Tokyo Olympics ਤੋਂ ਪਹਿਲਾਂ ਇੰਡੀਅਨ ਟੋਕਿਓ ਐਸੋਸੀਏਸ਼ਨ 'ਤੇ ਭੜਕੀ ਵਿਨੇਸ਼ ਫੋਗਾਟ

ਏਜੰਸੀ

ਖ਼ਬਰਾਂ, ਖੇਡਾਂ

ਵਿਨੇਸ਼ ਫੋਗਾਟ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ। ਉਹ 53 ਕਿੱਲੋ ਭਾਰ ਵਰਗ ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ।

Vinesh Phogat

ਨਵੀਂ ਦਿੱਲੀ: ਵਿਨੇਸ਼ ਫੋਗਾਟ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ। ਉਹ 53 ਕਿੱਲੋ ਭਾਰ ਵਰਗ ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਟੋਕਿਓ ਓਲੰਪਿਕ ਵਿਚ ਪਹੁੰਚਦੇ ਹੀ ਵਿਨੇਸ਼ ਫੋਗਾਟ ਇੰਡੀਅਨ ਓਲੰਪਿਕ ਐਸੋਸੀਸ਼ਨ ਖ਼ਿਲਾਫ਼ ਖੁੱਲ ਕੇ ਬੋਲੀ ਹੈ। ਵਿਨੇਸ਼ ਦਾ ਕਹਿਣਾ ਹੈ ਕਿ ਉਸ ਦੀ ਫਿਜ਼ੀਓਥੈਰਾਪਿਸਟ ਪੂਰਨੀਮਾ ਆਰ ਗੋਮਦਿਰ ਨੂੰ ਅਜੇ ਤੱਕ ਓਲੰਪਿਕ ਖੇਡਾਂ ਲਈ ਮਾਨਤਾ ਨਹੀਂ ਮਿਲੀ ਹੈ।

ਹੋਰ ਪੜ੍ਹੋ: ਕੱਲ੍ਹ ਦੁਪਹਿਰ 3 ਵਜੇ ਐਲਾਨੇ ਜਾਣਗੇ ISCE ਅਤੇ ICS ਬੋਰਡ ਦੇ ਨਤੀਜੇ

ਦੱਸ ਦਈਏ ਕਿ ਇਹ ਇਕ ਕਿਸਮ ਦਾ ਆਈਡੀ ਕਾਰਡ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਨਿਰਧਾਰਤ ਸਥਾਨ 'ਤੇ ਨਹੀਂ ਜਾ ਸਕਦੇ। ਵਿਨੇਸ਼ ਦਾ ਕਹਿਣਾ ਹੈ ਕਿ ਪੂਰਨੀਮਾ ਦਾ ਰਹਿਣਾ ਸਿਰਫ ਉਸ ਲਈ ਹੀ ਨਹੀਂ ਬਲਕਿ ਹੋਰ ਮਹਿਲਾ ਪਹਿਲਵਾਨਾਂ ਲਈ ਵੀ ਜ਼ਰੂਰੀ ਸੀ ਅਤੇ ਉਸ ਨੇ ਆਈਓਏ ਨੂੰ ਕਾਫੀ ਸਮਾਂ ਪਹਿਲਾਂ ਇਸ ਬਾਰੇ ਦੱਸ ਦਿੱਤਾ ਸੀ। ਹਾਲਾਂਕਿ ਖ਼ਬਰਾਂ ਅਨੁਸਾਰ ਆਈਓਏ ਦਾ ਕਹਿਣਾ ਹੈ ਕਿ ਫੈਡਰੇਸ਼ਨ ਕੋਲ ਆਈ ਲਿਸਟ ਵਿਚ ਵਿਨੇਸ਼ ਦੀ ਫਿਜ਼ੀਓਥੈਰਾਪਿਸਟ ਦਾ ਨਾਮ ਨਹੀਂ ਸੀ।

ਹੋਰ ਪੜ੍ਹੋ: ਜਾਸੂਸੀ ਕਾਂਡ ਨੂੰ ਲੈ ਕੇ ਲੋਕ ਸਭਾ ਵਿਚ ਜ਼ੋਰਦਾਰ ਹੰਗਾਮਾ, ਕਾਰਵਾਈ 26 ਜੁਲਾਈ ਤੱਕ ਮੁਲਤਵੀ

