ਪ੍ਰੋ ਕਬੱਡੀ ਲੀਗ: ਪ੍ਰੋ ਕਬੱਡੀ ਲੀਗ ਦਾ ਨਵਾਂ ਫਾਰਮੈਟ ਸਾਰੀਆਂ ਟੀਮਾਂ ਲਈ ਬਰਾਬਰੀ ਦਾ ਮੌਕਾ

ਏਜੰਸੀ

ਖ਼ਬਰਾਂ, ਖੇਡਾਂ

3 ਮਹੀਨਿਆਂ ਤਕ ਫੈਂਸ ਨੂੰ ਇਸ ਟੂਰਨਾਮੈਂਟ ਵਿਚ 137 ਮੈਚ ਦੇਖਣ ਨੂੰ ਮਿਲਣਗੇ

Pro kabaddi league every team has equal chance in new format Ajay Thakur

ਨਵੀਂ ਦਿੱਲੀ: ਕ੍ਰਿਕਟ ਵਰਲਡ ਕੱਪ ਖਤਮ ਹੁੰਦੇ ਹੀ ਹੁਣ ਸ਼ੁਰੂ ਹੋ ਚੁੱਕਿਆ ਹੈ ਕਬੱਡੀ ਦਾ ਰੋਮਾਂਚ। ਪ੍ਰੋ ਕਬੱਡੀ ਲੀਗ ਦਾ ਸੱਤਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਗਲੇ 3 ਮਹੀਨਿਆਂ ਤਕ ਫੈਂਸ ਨੂੰ ਇਸ ਟੂਰਨਾਮੈਂਟ ਵਿਚ 137 ਮੈਚ ਦੇਖਣ ਨੂੰ ਮਿਲਣਗੇ। ਸੀਜ਼ਨ ਦਾ ਫਾਈਨਲ 19 ਅਕਤੂਬਰ ਨੂੰ ਖੇਡਿਆ ਜਾਵੇਗਾ। ਲੀਗ ਸਟੇਜ ਤੋਂ ਬਾਅਦ 12 ਵਿਚੋਂ ਟਾਪ 6 ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨਗੇ। ਪਲੇਆਫ ਵਿਚ 2 ਐਲੀਮੀਨੇਟ, 2 ਸੈਮੀਫ਼ਾਈਨਲ ਅਤੇ ਫਿਰ ਫ਼ਾਈਨਲ ਖੇਡਿਆ ਜਾਵੇਗਾ।

ਹਾਲਾਂਕਿ ਇਸ ਵਾਰ ਅਜੈ ਠਾਕੁਰ ਦੇ ਸਾਹਮਣੇ ਵੱਡੀ ਚੁਣੌਤੀ ਹੈ। ਭਾਰਤੀ ਕਬੱਡੀ ਟੀਮ ਦੇ ਕਪਤਾਨ ਠਾਕੁਰ ਕਬੱਡੀ ਲੀਗ ਵਿਚ ਤਮਿਲ ਥਲਾਈਵਾਜ ਦੀ ਕਮਾਨ ਸੰਭਾਲ ਰਹੇ ਹਨ। ਇਹ ਟੀਮ ਪਿਛਲੇ ਲਗਾਤਾਰ 2 ਸੀਜ਼ਨ ਵਿਚ ਸਭ ਤੋਂ ਆਖਰੀ ਸਥਾਨ 'ਤੇ ਰਹੀ ਹੈ। ਅਜਿਹੇ ਵਿਚ ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨਾ ਦੀ ਜ਼ਿੰਮੇਵਾਰੀ ਠਾਕੁਰ 'ਤੇ ਹੈ। ਕਬੱਡੀ ਵਿਚ ਭਾਰਤੀ ਟੀਮ ਨੇ ਏਸ਼ੀਆ ਵਿਚ ਅਪਣਾ ਰਿਕਾਰਡ ਕੀਤਾ ਹੋਇਆ ਹੈ।

ਹਾਲਾਂਕਿ 2018 ਵਿਚ ਇਸ ਰਿਕਾਰਡ ਨੂੰ ਝਟਕਾ ਲੱਗਿਆ ਸੀ ਅਤੇ ਭਾਰਤੀ ਟੀਮ ਪਹਿਲੀ ਵਾਰ ਫ਼ਾਈਨਲ ਵਿਚ ਪਹੁੰਚਣ ਵਿਚ ਨਾਕਾਮ ਰਹੀ ਸੀ। ਉਸ ਸਮੇਂ ਈਰਾਨ ਨੇ ਗੋਲਡ ਮੈਡਲ ਜਿੱਤਿਆ ਸੀ। ਠਾਕੁਰ ਨੇ ਦਸਿਆ ਕਿ ਉਹ ਬਹੁਤ ਨਿਰਾਸ਼ ਸਨ ਪਰ ਹੁਣ ਬਾਕੀ ਦੇਸ਼ਾਂ ਦੇ ਖਿਡਾਰੀ ਵੀ ਕਾਫ਼ੀ ਮਜ਼ਬੂਤ ਹੋ ਚੁੱਕੇ ਹਨ। ਅਜੈ ਠਾਕੁਰ ਨੇ ਕਿਹਾ ਕਿ ਕਬੱਡੀ ਦੀ ਖੇਡ ਤਮਿਲਨਾਡੂ ਤੋਂ ਹੀ ਆਈ ਹੈ ਇਸ ਲਈ ਚਹੇਤਿਆਂ ਨੂੰ ਉਹਨਾਂ ਦੀ ਟੀਮ ਤਮਿਲ ਥਲਾਈਵਾਜ ਨੂੰ ਸਪੋਰਟ ਕਰਨਾ ਚਾਹੀਦਾ ਹੈ।

ਠਾਕੁਰ ਦੀ ਟੀਮ ਨੇ ਲੀਗ ਦੀ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਐਤਵਾਰ 21 ਜੁਲਾਈ ਨੂੰ ਅਪਣੇ ਪਹਿਲੇ ਹੀ ਮੈਚ ਵਿਚ ਤੇਲਗੁ ਟਾਈਟਨਸ ਨੂੰ ਹਰਾ ਦਿੱਤਾ। ਉਹਨਾਂ ਦਾ ਅਗਲਾ ਮੈਚ 25  ਜੁਲਾਈ ਨੂੰ ਦਬੰਗ ਦਿੱਲੀ ਕੇਸੀ ਨਾਲ ਹੋਵੇਗਾ।

Sports  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  'ਤੇ follow ਕਰੋ