ਪ੍ਰੋ ਕਬੱਡੀ ਲੀਗ 2019 : ਕਬੱਡੀ ਲੀਗ ਦੀਆਂ 12 ਟੀਮਾਂ ਦਾ ਵੇਰਵਾ

ਏਜੰਸੀ

ਖ਼ਬਰਾਂ, ਖੇਡਾਂ

ਇਸ ਸੀਜ਼ਨ ਵਿਚ 12 ਟੀਮਾਂ ਖ਼ਿਤਾਬ ਲਈ ਆਪਸ ਵਿਚ ਭਿੜਨਗੀਆਂ। ਪ੍ਰੋ ਕਬੱਡੀ ਲੀਗ ਸੀਜ਼ਨ ਸੱਤ ਦੇ ਮੁਕਾਬਲੇ 12 ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ।

Pro kabaddi league Teams

ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ 2019 ਦਾ ਸੱਤਵਾਂ ਸੀਜ਼ਨ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ਵਿਚ 12 ਟੀਮਾਂ ਖ਼ਿਤਾਬ ਲਈ ਆਪਸ ਵਿਚ ਭਿੜਨਗੀਆਂ। ਪ੍ਰੋ ਕਬੱਡੀ ਲੀਗ ਸੀਜ਼ਨ ਸੱਤ ਦੇ ਮੁਕਾਬਲੇ 12 ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ। ਇਹਨਾਂ ਸ਼ਹਿਰਾਂ ਵਿਚ ਹੈਦਰਾਬਾਦ, ਪਟਨਾ, ਮੁੰਬਈ, ਦਿੱਲੀ, ਅਹਿਮਦਾਬਾਦ, ਬੰਗਲੁਰੂ, ਕੋਲਕਾਤਾ, ਪੁਣੇ, ਜੈਪੁਰ, ਚੇਨਈ, ਪੰਚਕੁਲਾ, ਅਤੇ ਗ੍ਰੇਟਰ ਨੋਇਡਾ ਸ਼ਹਿਰ ਸ਼ਾਮਲ ਹਨ। ਇਹਨਾਂ ਟੀਮਾਂ ਨੂੰ ਕਰੀਬ 2 ਮਹੀਨੇ ਪਹਿਲਾਂ 8 ਅਤੇ 9 ਨੂੰ ਹੋਏ ਆਕਸ਼ਨ ਵਿਚ ਫਾਈਨਲ ਕੀਤਾ ਗਿਆ ਸੀ। 441 ਖਿਡਾਰੀਆਂ ਵਿਚੋਂ ਕੁੱਲ਼ 388 ਖਿਡਾਰੀ ਘਰੇਲੂ ਹਨ ਅਤੇ 53 ਖਿਡਾਰੀ ਵਿਦੇਸ਼ੀ ਹਨ। ਸੱਤਵੇਂ ਸੀਜ਼ਨ ਦੀ ਸ਼ੁਰੂਆਤ 20 ਜੁਲਾਈ ਤੋਂ ਹੈਦਰਾਬਾਦ ਤੋਂ ਹੋਵੇਗੀ ਅਤੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅਕਤੂਬਰ 2019 ਨੂੰ ਖੇਡਿਆ ਜਾਵੇਗਾ।

ਟੀਮਾਂ ਦੇ ਕਪਤਾਨ

ਬੰਗਲੁਰੂ ਬੁਲਜ਼- ਰੋਹਿਤ ਕੁਮਾਰ

ਦਬੰਗ ਦਿੱਲੀ- ਜੋਗਿੰਦਰ ਨਰਵਾਲ

ਤੇਲੁਗੂ ਟਾਇੰਟਸ- ਅਬੋਜ਼ਾਰ ਮੇਘਾਨੀ

ਪੂਣੇਰੀ ਪਲਟਨ- ਸੁਰਜੀਤ ਸਿੰਘ

ਤਮਿਲ ਥਲਾਇਵਾਜ਼ – ਅਜੈ ਠਾਕੁਰ

ਗੁਜਰਾਤ ਫੌਰਚੂਨ ਜੁਆਇੰਟਸ- ਸੁਨੀਲ ਕੁਮਾਰ

ਪਟਨਾ ਪਾਇਰੇਟਸ- ਪਰਦੀਪ ਨਰਵਾਲ

ਜੈਪੁਰ ਪਿੰਕ ਪੈਂਥਰਜ਼- ਦੀਪਕ ਨਿਵਾਸ ਹੁੱਡਾ

ਯੂਪੀ ਯੋਧਾ- ਨਿਤੇਸ਼ ਕੁਮਾਰ

ਬੰਗਾਲ ਵਾਰੀਅਰਜ਼- ਮਨਿੰਦਰ ਸਿੰਘ

ਹਰਿਆਣਾ ਸਟੀਲਰਜ਼- ਧਰਮਰਾਜ ਚੇਰਾਲਾਥਨ

ਯੂ-ਮੁੰਬਾ- ਫਜ਼ਲ ਅਤ੍ਰਾਚਲੀ

ਪ੍ਰੋ ਕਬੱਡੀ ਲੀਗ ਦੇ ਵਿਜੇਤਾ

2014-   ਜੈਪੁਰ ਪਿੰਕ ਪੈਂਥਰਜ਼ ਨੇ ਯੂ-ਮੁੰਬਾ ਨੂੰ ਮਾਤ ਦੇ ਕੇ ਖ਼ਿਤਾਬ ਜਿੱਤਿਆ ਸੀ

2015- ਯੂ-ਮੁੰਬਾ ਨੇ ਬੰਗਲੁਰੂ ਬੁਲਜ਼ ਨੂੰ ਮਾਤ ਦੇ ਕੇ ਖ਼ਿਤਾਬ ਜਿੱਤਿਆ ਸੀ।

2016 (ਜਨਵਰੀ)-  ਪਟਨਾ ਪਾਇਰੇਟਸ ਨੇ ਯੂ ਮੁੰਬਾ ਨੂੰ ਮਾਤ ਦੇ ਕੇ ਖ਼ਿਤਾਬ ਜਿੱਤਿਆ ਸੀ।

2016 (ਜੂਨ)-  ਪਟਨਾ ਪਾਇਰੇਟਸ ਨੇ ਜੈਪੁਰ ਪਿੰਕ ਪੈਂਥਰਜ਼ ਨੂੰ ਮਾਤ ਦੇ ਕੇ ਖ਼ਿਤਾਬ ਜਿੱਤਿਆ ਸੀ।

2017- ਪਟਨਾ ਪਾਇਰੇਟਸ ਨੇ ਗੁਜਰਾਤ ਫੌਰਚੂਨ ਜੁਆਇੰਟਸ ਨੂੰ ਮਾਤ ਦੇ ਕੇ ਲਗਾਤਾਰ ਤੀਜੀ ਵਾਰ ਖ਼ਿਤਾਬ ਜਿੱਤਿਆ ਸੀ।

2018- ਬੰਗਲੁਰੂ ਬੁਲਜ਼ ਨੇ ਗੁਜਰਾਤ ਫੌਰਚੂਨ ਜੁਆਇੰਟਸ ਨੂੰ ਮਾਤ ਦੇ ਕੇ ਪਹਿਲੀ ਵਾਰ ਖ਼ਿਤਾਬ ਜਿੱਤਿਆ ਸੀ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