ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਮਗ਼ਾ, ਪੈਰਿਸ ਉਲੰਪਿਕ ’ਚ ਪੱਕਾ ਕੀਤਾ ਅੱਠਵਾਂ ਕੋਟਾ
ਏਅਰ ਪਿਸਟਲ ਵਿਚ ਭਾਰਤ ਨੂੰ ਦਿਵਾਇਆ ਪਹਿਲਾ ਉਲੰਪਿਕ ਕੋਟਾ
ਨਵੀਂ ਦਿੱਲੀ: ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਮੰਗਲਵਾਰ ਨੂੰ ਕੋਰੀਆ ਦੇ ਚਾਂਗਵੋਨ ਵਿਚ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਲਈ ਪੈਰਿਸ ਉਲੰਪਿਕ ਕੋਟਾ ਸਥਾਨ ਪੱਕਾ ਕਰ ਲਿਆ ਹੈ। ਸਰਬਜੋਤ ਨੇ ਫਾਈਨਲ ਵਿਚ 221.1 ਦਾ ਸਕੋਰ ਕੀਤਾ। ਉਹ ਚੀਨ ਦੇ ਝਾਂਗ ਯਿਫਾਨ (ਸੋਨੇ, 243.7) ਅਤੇ ਲਿਊ ਜਿਨਯਾਓ (242.1) ਤੋਂ ਬਾਅਦ ਤੀਜੇ ਸਥਾਨ 'ਤੇ ਰਿਹਾ।
ਇਹ ਵੀ ਪੜ੍ਹੋ: ਇੱਕੋ ਸਮੇਂ 372 ਜਾਂਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼, ਇੱਕ ਸਾਲ ਤੋਂ ਦਰਜ FIRs ਦਾ ਨਹੀਂ ਕੀਤਾ ਨਿਪਟਾਰਾ
ਉਸ ਨੇ ਭਾਰਤ ਲਈ ਨਿਸ਼ਾਨੇਬਾਜ਼ੀ ਵਿਚ ਅੱਠਵਾਂ ਉਲੰਪਿਕ ਕੋਟਾ ਸਥਾਨ ਹਾਸਲ ਕੀਤਾ। ਪਿਸਟਲ ਮੁਕਾਬਲੇ ਵਿਚ ਇਹ ਦੇਸ਼ ਦਾ ਪਹਿਲਾ ਉਲੰਪਿਕ (2024) ਕੋਟਾ ਹੈ। ਭਾਰਤੀ ਨਿਸ਼ਾਨੇਬਾਜ਼ ਨੇ ਇਸ ਤੋਂ ਪਹਿਲਾਂ 581 ਅੰਕਾਂ ਨਾਲ ਅੱਠਵੇਂ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।
ਇਹ ਵੀ ਪੜ੍ਹੋ: ਸ੍ਰੀਲੰਕਾ ਦਾ ਵੱਡਾ ਫ਼ੈਸਲਾ: ਭਾਰਤ ਸਣੇ 7 ਦੇਸ਼ਾਂ ਲਈ ਮੁਫ਼ਤ ਵੀਜ਼ਾ ਸਕੀਮ ਦਾ ਕੀਤਾ ਐਲਾਨ
ਚੀਨ ਨੇ ਇਸ ਈਵੈਂਟ ਵਿਚ ਪਹਿਲਾਂ ਹੀ ਅਪਣੇ ਦੋਵੇਂ ਕੋਟਾ ਸਥਾਨ ਹਾਸਲ ਕਰ ਲਏ ਹਨ ਜਦਕਿ ਫਾਈਨਲ ਵਿਚ ਪਹੁੰਚਣ ਵਾਲੇ ਕੋਰੀਆ ਦੇ ਦੋ ਨਿਸ਼ਾਨੇਬਾਜ਼ਾਂ ਵਿਚੋਂ ਸਿਰਫ਼ ਇਕ ਹੀ ਕੋਟਾ ਹਾਸਲ ਕਰਨ ਦੇ ਯੋਗ ਸੀ। ਸਬਰਜੋਤ ਨੇ ਪਹਿਲੇ ਪੰਜ ਅੰਕਾਂ ਤੋਂ ਬਾਅਦ ਬੜ੍ਹਤ ਹਾਸਲ ਕਰ ਲਈ ਸੀ ਪਰ ਇਸ ਤੋਂ ਬਾਅਦ ਚੀਨ ਦੇ ਦੋਵੇਂ ਖਿਡਾਰੀ ਉਸ ਨੂੰ ਪਿੱਛੇ ਛੱਡਣ ਵਿਚ ਸਫਲ ਰਹੇ।ਪੁਰਸ਼ਾਂ ਦੇ ਏਅਰ ਪਿਸਟਲ ਵਿਚ ਹੋਰ ਭਾਰਤੀਆਂ ਵਿਚ ਵਰੁਣ ਤੋਮਰ (578) ਅਤੇ ਕੁਨਾਲ ਰਾਣਾ (577) ਕ੍ਰਮਵਾਰ 16ਵੇਂ ਅਤੇ 17ਵੇਂ ਸਥਾਨ ’ਤੇ ਰਹੇ ਜਦਕਿ ਸ਼ਿਵ (576) 20ਵੇਂ ਅਤੇ ਸੌਰਭ ਚੌਧਰੀ (569) 35ਵੇਂ ਸਥਾਨ ’ਤੇ ਰਹੇ।