IPL 2025 : ਗੁਜਰਾਤ ਟਾਇਟਨਸ ਨੂੰ ਖਰੀਦ ਸਕਦੇ ਗੌਤਮ ਅਡਾਨੀ, 12550 ਕਰੋੜ ਰੁਪਏ ਦੀ ਲਗਾਉਣਗੇ ਬੋਲੀ
IPL 2025 : ਆਈਪੀਐਲ ਟੀਮ ਦੀ ਵਿਕਰੀ ਲਈ ਅਡਾਨੀ ਗਰੁੱਪ ਅਤੇ ਟੋਰੈਂਟ ਗਰੁੱਪ ਦੋਵਾਂ ਨਾਲ ਕਰ ਰਹੀ ਹੈ ਗੱਲਬਾਤ
IPL 2025: ਮੀਡੀਆ ਰਿਪੋਰਟਾਂ ਮੁਤਾਬਕ ਅਰਬਪਤੀ ਗੌਤਮ ਅਡਾਨੀ ਇੰਡੀਅਨ ਪ੍ਰੀਮੀਅਰ ਲੀਗ (IPL ) ’ਚ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਨ। ਸੀਵੀਸੀ ਕੈਪੀਟਲਜ਼ ਪਾਰਟਨਰਜ਼ ਨਾਲ ਗੁਜਰਾਤ ਟਾਇਟਨਸ ਫਰੈਂਚਾਇਜ਼ੀ ਵਿਚ ਬਹੁਮਤ ਹਿੱਸੇਦਾਰੀ ਹਾਸਲ ਕਰਨ ਲਈ ਗੱਲਬਾਤ ਚੱਲ ਰਹੀ ਹੈ। ਅੰਗਰੇਜ਼ੀ ਅਖ਼ਬਾਰ ਅਨੁਸਾਰ CVC ਕੈਪੀਟਲਜ਼ ਪਾਰਟਨਰ, ਜਿਸ ਨੇ 2021 ਵਿੱਚ ਗੁਜਰਾਤ ਟਾਈਟਨਸ ਫ੍ਰੈਂਚਾਇਜ਼ੀ ਨੂੰ 5,625 ਕਰੋੜ ਰੁਪਏ ($745 ਮਿਲੀਅਨ) ਵਿਚ ਖਰੀਦਿਆ ਸੀ, ਆਈਪੀਐਲ ਟੀਮ ਦੀ ਵਿਕਰੀ ਲਈ ਅਡਾਨੀ ਗਰੁੱਪ ਅਤੇ ਟੋਰੈਂਟ ਗਰੁੱਪ ਦੋਵਾਂ ਨਾਲ ਗੱਲਬਾਤ ਕਰ ਰਹੀ ਹੈ।
ਗੁਜਰਾਤ ਟਾਇਟਨਸ ਦਾ ਮੁਲਾਂਕਣ ਤੇਜ਼ੀ ਨਾਲ ਵਧਿਆ ਹੈ, ਜੋ ਵਰਤਮਾਨ ਵਿਚ $1 ਬਿਲੀਅਨ ਤੋਂ $1.5 ਬਿਲੀਅਨ ’ਚ ਅਨੁਮਾਨਿਤ ਹੈ। ਇਸ ਮੁਲਾਂਕਣ ਵਿੱਚ ਵਾਧੇ ਦਾ ਮੁੱਖ ਕਾਰਨ ਟੀਮ ਦਾ ਤਿੰਨ ਸਾਲ ਪਹਿਲਾਂ ਆਪਣੇ ਪਹਿਲੇ ਸੀਜ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਅਤੇ ਜਿੱਤ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨਵੀਆਂ ਟੀਮਾਂ ਲਈ ਲਾਕ-ਇਨ ਪੀਰੀਅਡ ਨੂੰ ਖ਼ਤਮ ਕਰਨ ਜਾ ਰਿਹਾ ਹੈ, ਜਿਸ ਨਾਲ ਉਹ ਫਰਵਰੀ 2025 ਤੋਂ ਆਪਣੀ ਹਿੱਸੇਦਾਰੀ ਵੇਚ ਸਕਣਗੇ। ਇਹ ਨਿਯਮ ਬਦਲਾਅ ਅਡਾਨੀ ਵਰਗੇ ਸੰਭਾਵੀ ਨਿਵੇਸ਼ਕਾਂ ਨੂੰ IPL ਵਿੱਚ ਦਾਖਲ ਹੋਣ ਜਾਂ ਆਪਣਾ ਪ੍ਰਭਾਵ ਵਧਾਉਣ ਦਾ ਮੌਕਾ ਦੇਵੇਗਾ।
