ਮਹਿੰਦਰ ਸਿੰਘ ਧੋਨੀ ਦੀ ਜਲਦ ਅੰਤਰਰਾਸ਼ਟਰੀ ਕ੍ਰਿਕੇਟ ‘ਚ ਹੋ ਸਕਦੀ ਹੈ ਵਾਪਸੀ
ਕੈਪਟਨ ਕੂਲ ਦੇ ਨਾਮ ਨਾਲ ਮਸ਼ਹੂਰ ਟੀਮ ਇੰਡੀਆ ਦੇ ਸਾਬਕਾ ਕਾਪਤਾਨ ਮਹਿੰਦਰ ਸਿੰਘ ਧੋਨੀ ਜਲਦ...
ਨਵੀਂ ਦਿੱਲੀ: ਕੈਪਟਨ ਕੂਲ ਦੇ ਨਾਮ ਨਾਲ ਮਸ਼ਹੂਰ ਟੀਮ ਇੰਡੀਆ ਦੇ ਸਾਬਕਾ ਕਾਪਤਾਨ ਮਹਿੰਦਰ ਸਿੰਘ ਧੋਨੀ ਜਲਦ ਅੰਤਰਰਾਸ਼ਟਰੀ ਕ੍ਰਿਕੇਟ ‘ਚ ਵਾਪਸੀ ਕਰ ਸਕਦੇ ਹਨ। ਦੱਸ ਦਈਏ ਕਿ ਅਗਲੇ ਸਾਲ ਯਾਨੀ 18 ਮਾਰਚ ਅਤੇ 21 ਮਾਰਚ 2020 ਨੂੰ ਵਿਸ਼ਵ ਇਲੈਵਨ ਅਤੇ ਏਸ਼ੀਆ ਇਲੈਵਨ ਦੇ ਵਿਚਕਾਰ ਮੈਚ ‘ਚ ਇਹ ਖੇਡ ਸਕਦੇ ਹਨ।
ਦਰਅਸਲ, ਬੀਸੀਬੀ ਦੇ ਮੁੱਖ ਕਾਰਜਕਾਰੀ ਨਿਜਾਮੂਦੀਨ ਚੌਧਰੀ ਨੇ ਬਿਆਨ ‘ਚ ਕਿਹਾ, ਹਾਂ, ਬੰਗਲਾਦੇਸ਼ ਏਸੀਆ ਇਲੈਵਨ ਅਤੇ ਵਿਸ਼ਵ ਇਲੈਵਨ ਦੇ ਵਿਚਕਾਰ ਦੋ ਟੀ20 ਅੰਤਰਰਾਸ਼ਟਰੀ ਮੈਚਾਂ ਦੀ ਮੇਜਬਾਨੀ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਅਸੀਂ ਇਸਦੇ ਲਈ ਬੀਸੀਸੀਆਈ ਅਤੇ ਏਸ਼ੀਆਈ ਖੇਤਰ ਦੇ ਹੋਰ ਕ੍ਰਿਕੇਟ ਬੋਰਡਾਂ ਦੇ ਨਾਲ ਸੰਪਰਕ ਵਿਚ ਹਨ, ਤਾਂਕਿ ਉਨ੍ਹਾਂ ਦੇ ਖਿਡਾਰੀ ਇਨ੍ਹਾਂ ਦੋ ਖੇਡਾਂ ਦਾ ਹਿੱਸਾ ਬਣ ਸਕਣ। ਦੱਸ ਦਈਏ ਕਿ 7 ਖਿਡਾਰੀਆਂ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜੜੇਜਾ ਦਾ ਨਾਮ ਸ਼ਾਮਲ ਹੈ।
ਦੱਸ ਦਈਏ ਕਿ ਵਿਸ਼ਵ ਕੱਪ 2019 ਦੇ ਸੈਮੀਫ਼ਾਇਨਲ ਵਿਚ ਨਿਊਜ਼ੀਲੈਂਡ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਧੋਨੀ ਉਦੋਂ ਵੇਸਟਇੰਡੀਜ਼ ਦੌਰੇ ਤੋਂ ਆਰਾਮ ਲੈ ਕੇ ਆਪਣੀ ਫ਼ੌਜ ਦੀ ਡਿਊਟੀ ਨਿਭਾਉਣ ਦੇ ਲਈ ਚਲੇ ਗਏ ਸੀ। ਧੋਨੀ ਉਦੋਂ ਤੱਕ ਟ੍ਰੇਨਿੰਗ ਉਤੇ ਰਹੇ ਜਦੋਂ ਤੱਕ ਭਾਰਤ ਨੇ ਵੈਸਟਇੰਡੀਜ਼ ਦੇ ਖਿਲਾਫ਼ ਟੀ-20 ਤੇ ਵਨਡੇ ਮੈਚ ਨਹੀਂ ਖੇਡ ਲਏ। ਉਥੇ ਹੀ ਧੋਨੀ ਨੇ ਸਾਊਥ ਅਫ਼ਰੀਕਾ ਦੇ ਖਿਲਾਫ਼ ਹੋਏ ਟੀ20 ਮੁਕਾਬਲਿਆਂ ਵਿਚ ਖ਼ੁਦ ਨੂੰ ਦੂਰ ਕਰ ਲਿਆ ਸੀ।