ਟੋਕੀਉ ਪੈਰਾਲੰਪਿਕ ਦਾ ਸ਼ਾਨਦਾਰ ਆਗਾਜ਼, ਪੀਐਮ ਮੋਦੀ ਨੇ ਭਾਰਤੀ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਏਜੰਸੀ

ਖ਼ਬਰਾਂ, ਖੇਡਾਂ

ਅੱਜ ਜਪਾਨ ਦੀ ਰਾਜਧਾਨੀ ਟੋਕੀਉ ਵਿਚ 16ਵੀਆਂ ਪੈਰਾਲੰਪਿਕ ਖੇਡਾਂ ਦਾ ਸ਼ਾਨਦਾਰ ਉਦਘਾਟਨ ਹੋਇਆ।

Tokyo Paralympics 2021 Opening

ਟੋਕੀਉ: ਅੱਜ ਜਪਾਨ ਦੀ ਰਾਜਧਾਨੀ ਟੋਕੀਉ ਵਿਚ 16ਵੀਆਂ ਪੈਰਾਲੰਪਿਕ ਖੇਡਾਂ (Tokyo Paralympics 2021 Opening Ceremony) ਦਾ ਸ਼ਾਨਦਾਰ ਉਦਘਾਟਨ ਹੋਇਆ। ਇਸ ਵਾਰ ਪੈਰਾਲੰਪਿਕ ਖੇਡਾਂ (Tokyo Paralympics Games 2021) 57 ਸਾਲਾਂ ਵਿਚ ਪਹਿਲੀ ਵਾਰ ਟੋਕੀਉ ਵਿਚ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਟੋਕੀਉ ਦੋ ਵਾਰ ਪੈਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ।

ਹੋਰ ਪੜ੍ਹੋ: ਅਫ਼ਗਾਨਿਸਤਾਨ ਸੰਕਟ 'ਤੇ ਪੀਐਮ ਮੋਦੀ ਨੇ ਵਲਾਦੀਮੀਰ ਪੁਤਿਨ ਨਾਲ ਕੀਤੀ ਗੱਲ, 45 ਮਿੰਟ ਤੱਕ ਹੋਈ ਚਰਚਾ

ਉਦਘਾਟਨੀ ਸਮਾਰੋਹ ਵਿਭਿੰਨਤਾ ਅਤੇ ਸ਼ਮੂਲੀਅਤ ਦੇ ਪ੍ਰਤੀਕ 'ਪੈਰਾ ਏਅਰਪੋਰਟ' ’ਤੇ ਸੈੱਟ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਪੈਰਾ ਅਥਲੀਟਾਂ ਦੀ ਤਾਕਤ ਦਿਖਾਉਂਦੇ ਹੋਏ ਇਕ ਵੀਡੀਓ ਨਾਲ ਹੋਈ। ਵੀਡੀਓ ਦੇ ਖਤਮ ਹੁੰਦਿਆਂ ਹੀ 'ਪੈਰਾ ਏਅਰਪੋਰਟ' ਦੇ ਕਰਮਚਾਰੀਆਂ ਦੀ ਤਰ੍ਹਾਂ ਪੋਸ਼ਾਕ ਵਿਚ ਇਕ ਰੰਗੀਨ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸਟੇਡੀਅਮ ਦੇ ਉੱਪਰ ਆਤਿਸ਼ਬਾਜ਼ੀ ਦਾ ਇਕ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ।

ਹੋਰ ਪੜ੍ਹੋ: ਪ੍ਰੱਗਿਆ ਠਾਕੁਰ ਦਾ ਬਿਆਨ, 'ਪੈਟਰੋਲ-ਡੀਜ਼ਲ ਮਹਿੰਗਾ ਨਹੀਂ, ਇਹ ਸਭ ਕਾਂਗਰਸੀਆਂ ਦਾ ਪ੍ਰੋਪਗੰਡਾ ਹੈ'

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਸਮਾਰੋਹ ਦੌਰਾਨ ਭਾਰਤੀ ਖਿਡਾਰੀਆਂ ਦੀ ਫਲੈਗ ਪਰੇਡ ਦਾ ਇਕ ਵੀਡੀਓ ਟਵਿਟਰ ’ਤੇ ਸ਼ੇਅਰ ਕੀਤਾ। ਉਹਨਾਂ ਨੇ ਭਾਰਤੀ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਉਮੀਦ ਜਤਾਈ ਕਿ ਇਸ ਵਾਰ ਪੈਰਾਲੰਪਿਕ ਵਿਚ ਹਿੱਸਾ ਲੈ ਰਹੇ ਖਿਡਾਰੀ ਇਤਿਹਾਸ ਰਚ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।

ਹੋਰ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਦੇਸ਼ ਦੇ ਉਪ- ਰਾਸ਼ਟਰਪਤੀ ਨੂੰ ਮਿਲੇਗਾ 'ਆਪ' ਦਾ ਵਫ਼ਦ: ਹਰਪਾਲ ਚੀਮਾ

ਦੱਸ ਦਈਏ ਕਿ ਟੋਕੀਉ ਪੈਰਾਲੰਪਿਕ ਖੇਡਾਂ ਦਾ ਆਯੋਜਨ 24 ਅਗਸਤ ਤੋਂ 5 ਸਤੰਬਰ 2021 ਤੱਕ ਕੀਤਾ ਜਾਵੇਗਾ। ਪੈਰਾਲੰਪਿਕ ਖੇਡਾਂ ਦੌਰਾਨ 163 ਦੇਸ਼ਾਂ ਦੇ ਲਗਭਗ 4500 ਖਿਡਾਰੀ 22 ਖੇਡਾਂ ਦੇ 540 ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਇਸ ਵਿਚ ਭਾਰਤ ਦਾ ਸਭ ਤੋਂ ਵੱਡਾ ਦਲ ਹਿੱਸਾ ਲੈ ਰਿਹਾ ਹੈ। ਭਾਰਤ ਦੇ ਕੁੱਲ 54 ਖਿਡਾਰੀ 9 ਵੱਖ -ਵੱਖ ਖੇਡਾਂ ਵਿਚ ਤਗਮੇ ਜਿੱਤਣ ਲਈ ਮੈਦਾਨ ਵਿਚ ਹੋਣਗੇ।