ਕ੍ਰਿਕੇਟ: ਨਿਊਜ਼ੀਲੈਂਡ ਟੀਮ ਨੇ 10 ਸਾਲ ਬਾਅਦ ਯਾਦ ਕੀਤਾ ਇਹ ਖਿਡਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਦੀ ਟੀਮ ਜਦੋਂ ਭਾਰਤੀ ਟੀਮ ਦੇ ਖਿਲਾਫ਼ ਆਕਲੈਂਡ ਦੇ ਮੈਦਾਨ...

New zealand

ਨਵੀਂ ਦਿੱਲੀ: ਨਿਊਜ਼ੀਲੈਂਡ ਦੀ ਟੀਮ ਜਦੋਂ ਭਾਰਤੀ ਟੀਮ ਦੇ ਖਿਲਾਫ਼ ਆਕਲੈਂਡ ਦੇ ਮੈਦਾਨ 'ਤੇ ਪਹਿਲਾ ਟੀ-20 ਖੇਡਣ ਉਤਰੀ ਤਾਂ ਇਕ ਨਜ਼ਰ ਕੀਵੀ ਤੇਜ਼ ਗੇਂਦਬਾਜ਼ ਹਮੀਸ਼ ਬੈਨੇਟ ਵੱਲ ਗਈ। ਨਿਊਜ਼ੀਲੈਂਡ ਵੱਲੋਂ ਇਕ ਦਹਾਕੇ ਪਹਿਲਾਂ ਟੈਸਟ ਕ੍ਰਿਕਟ ਖੇਡੇ 32 ਸਾਲਾਂ ਦੇ ਹਮੀਸ਼ ਨੂੰ ਕੀਵੀ ਟੀਮ ਨੇ ਪਲੇਇੰਗ ਇਲੈਵਨ 'ਚ ਜਗ੍ਹਾ ਦਿੱਤੀ।

ਟੀਮ ਇੰਡੀਆ ਖਿਲਾਫ ਹੀ ਟੀ-20 'ਚ ਕੀਤਾ ਡੈਬਿਊ

ਹਮੀਸ਼ ਨੇ ਨਵੰਬਰ 2010 'ਚ ਭਾਰਤ ਖਿਲਾਫ ਟੈਸਟ ਡੈਬਿਊ ਕੀਤਾ ਸੀ। ਅਹਿਮਦਾਬਾਦ 'ਚ ਖੇਡੇ ਗਏ ਇਸ ਮੈਚ 'ਚ ਹਮੀਸ਼ ਇਕ ਹੀ ਪਾਰੀ 'ਚ ਗੇਂਦਬਾਜ਼ੀ ਕਰ ਸਕੇ ਸਨ। ਉਨ੍ਹਾਂ ਨੇ 15 ਓਵਰਾਂ 'ਚ 2 ਮੇਡਨ ਸੁੱਟਦੇ ਹੋਏ 47 ਦੌੜਾਂ ਦਿੱਤੀਆਂ ਸਨ। ਇਸ ਮੈਚ 'ਚ ਉਹ ਸੱਟ ਦਾ ਸ਼ਿਕਾਰ ਹੋ ਗਏ ਸਨ। ਤਿੰਨ ਸਾਲ ਬਾਅਦ ਉਨ੍ਹਾਂ ਨੇ ਵਨ-ਡੇ 'ਚ ਵਾਪਸੀ ਕੀਤੀ।

ਉਦੋਂ ਉਨ੍ਹਾਂ ਨੇ ਆਕਲੈਂਡ ਦੇ ਮੈਦਾਨ 'ਤੇ ਹੀ ਟੀਮ ਇੰਡੀਆ ਖਿਲਾਫ ਤੀਜਾ ਵਨ-ਡੇ ਖੇਡਿਆ ਸੀ। ਹੁਣ ਉਹ ਟੀ-20 ਡੈਬਿਊ ਭਾਰਤ ਖਿਲਾਫ ਹੀ ਕਰ ਰਹੇ ਹਨ। ਹਮੀਸ਼ ਵੈਸੇ ਨਿਊਜ਼ੀਲੈਂਡ ਦੀ ਟੀਮ ਵੱਲੋਂ 16 ਵਨ-ਡੇ ਖੇਡ ਚੁੱਕੇ ਹਨ।

ਇਸ 'ਚ ਉਨ੍ਹਾਂ ਦੇ ਨਾਂ 27 ਵਿਕਟਾਂ ਦਰਜ ਹਨ। ਹਮੀਸ਼ 2005 'ਚ ਹੋਏ ਅੰਡਰ-19 ਵਰਲਡ ਕੱਪ 'ਚ ਵੀ ਨਿਊਜ਼ੀਲੈਂਡ ਵੱਲੋਂ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੂੰ ਕੀਵੀ ਟੀਮ ਨੇ ਭਾਰਤ ਖਿਲਾਫ ਹਥਿਆਰ ਦੀ ਤਰ੍ਹਾਂ ਉਤਾਰਿਆ ਹੈ। ਇਹ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ, ਉਹ ਦੇਖਣਯੋਗ ਹੋਵੇਗਾ।