ਸੌਰਵ ਗਾਂਗੁਲੀ ਬਣੇ BCCI ਦੇ ਪ੍ਰਧਾਨ, ਨਵੀਂ ਪਾਰੀ ਨਾਲ ਤੋੜਿਆ 65 ਸਾਲ ਦਾ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਅਧਿਕਾਰਤ ਤੌਰ 'ਤੇ ਭਾਰਤੀ ਕ੍ਰਿਕਟ ਬੋਰਡ ਯਾਨੀ ਬੀਸੀਸੀਆਈ..

Sourav ganguly

ਮੁੰਬਈ : ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਅਧਿਕਾਰਤ ਤੌਰ 'ਤੇ ਭਾਰਤੀ ਕ੍ਰਿਕਟ ਬੋਰਡ ਯਾਨੀ ਬੀਸੀਸੀਆਈ ਦੇ ਪ੍ਰਧਾਨ ਅਹੁਦੇ ਦੀ ਕਮਾਨ ਮਿਲ ਗਈ ਹੈ। ਐਨੁਅਲ ਜਨਰਲ ਮੀਟਿੰਗ ਤੋਂ ਪਹਿਲਾਂ ਸੌਰਵ ਗਾਂਗੁਲੀ ਨੂੰ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਗੱਲ ਦਾ ਐਲਾਨ ਬੀਸੀਸੀਆਈ ਨੇ ਟਵਿੱਟਰ ਹੈਂਡਲ ਜ਼ਰੀਏ ਕੀਤਾ ਹੈ।

ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਗਾਂਗੁਲੀ ਬੋਰਡ ਪ੍ਰਧਾਨ ਅਹੁਦੇ ਦਾ ਪੱਤਰ ਸੰਭਾਲ ਰਹੇ ਹਨ। ਇਸ ਤੋਂ ਇਲਾਵਾ ਇਸ ਟਵੀਟ ਦੀ ਕੈਪਸ਼ਨ 'ਚ ਬੀਸੀਸੀਆਈ ਨੇ ਲਿਖਿਆ ਹੈ, 'ਅਧਿਕਾਰਤ ਤੌਰ 'ਤੇ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਚੁਣੇ ਗਏ।'

47 ਸਾਲ ਦੇ ਸੌਰਵ ਗਾਂਗੁਲੀ ਨੇ BCCI ਦੀ ਕਮਾਨ ਸੰਭਾਲਦੇ ਹੀ 65 ਸਾਲ ਦਾ ਰਿਕਾਰਡ ਤੋੜ ਦਿੱਤਾ। ਦਰਅਸਲ ਸੌਰਵ ਗਾਂਗੁਲੀ 65 ਸਾਲ ਬਾਅਦ ਅਜਿਹੇ ਪਹਿਲੇ ਟੈਸਟ ਕ੍ਰਿਕੇਟਰ ਹਨ, ਜੋ ਬੀਸੀਸੀਆਈ  ਦੇ ਪ੍ਰਧਾਨ ਅਹੁਦੇ 'ਤੇ ਕਾਬਿਜ ਹੋਏ। ਇਸ ਤੋਂ ਪਹਿਲਾ ਟੈਸਟ ਕ੍ਰਿਕੇਟਰ ਦੇ ਤੌਰ 'ਤੇ 'ਵਿੱਜੀ' ਦੇ ਨਾਮ ਨਾਲ ਮਸ਼ਹੂਰ ਮਹਾਰਾਜਾ ਕੁਮਾਰ ਵਿਜੈਨਗਰਮ ਬੀਸੀਸੀਆਈ ਦੇ ਪ੍ਰਧਾਨ ਬਣੇ ਸਨ, ਜੋ 1954 ਤੋਂ 1956 ਤੱਕ ਇਸ ਅਹੁਦੇ 'ਤੇ ਰਹੇ। ਮੁੰਬਈ ਸਥਿਤ ਬੀਸੀਸੀਆਈ ਦੇ ਹੈਡਕੁਆਟਰ 'ਚ ਏਜੀਐੱਮ ਜਾਰੀ ਹੈ। ਇਸ ਦੀ ਜਾਣਕਾਰੀ ਵੀ ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੂੰ ਪਿਛਲੇ ਹਫ਼ਤੇ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਬਿਨਾਂ ਕਿਸੇ ਵਿਰੋਧ ਚੁਣਿਆ ਗਿਆ ਸੀ। ਅਜਿਹੇ 'ਚ ਅੱਜ ਹੋਣ ਵਾਲੀਆਂ ਚੋਣਾਂ ਹੁਣ ਨਹੀਂ ਹੋਣਗੀਆਂ। ਗਾਂਗੁਲੀ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੀ ਚੋਣ ਵੀ ਬਿਨਾਂ ਵਿਰੋਧ ਹੋਈ ਸੀ। ਇਸ ਦਾ ਐਲਾਨ ਬੀਸੀਸੀਆਈ ਦੇ ਮੈਂਬਰ ਰਾਜੀਵ ਸ਼ੁਕਲਾ ਨੇ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।