿਨ ਵੇਲੇ ਲੱਗ ਗਈ ਸੀ ਸੱਟ 
ਝਿੰਗਨ ਲਈ ਪਿਛਲਾ ਇਕ ਸਾਲ ਬਹੁਤ ਮੁਸ਼ਕਿਲ ਰਿਹਾ, ਕਿਉਂਕਿ ਉਹ ਜ਼ਖਮੀ ਹੋ ਗਿਆ ਸੀ ਅਤੇ ਫਿਰ ਉਸ ਨੇ ਸਖ਼ਤ ਮਿਹਨਤ ਕਰਨ ਤੋਂ ਬਾਅਦ ਵਾਪਸੀ ਕੀਤੀ। ਝਿੰਗਨ ਨੇ ਕਿਹਾ ਕਿ ਮੈਨੂੰ ਪਿਛਲੇ ਸਾਲ ਦਾ ਜਨਮਦਿਨ ਯਾਦ ਹੈ। ਮੈਂ ਸਵੇਰੇ 3:45 ਵਜੇ ਉੱਠਿਆ ਅਤੇ ਸਵੇਰੇ 4:00 ਵਜੇ ਆਪਣੀ ਕਸਰਤ ਸ਼ੁਰੂ ਕੀਤੀ। ਮੈਂ ਆਪਣਆ ਵਰਕਆਊਟ ਸ਼ੁਰੂ ਕੀਤਾ ਅਤੇ ਮੈਦਾਨ ਵਿਚ ਵਾਪਸ ਆਉਣ ਦੀ ਉਮੀਦ ਕਰ ਰਿਹਾ ਸੀ। ਮੈਂ ਆਪਣੇ ਆਪ ਨੂੰ ਪ੍ਰੇਰਿਤ ਕੀਤਾ ਅਤੇ ਮੇਰਾ ਨਿਸ਼ਾਨਾ ਮੇਰੇ ਕਲੱਬ ਅਤੇ ਦੇਸ਼ ਲਈ ਖੇਡਣਾ ਸੀ। ਮੈਂ ਬਹੁਤ ਸਾਰੇ ਸਬਕ ਸਿੱਖੇ, ਬਹੁਤ ਮੁਸ਼ਕਿਲਾਂ ਆਈਆਂ

ਇਹ ਵੀ ਪੜ੍ਹੋ -  Monsoon Session: ਵਿਰੋਧੀ ਧਿਰ ਦਾ ਹੰਗਾਮਾ, ਕੁਝ ਮਿੰਟ ਬਾਅਦ ਹੀ ਮੁਲਤਵੀ ਹੋਈ ਸਦਨ ਦੀ ਕਾਰਵਾਈ

ਪਰ ਮੈਂ ਆਪਣੇ ਆਪ ਨੂੰ ਕਿਹਾ ਮੁਸ਼ਕਿਲਾਂ ਬਹੁਤ ਆਉਣਗੀਆਂ ਪਰ ਅੱਗੇ ਵਧਣਾ ਹੈ। ਸੰਦੇਸ਼ ਝਿੰਗਨ ਨੇ ਵਰਲਡ ਕੱਪ ਕੁਆਲੀਫਾਇਰ ਅਤੇ ਏਐਫਸੀ ਏਸ਼ੀਆ ਕੱਪ ਸੰਯੁਕਤ ਕੁਆਲੀਫਾਇਰ ਵਿਚ ਵਧੀਆ ਪ੍ਰਦਰਸ਼ਨ ਕੀਤਾ। ਟੀਮ ਗਰੁੱਪ-ਈ ਵਿਚ ਤੀਸਰੇ ਸਥਾਨ 'ਤੇ ਰਹੀ ਅਤੇ ਹੁਣ ਟੀਮ ਰਾਊਂਡ -3 ਵਿਚ ਹੈ। ਝਿੰਗਨ ਨੇ ਕਿਹਾ ਕਿ ਸਾਡਾ ਟੀਚਾ ਚੀਨ ਵਿਚ ਹੋਣ ਵਾਲੇ ਏਸ਼ੀਆ ਕੱਪ ਵਿਚ ਹਿੱਸਾ ਲੈਣਾ ਹੈ।

ਅਸੀਂ ਇਸ ਵਾਰ ਇਸ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ ਅਤੇ ਪੂਰੇ ਜੋਸ਼, ਦ੍ਰਿੜਤਾ ਅਤੇ ਉਤਸ਼ਾਹ ਨਾਲ ਏਸ਼ੀਆ ਕੱਪ ਵਿਚ ਖੇਡਾਂਗੇ। ਸਾਡੇ ਕੋਲ ਏਸ਼ੀਅਨ ਕੁਆਲੀਫਾਇਰ ਦੀਆਂ ਕੁਝ ਪਿਆਰੀਆਂ ਯਾਦਾਂ ਹਨ। ਅਸੀਂ ਹੁਣ ਸੰਤੁਸ਼ਟ ਨਹੀਂ ਹੋ ਸਕਦੇ ਜਾਂ ਕਿਸੇ ਵੀ ਚੀਜ਼ ਨੂੰ ਹਲਕੇ ਵਿਚ ਨਹੀਂ ਲੈ ਸਕਦੇ।