ਚੰਡੀਗੜ੍ਹ ਗੋਲਫ ਕਲੱਬ ਦੇ ਜਿਮ ਵਿਚ ਸ਼ਾਰਟਸਰਕਿਟ ਕਾਰਨ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਗੋਲਫ ਕਲੱਬ ਵਿਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਉਥੋਂ ਦੀ ਜਿਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸੋਨਾ...

A fire caused by a short circuit in the gym

ਚੰਡੀਗੜ੍ਹ (ਭਾਸ਼ਾ) : ਚੰਡੀਗੜ੍ਹ ਗੋਲਫ ਕਲੱਬ ਵਿਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਉਥੋਂ ਦੀ ਜਿਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸੋਨਾ ਬਾਥ ਵਿਚ ਸ਼ਾਰਟਸਰਕਿਟ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ 3 ਗੱਡੀਆਂ ਪਹੁੰਚੀਆਂ। ਸ਼ਾਰਟਸਰਕਿਟ ਨਾਲ ਲੱਗੀ ਅੱਗ ਦੇ ਕਾਰਨ ਜਿਮ ਵਿਚ ਧੂੰਆਂ ਭਰ ਗਿਆ। ਜਿਸ ਦੀ ਵਜ੍ਹਾ ਨਾਲ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੰਦਰ ਵੜਨ ਵਿਚ ਕਾਫ਼ੀ ਮੁਸ਼ਕਿਲ ਹੋਈ।

ਖਿੜਕੀ ਦੇ ਸ਼ੀਸ਼ੇ ਤੋੜ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ 1 ਘੰਟੇ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਅੰਦਰ ਵੜਨ ਵਿਚ ਕਾਮਯਾਬ ਹੋਏ ਅਤੇ ਉਸ ਤੋਂ ਤੁਰੰਤ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 1:50 ‘ਤੇ ਇਸ ਘਟਨਾ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਤੁਰੰਤ ਵਿਭਾਗ ਦੁਆਰਾ 3 ਗੱਡੀਆਂ ਭੇਜੀਆਂ ਗਈਆਂ। 3 ਗੱਡੀਆਂ ਵਿਚੋਂ ਸਿਰਫ 1 ਹੀ ਗੱਡੀ ਦਾ ਇਸਤੇਮਾਲ ਕਰ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਦੋਂ ਅੱਗ ਲੱਗੀ ਤਾਂ ਉਸ ਸਮੇਂ ਜਿਮ ਵਿਚ ਕੋਈ ਨਹੀਂ ਸੀ। 

ਇਹ ਵੀ ਪੜ੍ਹੋ : ਲਖਨੌਰ ਫਰਨੀਚਰ ਮਾਰਕਿਟ ਵਿਚ ਉਸ ਸਮੇਂ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਉਥੇ ਅਚਾਨਕ ਭਿਆਨਕ ਅੱਗ ਚਾਰੇ ਪਾਸੇ ਫੈਲ ਗਈ। ਅੱਗ ਲੱਗਣ ਨਾਲ ਕਰੀਬ 20 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਦੁਕਾਨਾਂ 'ਚ ਰੱਖਿਆ ਲੱਖਾਂ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਉਥੇ ਪਹੁੰਚੀ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ 4 ਵਜੇ ਦੇ ਕਰੀਬ ਅੱਗ ਲੱਗਣ ਦੀ ਘਟਨਾ ਵਾਪਰੀ।

ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਨਾ ਦਿਤੀ ਗਈ। ਅੱਗ ਜ਼ਿਆਦਾ ਫੈਲ ਜਾਣ ਕਰ ਕੇ ਅੱਗ ਤੇ ਕਾਬੂ ਪਾਉਣਾ ਮੁਸ਼ਕਿਲ ਸੀ ਜਿਸ ਕਰ ਕੇ 9 ਵਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਜੇ ਤੱਕ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਧਿਆਨ ਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਸ ਮਾਰਕਿਟ 'ਚ ਅੱਗ ਲੱਗੀ ਸੀ। ਉਸ ਦੌਰਾਨ ਇਥੇ 50-60 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਨ।