ਅਮਰੀਕਾ ਨੇ ਬੰਗਲਾਦੇਸ਼ ਨੂੰ ਇਤਿਹਾਸਕ ਟੀ-20 ਸੀਰੀਜ਼ ’ਚ ਹਰਾਇਆ 

ਏਜੰਸੀ

ਖ਼ਬਰਾਂ, ਖੇਡਾਂ

ਅਲੀ ਖਾਨ ਨੇ ਆਖਰੀ ਦੋ ਓਵਰਾਂ ’ਚ ਤਿੰਨ ਵਿਕਟਾਂ ਲੈ ਕੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ

File Photo.

ਹਿਊਸਟਨ: ਪਾਕਿਸਤਾਨੀ ਮੂਲ ਦੇ ਤੇਜ਼ ਗੇਂਦਬਾਜ਼ ਅਲੀ ਖਾਨ ਦੇ ਆਖਰੀ ਦੋ ਓਵਰਾਂ ’ਚ ਤਿੰਨ ਵਿਕਟਾਂ ਲੈਣ ਦੀ ਮਦਦ ਨਾਲ ਅਮਰੀਕਾ ਨੇ ਦੂਜੇ ਟੀ-20 ਮੈਚ ’ਚ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾ ਕੇ ਆਈ.ਸੀ.ਸੀ. ਦੇ ਪੂਰੇ ਸਮੇਂ ਦੇ ਮੈਂਬਰ ਦੇਸ਼ ਵਿਰੁਧ  ਇਤਿਹਾਸਕ ਸੀਰੀਜ਼ ਜਿੱਤ ਲਈ।  

ਪਹਿਲਾ ਟੀ-20 ਪੰਜ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਅਮਰੀਕਾ ਨੇ ਦੂਜਾ ਮੈਚ ਵੀ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਅਗਲੇ ਮਹੀਨੇ ਅਮਰੀਕਾ ਅਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਇਹ ਸੀਰੀਜ਼ ਮਹੱਤਵਪੂਰਨ ਹੈ।

ਖਾਨ ਨੇ ਆਖਰੀ ਦੋ ਓਵਰਾਂ ’ਚ ਤਿੰਨ ਵਿਕਟਾਂ ਲੈ ਕੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਕਰਨ ਆਏ ਅਮਰੀਕਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਟੀਵਨ ਟੇਲਰ ਨੇ 28 ਗੇਂਦਾਂ ’ਤੇ  31 ਅਤੇ ਕਪਤਾਨ ਮੋਨਕ ਪਟੇਲ ਨੇ 38 ਗੇਂਦਾਂ ’ਤੇ  42 ਦੌੜਾਂ ਬਣਾਈਆਂ। ਅਮਰੀਕਾ ਨੇ ਛੇ ਵਿਕਟਾਂ ’ਤੇ  144 ਦੌੜਾਂ ਬਣਾਈਆਂ।  

ਜਵਾਬ ’ਚ ਬੰਗਲਾਦੇਸ਼ ਨੇ 19 ਦੌੜਾਂ ਬਣਾਈਆਂ। ਉਹ 3 ਓਵਰਾਂ ’ਚ 138 ਦੌੜਾਂ ’ਤੇ  ਆਊਟ ਹੋ ਗਈ। ਸੌਮਿਆ ਸਰਕਾਰ ਨੂੰ ਸੌਰਭ ਨੇਤਰਾਵਲਕਰ ਨੇ ਪਾਰੀ ਦੀ ਚੌਥੀ ਗੇਂਦ ’ਤੇ  ਆਊਟ ਕੀਤਾ। ਨੇਤਰਾਵਲਕਰ ਨੇ ਤਿੰਨ ਓਵਰਾਂ ’ਚ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।  

ਬੰਗਲਾਦੇਸ਼ ਨੇ ਨੌਂ ਓਵਰ ਬਾਕੀ ਰਹਿੰਦੇ ਤਿੰਨ ਵਿਕਟਾਂ ’ਤੇ  78 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਖਾਨ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਅਮਰੀਕਾ ਨੂੰ ਜਿੱਤ ਵਲ  ਲੈ ਆਇਆ।