14 ਸਾਲਾਂ ਅਰਜੁਨ ਨੇ ਜਿੱਤਿਆ ਜੂਨੀਅਰ ਗੋਲਫ਼ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

14 ਸਾਲ ਦੇ ਗੋਲਫ਼ਰ ਅਰਜੁਨ ਭਾਟੀ ਨੇ ਮਲੇਸ਼ੀਆ ਵਿਚ ਆਯੋਜਿਤ ਯੂਐਸ ਕਿਡਸ ਜੂਨੀਅਰ ਗੋਲਫ਼ ਵਿਸ਼ਵ ਚੈਂਪੀਅਨਸ਼ਿਪ...

Arjun wins Junior Golf world championship title

ਨਵੀਂ ਦਿੱਲੀ (ਭਾਸ਼ਾ) : 14 ਸਾਲ ਦੇ ਗੋਲਫ਼ਰ ਅਰਜੁਨ ਭਾਟੀ ਨੇ ਮਲੇਸ਼ੀਆ ਵਿਚ ਆਯੋਜਿਤ ਯੂਐਸ ਕਿਡਸ ਜੂਨੀਅਰ ਗੋਲਫ਼ ਵਿਸ਼ਵ ਚੈਂਪੀਅਨਸ਼ਿਪ 2018 ਦਾ ਖ਼ਿਤਾਬ ਅਪਣੇ ਨਾਮ ਕੀਤਾ ਹੈ। ਦਰਅਸਲ, ਇਸ ਮੁਕਾਬਲੇ ਵਿਚ 29 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਪਰ ਭਾਟੀ ਨੇ ਇਸ ਖ਼ਿਤਾਬ ਨੂੰ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਦੱਸ ਦਈਏ ਕਿ ਅਰਜੁਨ ਨੇ ਅਮਰੀਕਾ ਦੇ ਐਕਸਲ ਮੋਹਰੂ ਨੂੰ ਹਰਾ ਕੇ ਇਸ ਖਿਤਾਬ ਉਤੇ ਕਬਜ਼ਾ ਕੀਤਾ।

ਖ਼ਿਤਾਬ ਜਿੱਤਣ ਤੋਂ ਬਾਅਦ ਅਰਜੁਨ ਨੇ ਕਿਹਾ, ‘ਮੈਂ ਦੁਨੀਆਂ ਦਾ ਨੰਬਰ-1 ਗੋਲਫ਼ਰ ਬਣਨਾ ਚਾਹੁੰਦਾ ਹਾਂ ਅਤੇ ਭਾਰਤ ਲਈ ਓਲੰਪਿਕ ਵਿਚ ਗੋਲਡ ਮੈਡਲ ਲਿਆਉਣਾ ਚਾਹੁੰਦਾ ਹਾਂ। ਦੱਸ ਦਈਏ ਕਿ ਅਰਜੁਨ ਗ੍ਰੇਟਰ ਵੈਲੀ ਸਕੂਲ, ਗ੍ਰੇਟਰ ਨੋਇਡਾ ਵਿਚ ਪੜ੍ਹਦਾ ਹੈ।