ਪ੍ਰੋ ਕਬੱਡੀ : ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ਨੂੰ ਹਰਾਇਆ, ਜੈਪੁਰ ਨੇ ਜਿੱਤਿਆ ਮੈਚ              

ਏਜੰਸੀ

ਖ਼ਬਰਾਂ, ਖੇਡਾਂ

ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੀਜ਼ਨ ਸੱਤ ਦੇ 51ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

Pro Kabaddi 2019

ਚੇਨਈ: ਬੁੱਧਵਾਰ ਨੂੰ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੀਜ਼ਨ ਸੱਤ ਦੇ 51ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪੁਣੇਰੀ ਪਲਟਨ ਨੇ ਮੁਕਾਬਲੇ ਵਿਚ 31-23 ਨਾਲ ਬੰਗਲੁਰੂ ਨੂੰ ਮਾਤ ਦਿੱਤੀ। ਪੁਣੇਰੀ ਪਲਟਨ ਵੱਲੋਂ ਮਨਜੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਦਿੱਤਾ।

ਪਹਿਲੀ ਪਾਰੀ 10-10 ਦੀ ਬਰਾਬਰੀ ‘ਤੇ ਸੀ ਪਰ ਪੁਣੇਰੀ ਨੇ ਦੂਜੀ ਪਾਰੀ ਵਿਚ ਕਮਾਲ ਦਿਖਾਇਆ। ਬੰਗਲੁਰੂ ਦੇ ਪਵਨ ਸਿਹਰਾਵਤ ਅਤੇ ਰੋਹਿਤ ਦੋਵੇਂ ਜ਼ਿਆਦਾਤਰ ਸਮੇਂ ਕੋਰਟ ਤੋਂ ਬਾਹਰ ਹੀ ਰਹੇ, ਜਿਸ ਦਾ ਮੁਕਾਬਲਾ ਪੁਣੇਰੀ ਪਲਟਨ ਨੇ ਚੁੱਕਿਆ। ਦੂਜੇ ਪਾਸੇ ਤਮਿਲ ਥਲਾਈਵਾਜ਼ ਅਤੇ ਜੈਪੁਰ ਪਿੰਕ ਪੈਂਥਰਜ਼ ਵਿਚ ਇਸ ਸੀਜ਼ਨ ਦਾ 52 ਵਾਂ ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ ਵਿਚ 28-26 ਦੇ ਅੰਤਰ ਨਾਲ ਜੈਪੁਰ ਨੇ ਮੈਚ ਜਿੱਤ ਲਿਆ। ਇਹ ਮੈਚ ਵੀ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਵਿਚ ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪਹਿਲੀ ਪਾਰੀ ਵਿਚ ਜੈਪੁਰ ਦੀ ਟੀਮ ਨੇ 13-11 ਨਾਲ ਵਾਧਾ ਬਣਾਇਆ ਸੀ। ਉੱਥੇ ਹੀ ਦੂਜੀ ਪਾਰੀ ਦੀ ਗੱਲ ਕਰੀਏ ਤਾਂ ਜੈਪੁਰ ਨੇ ਅਪਣਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਸ਼ਾਨਦਾਰ ਰੇਡਿੰਗ ਅਤੇ ਦਮਦਾਰ ਡਿਫੈਂਸ ਦੇ ਚਲਦਿਆਂ ਇਸ  ਮੁਕਾਬਲੇ ਵਿਚ ਅਪਣੀ ਪਕੜ ਬਣਾਈ ਰੱਖੀ। ਉੱਥੇ ਹੀ ਤਮਿਲ ਦੀ ਟੀਮ ਅੱਜ ਦੇ ਮੁਕਾਬਲੇ ਵਿਚ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ, ਜਿਸ ਦਾ ਫਾਇਦਾ ਜੈਪੁਰ ਨੇ ਚੁੱਕਿਆ ਅਤੇ ਇਹ ਮੁਕਾਬਲਾ ਅਸਾਨੀ ਨਾਲ ਜਿੱਤ ਲਿਆ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