ਯੂਕਰੇਨ ਦੇ ਵਿਰੋਧ ਤੋਂ ਬਾਅਦ ਓਲੰਪਿਕ ਵੈਬਸਾਈਟ ਨੇ ਬਦਲਿਆ ਨਕਸ਼ਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕ੍ਰੀਮੀਆ ਨੂੰ 2014 ਵਿਚ ਰੂਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਪਰ ਯੂਕ੍ਰੇਨ ਅਜੇ ਵੀ ਇਸ ਨੂੰ ਆਪਣਾ ਖੇਤਰ ਮੰਨਦਾ ਹੈ।

Olympic map changed after Ukraine protests

ਟੋਕਿਓ - ਓਲੰਪਿਕ ਵੈਬਸਾਈਟ 'ਤੇ ਦਿੱਤਾ ਗਿਆ ਇਕ ਨਕਸ਼ਾ ਯੂਕਰੇਨ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਹ ਨਕਸ਼ਾ ਬਦਲਣਾ ਪਿਆ। ਇਸ ਵਿਚ ਕ੍ਰੀਮੀਆ ਪ੍ਰਾਇਦੀਪ ਦੀ ਸਰਹੱਦ ਨਾਲ ਲੱਗਦੀ ਇਕ ਸੀਮਾ ਨੂੰ ਸ਼ਾਮਲ ਕੀਤਾ ਗਿਆ ਸੀ। ਨਕਸ਼ਾ ਓਲੰਪਿਕ ਵੈਬਸਾਈਟ 'ਤੇ 'ਚੀਅਰ ਜ਼ੋਨ 'ਦਾ ਹਿੱਸਾ ਸੀ ਜਿਸ ਵਿਚ ਦੁਨੀਆ ਭਰ ਦੇ ਪ੍ਰਸ਼ੰਸਕ ਟੋਕਿਓ ਓਲੰਪਿਕ ਵਿਚ ਆਪਣੀਆਂ ਟੀਮਾਂ ਦਾ ਸਮਰਥਨ ਕਰ ਰਹੇ ਹਨ।

ਇਹ ਵੀ ਪੜ੍ਹੋ -  Tokyo Olympics: ਜੇਤੂ ਖਿਡਾਰੀਆਂ ਨੂੰ ਇਨਾਮ ਦੇਵੇਗਾ IOA, ਸੋਨ ਤਮਗਾ ਜੇਤੂਆਂ ਨੂੰ ਮਿਲਣਗੇ 75 ਲੱਖ

ਵੀਰਵਾਰ ਨੂੰ ਨਕਸ਼ੇ 'ਤੇ ਕਰੀਮੀਆ ਦੇ ਸਿਖਰ 'ਤੇ ਇਕ ਕਾਲੀ ਲਾਈਨ ਸੀ, ਜੋ ਕਿ ਰਾਸ਼ਟਰੀ ਸਰਹੱਦ ਵਰਗੀ ਸੀ। ਸ਼ੁੱਕਰਵਾਰ ਨੂੰ ਇਸ 'ਤੇ ਕੋਈ ਲਾਈਨ ਨਹੀਂ ਸੀ। ਕ੍ਰੀਮੀਆ ਨੂੰ 2014 ਵਿਚ ਰੂਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਪਰ ਯੂਕ੍ਰੇਨ ਅਜੇ ਵੀ ਇਸ ਨੂੰ ਆਪਣਾ ਖੇਤਰ ਮੰਨਦਾ ਹੈ। ਜਪਾਨ ਵਿਚ ਯੂਰਪੀਅਨ ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਨੇ ਆਈਓਸੀ ਕੋਲ ਵਿਰੋਧ ਜਤਾਇਆ ਅਤੇ ਹੁਣ ਨਕਸ਼ਾ ਬਦਲਿਆ ਗਿਆ ਹੈ।