ਏਸ਼ੀਅਨ ਪੈਰਾ ਉਲੰਪਿਕ ਖੇਡਾਂ: ਜਸਪ੍ਰੀਤ ਕੌਰ ਸਰਾਂ ਡਿਸਕਸ ਥ੍ਰੋਅ ਵਿਚ ਕਰੇਗੀ ਭਾਰਤ ਦੀ ਪ੍ਰਤੀਨਿਧਤਾ
ਫ਼ਰੀਦਕੋਟ ਦੇ ਪਿੰਡ ਨਵਾਂ ਕਿਲਾ ਦੀ ਰਹਿਣ ਵਾਲੀ ਹੈ ਜਸਪ੍ਰੀਤ ਕੌਰ
ਫ਼ਰੀਦਕੋਟ : ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਨਵਾਂ ਕਿਲਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਸਰਾਂ ਦੀ ਚੋਣ ਪੈਰਾ ਅਥਲੈਟਿਕਸ ਡਿਸਕਸ ਥ੍ਰੋਅ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਹੋਈ ਹੈ। ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਜਸਪ੍ਰੀਤ ਕੌਰ ਸਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦਸਿਆ ਕਿ ਜਸਪ੍ਰੀਤ ਪੰਜਾਬ ਦੀਆਂ ਸਮੁੱਚੀਆਂ ਕੁੜੀਆਂ ਲਈ ਪ੍ਰੇਰਨਾਸਰੋਤ ਹੈ।
ਇਹ ਵੀ ਪੜ੍ਹੋ: ਗ਼ਰੀਬ ਦੇ ਘਰ ਵਿਚ ਕਦੋਂ ਆਏਗੀ ਆਜ਼ਾਦੀਏ?
ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸਾਸਨ ਵਲੋਂ ਜਸਪ੍ਰੀਤ ਕੌਰ ਸਰਾਂ ਦੀ ਹਰ ਪੱਧਰ ’ਤੇ ਸਹਾਇਤਾ ਕੀਤੀ ਜਾਵੇਗੀ। ਜਸਪ੍ਰੀਤ ਸਿੰਘ ਧਾਲੀਵਾਲ ਸਕੱਤਰ ਪੰਜਾਬ ਪੈਰਾ ਸਪੋਰਟ ਨੇ ਦਸਿਆ ਕਿ 2001 ’ਚ ਜਸਪ੍ਰੀਤ ਕੌਰ ਇਕ ਅੰਤਰਰਾਸ਼ਟਰੀ ਕਬੱਡੀ ਮੈਚ ਦੌਰਾਨ ਫੱਟੜ ਹੋਈ ਸੀ ਅਤੇ ਉਸ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਲੱਗੀ ਸੀ। ਇਸ ਤੋਂ ਬਾਅਦ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਗਈ ਸੀ ਪਰ ਉਸਨੇ ਅਪਣਾ ਹੌਂਸਲਾ ਨਹੀਂ ਹਾਰਿਆ।
ਇਹ ਵੀ ਪੜ੍ਹੋ: ਆਜ਼ਾਦੀ ਸੰਗਰਾਮ ਲੜਨ ਵਾਲੇ ਸਾਡੇ ਉਸ ਸਮੇਂ ਦੇ ਲੀਡਰ ਗ਼ਲਤ ਸਨ ਜਾਂ ਅਸੀ ਹੀ ਪੂਰੇ ਦੇ ਪੂਰੇ ਅਹਿਸਾਨ-ਫ਼ਰਾਮੋਸ਼ ਬਣ ਗਏ ਹਾਂ?
ਉਸ ਦੇ ਹੌਸਲੇ ਸਦਕਾ ਹੀ ਉਸ ਦੀ ਚੋਣ ਚੀਨ ’ਚ ਹੋ ਰਹੀਆਂ ਏਸ਼ੀਅਨ ਪੈਰਾ ਉਲੰਪਿਕ ਖੇਡਾਂ ’ਚ ਡਿਸਕਸ ਥ੍ਰੋਅ ’ਚ ਹੋਈ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਦਰਸ਼ਨ ਪਾਲ ਸ਼ਰਮਾ ਹੈਂਡਬਾਲ ਕੋਚ, ਸ਼ਮਿੰਦਰ ਸਿੰਘ ਢਿੱਲੋਂ ਖਜਾਨਚੀ ਪੰਜਾਬ ਪੈਰਾ ਸਪੋਰਟ, ਅਮਨਦੀਪ ਸਿੰਘ ਆਦਿ ਨੇ ਵੀ ਜਸਪ੍ਰੀਤ ਕੌਰ ਦੀ ਹੌਸਲਾ ਅਫ਼ਜ਼ਾਈ ਕੀਤੀ।