Asian Champions Trophy:ਭਾਰਤੀ ਹਾਕੀ ਟੀਮ ਨੇ ਪਾਕਿ ਨੂੰ 4-3 ਨਾਲ ਹਰਾਇਆ, ਜਿੱਤਿਆ ਕਾਂਸੀ ਦਾ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।

India beat Pakistan 4-3 to win bronze medal

ਨਵੀਂ ਦਿੱਲੀ: ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਭਾਰਤ ਦੀ ਟੀਮ ਸੈਮੀਫਾਈਨਲ ਵਿਚ ਜਾਪਾਨ ਤੋਂ ਹਾਰ ਗਈ ਸੀ ਪਰ ਤੀਜੇ ਸਥਾਨ ਲਈ ਹੋਏ ਮੈਚ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸ ਵਿਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਮਾਤ ਦਿੱਤੀ

ਇਕ ਸਮੇਂ ਦੋਵੇਂ ਟੀਮਾਂ ਦਾ ਸਕੋਰ 2-2 ਨਾਲ ਬਰਾਬਰ ਸੀ ਪਰ ਆਖ਼ਰੀ ਕੁਆਰਟਰ ਵਿਚ ਭਾਰਤ ਨੇ ਦੋ ਹੋਰ ਗੋਲ ਕਰਕੇ ਜਿੱਤ ਦਰਜ ਕੀਤੀ। ਗਰੁੱਪ ਮੈਚ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਜਾਪਾਨ ਵੀ ਗਰੁੱਪ ਮੈਚ ਵਿੱਚ ਭਾਰਤ ਤੋਂ ਹਾਰ ਗਿਆ ਸੀ ਪਰ ਭਾਰਤ ਦੀ ਟੀਮ ਸੈਮੀਫਾਈਨਲ 'ਚ ਜਾਪਾਨ ਨੂੰ ਨਹੀਂ ਹਰਾ ਸਕੀ।

ਭਾਰਤ ਲਈ ਪਹਿਲਾ ਗੋਲ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਕੀਤਾ ਪਰ ਇਸ ਤੋਂ ਤੁਰੰਤ ਬਾਅਦ ਪਾਕਿਸਤਾਨ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਲਿਆ। ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਸੀ। ਦੂਜੇ ਹਾਫ ਵਿਚ ਪਾਕਿਸਤਾਨ ਨੇ ਇਕ ਗੋਲ ਕਰਕੇ ਲੀਡ ਲੈ ਲਈ ਅਤੇ ਸਕੋਰ ਪਾਕਿਸਤਾਨ ਦੇ ਹੱਕ ਵਿਚ 2-1 ਹੋ ਗਿਆ। ਇਸ ਤੋਂ ਬਾਅਦ ਭਾਰਤ ਨੇ ਵੀ ਇੱਕ ਗੋਲ ਕੀਤਾ ਅਤੇ ਜਲਦੀ ਹੀ ਸਕੋਰ 2-2 ਕਰ ਦਿੱਤਾ। ਆਖਰੀ ਕੁਆਰਟਰ ਵਿਚ ਭਾਰਤ ਨੇ ਦੋ ਅਤੇ ਪਾਕਿਸਤਾਨ ਨੇ ਇਕ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ 4-3 ਨਾਲ ਜਿੱਤ ਦਰਜ ਕਰ ਲਈ।