ਨਿਯਮਾਂ ਅਨੁਸਾਰ ਕੁੱਲ ਕੁਆਲੀਫਾਈ ਹੋਏ ਐਥਲੀਟਾਂ ਦਾ 33% ਸਹਾਇਤਾ ਸਟਾਫ ਉਹਨਾਂ ਦੇ ਨਾਲ ਜਾ ਸਕਦਾ ਹੈ। ਭਾਰਤ ਵੱਲੋਂ ਇਸ ਵਾਰ ਸੱਤ ਪਹਿਲਵਾਨ ਓਲੰਪਿਕ ਖੇਡਾਂ ਲਈ ਗਏ ਹਨ, ਇਸ ਲਈ ਉਹਨਾਂ ਨਾਲ ਤਿੰਨ ਸਟਾਫ ਮੈਂਬਰਾਂ ਦੀ ਆਗਿਆ ਹੈ। ਇਸ ਮਾਮਲੇ ਤੋਂ ਨਾਰਾਜ਼ ਵਿਨੇਸ਼ ਦਾ ਕਹਿਣਾ ਹੈ ਕਿ ਕੀ ਚਾਰ ਮਹਿਲਾ ਪਹਿਲਵਾਨਾਂ ਲਈ ਇਕ ਫਿਜ਼ੀਓਥੈਰਾਪਿਸਟ ਦੀ ਮੰਗ ਕਰਨਾ ਜ਼ੁਰਮ ਹੈ?  

ਹੋਰ ਪੜ੍ਹੋ: ਪੇਗਾਸਸ ਵਿਵਾਦ 'ਤੇ ਬੋਲੇ ਰਾਹੁਲ ਗਾਂਧੀ, 'ਟੈਪ ਕੀਤਾ ਗਿਆ ਮੇਰਾ ਫੋਨ, ਗ੍ਰਹਿ ਮੰਤਰੀ ਦੇਣ ਅਸਤੀਫ਼ਾ'

ਵਿਨੇਸ਼ ਨੇ ਟਵੀਟ ਕੀਤਾ, ‘ਪਹਿਲਾਂ ਦੀਆਂ ਘਟਨਾਵਾਂ ਦੇ ਦੇਖਦੇ ਹੋਏ, ਜਿਨ੍ਹਾਂ ਵਿਚ ਇਕ ਐਥਲੀਟ ਦੇ ਨਾਲ ਕਈ ਕੋਚ ਅਤੇ ਸਟਾਫ ਰਹਿ ਚੁੱਕੇ ਹਨ, ਚਾਰ ਮਹਿਲਾ ਪਹਿਲਵਾਨਾਂ ਲਈ ਇਕ ਫਿਜ਼ੀਓਥੈਰਾਪਿਸਟ ਦੀ ਮੰਗ ਕਰਨਾ ਜ਼ੁਰਮ ਹੈ? ਸੰਤੁਲਨ ਕਿੱਥੇ ਹੈ? ਅਸੀਂ ਕਾਫੀ ਦਿਨ ਪਹਿਲਾਂ ਫਿਜ਼ੀਓਥੈਰਾਪਿਸਟ ਦੀ ਮੰਗ ਕੀਤੀ ਸੀ, ਨਾ ਕਿ ਆਖਰੀ ਸਮੇਂ ਵਿਚ, ਜਿਵੇਂ ਕਿ ਰਿਪੋਰਟ ਵਿਚ ਕਿਹਾ ਜਾ ਰਿਹਾ ਹੈ’। ਦੱਸ ਦਈਏ ਕਿ ਵਿਨੇਸ਼ ਇਸ ਵਾਰ ਅਪਣੇ ਪਹਿਲੇ ਓਲੰਪਿਕ ਮੈਡਲ ਦੀ ਤਲਾਸ਼ ਵਿਚ ਹੈ। ਪਿਛਲੇ ਓਲੰਪਿਕ ਦੇ ਕੁਆਟਰ ਫਾਈਨਲ ਵਿਚ ਉਸ ਦੇ ਗੋਡੇ ਉੱਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਲੰਬੇ ਸਮੇਂ ਤੱਕ ਕੁਸ਼ਤੀ ਤੋਂ ਦੂਰ ਸੀ।