ਇਹ ਵੀ ਪੜੋ: Punjab News : ਬਜਟ ’ਚ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ
ਅਡਾਨੀ ਗਰੁੱਪ ਪਹਿਲਾਂ ਹੀ ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਭਾਰਤੀ ਕ੍ਰਿਕਟ ਨਾਲ ਜੁੜਿਆ ਹੋਇਆ ਹੈ, ਜਿੱਥੇ ਇਹ ਗੁਜਰਾਤ ਜਾਇੰਟਸ ਫ੍ਰੈਂਚਾਇਜ਼ੀ ਦਾ ਮਾਲਕ ਹੈ, ਜਿਸ ਨੂੰ 2023 ਵਿੱਚ 1,289 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ। ਅਡਾਨੀ ਗਰੁੱਪ ਇਸ ਗੇਮ 'ਚ ਆਪਣੀ ਮੌਜੂਦਗੀ ਵਧਾਉਣ ਲਈ ਕਾਫੀ ਸਰਗਰਮ ਹੈ।
2021 ਵਿੱਚ, ਅਡਾਨੀ ਗਰੁੱਪ ਨੇ ਗੁਜਰਾਤ ਟਾਇਟਨਸ ਦੀ ਮਲਕੀਅਤ ਹਾਸਲ ਕਰਨ ਲਈ 5,100 ਕਰੋੜ ਰੁਪਏ ਦੀ ਬੋਲੀ ਲਗਾਈ ਸੀ, ਜਦੋਂ ਕਿ ਟੋਰੈਂਟ ਗਰੁੱਪ ਨੇ ਫ੍ਰੈਂਚਾਈਜ਼ੀ ਲਈ 4,653 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਅੰਤ ਵਿੱਚ, CVC ਕੈਪੀਟਲਜ਼ ਦੀ Irelia Sports India ਨੇ ਟੀਮ ਨੂੰ ਹਾਸਲ ਕਰਨ ਲਈ ਸਾਰੇ ਪ੍ਰਤੀਯੋਗੀਆਂ ਨੂੰ ਪਛਾੜ ਦਿੱਤਾ।
ਇਹ ਵੀ ਪੜੋ: Paris Olympics 2024 : 11 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਤੱਕ ਓਲੰਪਿਕ ’ਚ ਚਮਕਣਗੇ
ਗੁਜਰਾਤ ਟਾਇਟਨਸ ਨੇ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ IPL 2021 ਜਿੱਤਿਆ ਸੀ। ਇਸ ਜਿੱਤ ਨੇ ਟੀਮ ਦੇ ਬਾਜ਼ਾਰ ਮੁੱਲ ਵਿੱਚ ਮਹੱਤਵਪੂਰਨ ਵਾਧਾ ਕੀਤਾ ਅਤੇ ਆਈਪੀਐਲ ਵਿੱਚ ਸਭ ਤੋਂ ਕੀਮਤੀ ਫਰੈਂਚਾਇਜ਼ੀ ਵਿੱਚੋਂ ਇੱਕ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ।
(For more news apart from Gautam Adani can buy Gujarat Titans, will bid 12550 crore rupees News in Punjabi, stay tuned to Rozana Spokesman)