ਏਸ਼ੀਆਈ ਪੈਰਾ ਖੇਡਾਂ: ਅਵਨੀ ਲੇਖਾਰਾ ਨੇ ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗ਼ਾ

ਏਜੰਸੀ

ਖ਼ਬਰਾਂ, ਖੇਡਾਂ

ਉਸ ਨੇ 10 ਮੀਟਰ ਏਅਰ ਰਾਈਫਲ ਐਸ.ਐਚ.1 ਵਿਚ ਸੋਨ ਤਮਗ਼ਾ ਜਿੱਤਿਆ ਹੈ।

Asian Para Games: Avani Lekhara wins gold in women's 10m AR stand SH1



ਹਾਂਗਜ਼ੂ: ਪੈਰਾ ਏਸ਼ੀਅਆਈ ਖੇਡਾਂ 2023 ਚੀਨ ਦੇ ਹਾਂਗਜ਼ੂ ਵਿਚ ਸ਼ੁਰੂ ਹੋ ਗਈਆਂ ਹਨ। ਇਸ ਵੱਡੇ ਸਮਾਗਮ ਵਿਚ ਭਾਰਤੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ੈਲੇਸ਼ ਕੁਮਾਰ ਵਲੋਂ ਉੱਚੀ ਛਾਲ 'ਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਹੁਣ ਅਵਨੀ ਲੇਖਾਰਾ ਨੇ ਵੀ ਨਿਸ਼ਾਨੇਬਾਜ਼ੀ 'ਚ ਸੋਨ ਤਮਗ਼ਾ ਜਿੱਤ ਲਿਆ ਹੈ। ਉਸ ਨੇ 10 ਮੀਟਰ ਏਅਰ ਰਾਈਫਲ ਐਸ.ਐਚ.1 ਵਿਚ ਸੋਨ ਤਮਗ਼ਾ ਜਿੱਤਿਆ ਹੈ। ਉਹ 249.6 ਅੰਕ ਲੈ ਕੇ ਟਾਪ ’ਤੇ ਰਹੀ।

ਇਹ ਵੀ ਪੜ੍ਹੋ: ਜੇਕਰ ਬੀਜੇਪੀ ਅਗਲੇ ਪੰਜ ਸਾਲਾਂ ਲਈ ਵਾਪਸ ਆ ਗਈ ਤਾਂ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ- ਕੇਜਰੀਵਾਲ

ਇਸ ਸਾਲ ਦੀਆਂ ਏਸ਼ੀਆਈ ਪੈਰਾ ਖੇਡਾਂ ਵਿਚ ਭਾਰਤ ਦਾ ਇਹ ਚੌਥਾ ਸੋਨ ਤਮਗ਼ਾ ਸੀ। ਭਾਰਤੀ ਪੈਰਾ ਐਥਲੀਟ ਪਿਛਲੀ ਵਾਰ ਇੰਡੋਨੇਸ਼ੀਆ ਵਿਚ 2018 ਵਿਚ ਹੋਈਆਂ ਏਸ਼ੀਆਈ ਪੈਰਾ ਖੇਡਾਂ ਦਾ ਰਿਕਾਰਡ ਤੋੜਨਾ ਚਾਹੁਣਗੇ। 2018 ਵਿਚ, ਭਾਰਤ ਨੇ 72 ਤਮਗ਼ੇ ਜਿੱਤੇ, ਜਿਸ ਵਿਚ 15 ਸੋਨ, 24 ਚਾਂਦੀ ਅਤੇ 33 ਕਾਂਸੀ ਦੇ ਤਮਗ਼ੇ ਸ਼ਾਮਲ ਹਨ। ਇਸ ਵਾਰ ਭਾਰਤ ਇਸ ਰਿਕਾਰਡ ਨੂੰ ਤੋੜ ਕੇ ਇਸ ਤੋਂ ਵੱਧ ਮੈਡਲ ਲਿਆਉਣਾ ਚਾਹੇਗਾ।