IPL 2023 : ਧਰਤੀ ਦੇ 4 ਚੱਕਰਾਂ ਦੇ ਬਰਾਬਰ ਸਫ਼ਰ ਕਰਨਗੀਆਂ IPL ਟੀਮਾਂ
ਟੀਮਾਂ 52 ਦਿਨਾਂ 'ਚ 1 ਲੱਖ 69 ਹਜ਼ਾਰ 532 ਕਿਲੋਮੀਟਰ ਦਾ ਸਫ਼ਰ ਕਰਨਗੀਆਂ ਤੈਅ
ਨਵੀਂ ਦਿੱਲੀ : ਜੇਕਰ ਅਸੀਂ ਪੂਰੀ ਲੀਗ ਦੌਰਾਨ ਆਈਪੀਐਲ ਦੀਆਂ 10 ਟੀਮਾਂ ਦੇ ਸਫ਼ਰ 'ਤੇ ਨਜ਼ਰ ਮਾਰੀਏ ਤਾਂ 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਸਾਰੀਆਂ ਟੀਮਾਂ ਲਗਭਗ 1 ਲੱਖ 69 ਹਜ਼ਾਰ 532 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਇਹ ਦੂਰੀ ਧਰਤੀ ਦੇ ਚਾਰ ਗੇੜ ਅਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ 46 ਗੇੜਾਂ ਦੇ ਬਰਾਬਰ ਹੈ। ਇਸ ਦੇ ਲਈ ਟੀਮਾਂ ਲਗਭਗ 235 ਘੰਟੇ ਯਾਨੀ ਕਿ 10 ਦਿਨ ਜਹਾਜ਼ 'ਚ ਹੀ ਬਿਤਾਉਣਗੀਆਂ।
ਦਿੱਲੀ ਦੀ ਟੀਮ ਨੂੰ 10 ਮਈ ਨੂੰ ਚੇਨਈ ਦੇ ਚੇਪੌਕ ਸਟੇਡੀਅਮ 'ਚ ਹੋਣ ਵਾਲੇ ਮੈਚ ਲਈ 2,190 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੋਵੇਗੀ। ਇਸ ਲੀਗ ਵਿੱਚ ਇੱਕ ਮੈਚ ਲਈ ਇਹ ਸਭ ਤੋਂ ਲੰਬੀ ਦੂਰੀ ਹੈ।
ਇਹ ਵੀ ਪੜ੍ਹੋ: ਬਿਨਾਂ ਬਦਲ ਦੇ ਮੋਬਾਈਲ ਇੰਟਰਨੈੱਟ ਬੰਦ ਕਰਨਾ ਮੌਲਿਕ ਅਧਿਕਾਰਾਂ ਦੀ ਉਲੰਘਣਾ : ਹਾਈਕੋਰਟ
ਚੇਨਈ ਸੁਪਰ ਕਿੰਗਜ਼ ਨੇ 17 ਅਪ੍ਰੈਲ ਨੂੰ ਕਰਨਾਟਕ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਖ਼ਿਲਾਫ਼ ਖੇਡਣ ਲਈ ਸਿਰਫ਼ 336 ਕਿਲੋਮੀਟਰ ਦਾ ਸਫ਼ਰ ਕੀਤਾ, ਇਸ ਲੀਗ ਵਿੱਚ ਇੱਕ ਮੈਚ ਲਈ ਸਭ ਤੋਂ ਛੋਟੀ ਦੂਰੀ ਸੀ।
ਲੀਗ ਦੌਰਾਨ ਦੋ ਮਹੀਨਿਆਂ ਦੇ ਅੰਦਰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਨਾਲ ਖਿਡਾਰੀਆਂ ਵਿਚ ਸੱਟ, ਥਕਾਵਟ ਅਤੇ ਕੰਮ ਦੇ ਬੋਝ ਦੀ ਸਮੱਸਿਆ ਵਧਣ ਦੀ ਸੰਭਾਵਨਾ ਹੈ।
