ਜੈਪੁਰ (ਸਸਸ): ਪੂਰੀ ਦੁਨਿਆ ਵਿਚ ਖੇਡਾਂ ਛਾਹੀਆਂ ਹੋਈਆਂ ਹਨ। ਖੇਡ ਪ੍ਰੇਮੀ ਪੂਰੀ ਦੁਨਿਆ ਵਿਚ ਹਨ ਜੋ ਕਿ ਖੇਡ ਨਾਲ ਬਹੁਤ ਲਗਾਵ ਰੱਖਦੇ ਹਨ। ਖੇਡ ਜਗਤ ਵਿਚ ਖਿਡਾਰੀ ਜਿਥੇ ਅਪਣੇ ਦੇਸ਼ ਦਾ ਨਾ ਰੌਸ਼ਨ ਕਰਦੇ ਹਨ ਉਥੇ ਹੀ ਖਿਡਾਰੀ ਅਪਣੇ ਸੂਬੇ ਦਾ ਵੀ ਨਾਂਅ ਰੌਸ਼ਨ ਕਰਦੇ ਹਨ। ਖੇਡ ਨੂੰ ਖੇਡਣ ਦੇ ਲਈ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਦੇ ਨਾਲ ਖਿਡਾਰੀ ਦਾ ਨਾਂਅ ਅੱਗੇ ਆਉਂਦਾ ਹੈ ‘ਤੇ ਉਹ ਅਪਣਾ ਨਾਂਅ ਰੌਸ਼ਨ ਕਰਦਾ ਹੈ। ਅਜਿਹਾ ਹੀ ਇਕ ਖਿਡਾਰੀ ਸਾਹਮਣੇ ਆਇਆ ਹੈ।
ਜੋ ਕਿ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੇ ਸਾਬਕਾ ਵਿਸ਼ਵ ਚੈਂਪੀਅਨ ਮਾਨਵਜੀਤ ਸਿੰਘ ਸੰਧੂ ਤੇ ਰਾਜੇਸ਼ਵਰੀ ਕੁਮਾਰੀ ਦੀ ਜੋੜੀ ਨੇ ਸ਼ੁੱਕਰਵਾਰ ਨੂੰ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ ਮਿਕਸਡ ਟੀਮ ਪ੍ਰਤੀਯੋਗਤਾ ਵਿਚ ਸੋਨ ਤਮਗਾ ਹਾਸਲ ਕਰ ਲਿਆ। ਇਸ ਜੋੜੀ ਨੇ ਬਹੁਤ ਜਿਆਦਾ ਧਮਾਕੇਦਾਰ ਪ੍ਰਦਰਸ਼ਨ ਕੀਤਾ। ਜਿਸ ਦੇ ਨਾਲ ਇਹ ਜੋੜੀ ਛਾਹੀ ਰਹੀ। ਟ੍ਰੈਪ ਪ੍ਰਤੀਯੋਗਤਾ ਦੇ ਸਾਬਕਾ ਵਿਸ਼ਵ ਚੈਂਪੀਅਨ ਮਾਨਵਜੀਤ ਅਤੇ ਰਾਜੇਸ਼ਵਰੀ ਨੇ ਫਾਈਨਲ ਵਿਚ 44 ਅੰਕ ਬਣਾਏ। ਦਿੱਲੀ ਦੇ ਫਹਾਦ ਸੁਲਤਾਨ ਤੇ ਸੌਮਿਆ ਗੁਪਤਾ ਦੀ ਜੋੜੀ 39 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ।
ਇਸ ਤੋਂ ਪਹਿਲਾਂ ਮਾਨਵਜੀਤ ਤੇ ਰਾਜੇਸ਼ਵਰੀ ਦੀ ਜੋੜੀ ਦੂਜੇ ਕੁਆਲੀਫਿਕੇਸ਼ਨ ਵਿਚ 135 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ ਸੀ। ਇਸ ਜੋੜੀ ਨੇ ਅਪਣੇ ਪ੍ਰਦਰਸ਼ਨ ਵਿਚ ਪੁਰਾ ਜੋਸ਼ ਦਿਖਾਉਦੇਂ ਹੋਏ ਸੋਨ ਤਗਮਾ ਅਪਣੇ ਨਾਂਅ ਕਰ ਲਿਆ। ਜਿਸ ਨੇ ਨਾਲ ਦੇਸ਼ ਦੇ ਮਾਣ ਵਧਾਇਆ ਹੈ। ਮਾਨਵਜੀਤ ਅਤੇ ਰਾਜੇਸ਼ਵਰੀ ਨੇ ਫਾਈਨਲ ਵਿਚ 44 ਅੰਕ ਜੋ ਬਣਾਏ ਸਨ ਇਨ੍ਹਾਂ ਵਿਚ ਬਹੁਤ ਜਿਆਦਾ ਇਨ੍ਹਾਂ ਦੀ ਮਹਿਨਤ ਦੀ ਝਲਕ ਦਿਖਾਈ ਦੇ ਰਹੀ ਸੀ।