ਏਸ਼ੀਆਈ ਖੇਡਾਂ ਲਈ ਹੋਈ ਭਲਵਾਨਾਂ ਦੀ ਚੋਣ, ਨਰਿੰਦਰ ਚੀਮਾ ਕਰਨਗੇ ਪੰਜਾਬ ਦੀ ਨੁਮਾਇੰਦਗੀ

ਏਜੰਸੀ

ਖ਼ਬਰਾਂ, ਖੇਡਾਂ

ਚੁਣੇ ਗਏ 18 ਭਲਵਾਨਾਂ ਵਿਚੋਂ ਹਰਿਆਣਾ ਦੇ 17 ਖਿਡਾਰੀ

wrestlers

ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਦੂਜੇ ਦਿਨ ਵੀ ਸੀਨੀਅਰ ਭਾਰਤੀ ਕੁਸ਼ਤੀ ਟੀਮ ਦੇ ਟਰਾਇਲਾਂ 'ਚ ਹਰਿਆਣਵੀਆਂ ਦਾ ਦਬਦਬਾ ਰਿਹਾ। ਔਰਤਾਂ ਤੋਂ ਬਾਅਦ ਫ੍ਰੀ ਸਟਾਈਲ ਵਰਗ ਦੇ ਟਰਾਇਲ ਵਿਚ ਸਾਰੇ ਛੇ ਭਾਰ ਵਰਗਾਂ ਵਿਚ ਹਰਿਆਣਾ ਦੇ ਖਿਡਾਰੀਆਂ ਦੀ ਚੋਣ ਹੋਈ ਹੈ। ਖੇਡਾਂ ਲਈ ਚੁਣੀ ਗਈ 18 ਮੈਂਬਰੀ ਟੀਮ ਵਿਚ ਪੰਜਾਬ ਤੋਂ ਇਕਲੌਤੇ ਨਰਿੰਦਰ ਚੀਮਾ ਹਨ ਜੋ ਸੂਬੇ ਦੀ ਨੁਮਾਇੰਦਗੀ ਕਰਨਗੇ। ਇਸ ਦੇ ਨਾਲ ਹੀ ਹਰਿਆਣਾ ਦੇ 17 ਖਿਡਾਰੀਆਂ ਨੇ ਅਪਣੀ ਜਗ੍ਹਾ ਬਣਾਈ ਹੈ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਟਰਾਇਲ ਲਏ ਗਏ।

ਐਤਵਾਰ ਨੂੰ ਫ੍ਰੀ ਸਟਾਈਲ ਵਰਗ ਵਿਚ ਚੁਣੇ ਗਏ ਸਾਰੇ ਛੇ ਭਾਰ ਵਰਗਾਂ ਵਿਚ ਚਾਰ ਭਲਵਾਨ ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਹਨ। ਹਾਲਾਂਕਿ ਸੋਨੀਪਤ ਦੇ ਨਾਹਰੀ ਦੇ ਪਹਿਲਵਾਨ ਉਲਟਫੇਰ ਕਾਰਨ ਚੁਣੇ ਨਹੀਂ ਜਾ ਸਕੇ। ਭਾਰਤੀ ਟੀਮ ਵਿਚ ਚੁਣੇ ਜਾਣ ਵਾਲੇ ਭਲਵਾਨ ਫ਼ੌਜ ਅਤੇ ਰੇਲਵੇ ਦੇ ਨਾਲ ਦੂਜੇ ਰਾਜਾਂ ਤੋਂ ਖੇਡਦੇ ਹਨ। 74 ਕਿਲੋਗ੍ਰਾਮ ਵਿਚ ਚੁਣਿਆ ਗਿਆ ਪਹਿਲਵਾਨ ਯਸ਼ ਤੁਸ਼ੀਰ ਸੋਨੀਪਤ ਦੇ ਪਿੰਡ ਨੰਗਲ ਕਲਾਂ ਤੋਂ ਦਿੱਲੀ ਲਈ ਖੇਡਦਾ ਹੈ।

ਇਹ ਵੀ ਪੜ੍ਹੋ:ਜਲੰਧਰ ਦੀ ਧੀ ਨੇਹਾ ਦੀ ਹੋਈ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੋਣ

ਇਨ੍ਹਾਂ ਭਲਵਾਨਾਂ ਨੂੰ ਮਿਲੀ ਏਸ਼ਿਆਈ ਖੇਡਾਂ ਲਈ ਟਿਕਟ :

ਅਮਨ (ਝੱਜਰ, 57 ਕਿਲੋ), ਵਿਸ਼ਾਲ (ਝੱਜਰ, 65), ਯਸ਼ (ਸੋਨੀਪਤ, 74), ਦੀਪਕ ਪੂਨੀਆ (ਝੱਜਰ, 86), ਵਿੱਕੀ (ਹਿਸਾਰ, 97) ਅਤੇ ਸੁਮਿਤ (ਝੱਜਰ, 125) ਨੂੰ ਫ੍ਰੀਸਟਾਈਲ ਵਰਗ ਵਿੱਚ ਚੁਣਿਆ ਗਿਆ ਹੈ।

ਔਰਤਾਂ ਦੇ ਵਰਗ ਵਿਚ ਪੂਜਾ (ਰੋਹਤਕ, 50 ਕਿਲੋ), ਅਖਰੀਵਾਲ (ਹਿਸਾਰ, 53), ਮਾਨਸੀ (ਰੋਹਤਕ, 57), ਸੋਨਮ (ਸੋਨੀਪਤ, 62), ਰਾਧਿਕਾ (ਹਿਸਾਰ, 68), ਕਿਰਨ (ਹਿਸਾਰ, 76) ਸ਼ਾਮਲ ਹਨ।

ਗ੍ਰੀਕੋ-ਰੋਮਨ ਸ਼੍ਰੇਣੀ ਵਿਚ ਗਿਆਨੇਂਦਰ (ਸੋਨੀਪਤ, 60 ਕਿਲੋ), ਨੀਰਜ (ਸੋਨੀਪਤ, 67), ਵਿਕਾਸ (ਝੱਜਰ, 77), ਸੁਨੀਲ (ਰੋਹਤਕ, 87), ਨਰਿੰਦਰ ਚੀਮਾ (ਪੰਜਾਬ, 97 ਕਿਲੋ) ਅਤੇ ਨਵੀਨ (ਸੋਨੀਪਤ, 130) ਸ਼ਾਮਲ ਹਨ।