59 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ 10 ਟੀਮਾਂ ਵਿਚਾਲੇ ਕੁੱਲ 74 ਮੈਚ ਖੇਡੇ ਜਾਣਗੇ। ਹਰ ਟੀਮ 14 ਮੈਚ ਖੇਡੇਗੀ, 7 ਘਰੇਲੂ ਮੈਦਾਨ 'ਤੇ ਅਤੇ 7 ਵਿਰੋਧੀ ਟੀਮ ਤੋਂ ਦੂਰ। 10 ਟੀਮਾਂ ਵਿਚਕਾਰ ਲੀਗ ਪੜਾਅ ਦੇ 70 ਮੈਚ ਹੋਣਗੇ। ਲੀਗ ਪੜਾਅ ਤੋਂ ਬਾਅਦ, ਅੰਕ ਸੂਚੀ ਦੀਆਂ ਚੋਟੀ ਦੀਆਂ 4 ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨਗੀਆਂ।
ਟੂਰਨਾਮੈਂਟ ਵਿੱਚ 18 ਡਬਲ ਹੈਡਰ ਹੋਣਗੇ, ਭਾਵ ਇੱਕ ਦਿਨ ਵਿੱਚ 18 ਵਾਰ 2 ਮੈਚ ਖੇਡੇ ਜਾਣਗੇ। ਇਸ ਦੌਰਾਨ ਪਹਿਲਾ ਮੈਚ ਦੁਪਹਿਰ 3:30 ਵਜੇ ਅਤੇ ਦੂਜਾ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। 31 ਮਾਰਚ ਨੂੰ ਗੁਜਰਾਤ ਅਤੇ ਚੇਨਈ ਵਿਚਾਲੇ ਪਹਿਲਾ ਮੈਚ 1 ਅਤੇ 2 ਅਪ੍ਰੈਲ ਨੂੰ ਦੋ ਡਬਲ ਹੈਡਰਾਂ ਨਾਲ ਹੋਇਆ।
1 ਅਪ੍ਰੈਲ ਨੂੰ ਪਹਿਲਾ ਮੈਚ ਪੰਜਾਬ-ਕੋਲਕਾਤਾ ਅਤੇ ਦੂਜਾ ਲਖਨਊ-ਦਿੱਲੀ ਵਿਚਾਲੇ ਹੋਇਆ। ਇਸ ਦੇ ਨਾਲ ਹੀ 2 ਅਪ੍ਰੈਲ ਨੂੰ ਪਹਿਲਾ ਮੈਚ ਸਨਰਾਈਜ਼ਰਸ-ਰਾਜਸਥਾਨ ਅਤੇ ਦੂਜਾ ਬੈਂਗਲੁਰੂ-ਮੁੰਬਈ ਵਿਚਾਲੇ ਖੇਡਿਆ ਗਿਆ। 8 ਅਪ੍ਰੈਲ ਅਤੇ 6 ਮਈ ਨੂੰ ਟੂਰਨਾਮੈਂਟ ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਆਹਮੋ-ਸਾਹਮਣੇ ਹੋਣਗੀਆਂ।
ਟੂਰਨਾਮੈਂਟ ਦੇ 74 ਮੈਚ 12 ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ। ਆਈਪੀਐਲ ਟੀਮਾਂ ਦੇ 10 ਸ਼ਹਿਰਾਂ ਤੋਂ ਇਲਾਵਾ ਗੁਹਾਟੀ ਅਤੇ ਧਰਮਸ਼ਾਲਾ ਵਿੱਚ ਵੀ ਮੈਚ ਹੋਣਗੇ। ਗੁਹਾਟੀ, ਰਾਜਸਥਾਨ ਰਾਇਲਜ਼ ਟੀਮ ਦਾ ਘਰੇਲੂ ਮੈਦਾਨ ਹੋਵੇਗਾ ਅਤੇ ਧਰਮਸ਼ਾਲਾ ਸਟੇਡੀਅਮ ਪੰਜਾਬ ਦਾ ਘਰੇਲੂ ਮੈਦਾਨ ਹੋਵੇਗਾ। ਆਈਪੀਐਲ ਟੀਮਾਂ ਦੇ 10 ਸ਼ਹਿਰ ਮੁੰਬਈ, ਚੇਨਈ, ਅਹਿਮਦਾਬਾਦ, ਜੈਪੁਰ, ਬੈਂਗਲੁਰੂ, ਲਖਨਊ, ਹੈਦਰਾਬਾਦ, ਦਿੱਲੀ, ਮੋਹਾਲੀ ਅਤੇ ਕੋਲਕਾਤਾ ਹੋਣਗੇ।