ਭਾਰਤ ਦੀ ਭਵਾਨੀ ਦੇਵੀ ਨੇ ਆਸਟਰੇਲੀਆ 'ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਵਾਨੀ ਦੇਵੀ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਬਣ ਗਈ ਹੈ।

Bhavani Devi

ਆਟਰੇਲੀਆ,  ( ਭਾਸ਼ਾ ) : ਭਾਰਤ ਦੀ ਸੀਏ ਭਵਾਨੀ ਦੇਵੀ ਨੇ ਆਰਟਰੇਲੀਆ ਦੇ ਕੈਨਬਰਾ ਵਿਖੇ ਆਯੋਜਿਤ ਸੀਨੀਅਰ ਕਾਮਨਵੈਲਖ ਫੈਸਿੰਗ ਚੈਂਪੀਅਨਸ਼ਿਪ 2018 ਦੇ ਸੇਬਰੇ ਇੰਵੈਟ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਭਵਾਨੀ ਦੇਵੀ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਬਣ ਗਈ ਹੈ। ਭਵਾਨੀ ਨੇ ਇੰਗਲੈਂਡ ਦੀ ਏਮਿਲੀ ਰੋਕਸ ਨੂੰ ਫਾਈਨਲ ਵਿਚ 15-12 ਨਾਲ ਹਰਾ ਦਿਤਾ।

ਚੇਨਈ ਵਿਚ ਜਨਮ ਲੈਣ ਵਾਲੀ ਭਵਾਨੀ ਦੇਵੀ ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਸਕਾਟਲੈਂਡ ਦੀ ਕੈਟਰਿਯੋਨਾ ਥਾਮਸਨ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਸਨ। ਭਵਾਨੀ ਦੇਵੀ ਨੇ ਇਸ ਤੋਂ ਪਹਿਲਾਂ ਆਈਸਲੈਂਡ ਵਿਚ ਹੋਈ ਟੂਰਨੋਈ ਸੈਟੇਲਾਈਟ ਫੈਸਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਮੈਡਲ ਜਿੱਤਿਆ ਸੀ।  ਪਿਛਲੇ ਸਾਲ ਉਹ ਰੇਕਜਾਵਿਕ ਵਿਚ ਵਿਸ਼ਵ ਕਪ ਸੈਟੇਲਾਈਟ ਟੂਰਨਾਮੈਂਟ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਫੈਂਸਰ ਬਣੀ ਸੀ।