Test Match India vs Australia: ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਹਰਾਇਆ
ਭਾਰਤ ਨੇ ਪਹਿਲੀ ਪਾਰੀ ਵਿਚ 406 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੇ 219 ਦੌੜਾਂ ਬਣਾਈਆਂ। '
Test Match India vs Australia: - ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਟੈਸਟ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇੰਗਲੈਂਡ ਤੋਂ ਬਾਅਦ ਹੁਣ ਟੀਮ ਨੇ ਆਸਟ੍ਰੇਲੀਆ ਖਿਲਾਫ਼ ਵੀ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਨੇ ਇਕਲੌਤੇ ਟੈਸਟ ਮੈਚ 'ਚ ਕੰਗਾਰੂ ਟੀਮ ਨੂੰ ਅੱਠ ਵਿਕਟਾਂ ਨਾਲ ਹਰਾਇਆ। ਭਾਰਤ ਨੇ ਪਹਿਲੀ ਪਾਰੀ ਵਿਚ 406 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੇ 219 ਦੌੜਾਂ ਬਣਾਈਆਂ। '
ਟੀਮ ਇੰਡੀਆ ਨੂੰ ਪਹਿਲੀ ਪਾਰੀ 'ਚ 187 ਦੌੜਾਂ ਦੀ ਲੀਡ ਮਿਲੀ ਸੀ। ਇਸ ਤੋਂ ਬਾਅਦ ਆਸਟਰੇਲੀਆ ਦੀ ਟੀਮ ਨੇ ਦੂਜੀ ਪਾਰੀ ਵਿਚ 261 ਦੌੜਾਂ ਬਣਾਈਆਂ। ਭਾਰਤ ਨੂੰ 75 ਦੌੜਾਂ ਦਾ ਟੀਚਾ ਮਿਲਿਆ। ਉਸ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਦੂਜੀ ਪਾਰੀ ਵਿਚ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਨਾਬਾਦ 38 ਦੌੜਾਂ ਬਣਾਈਆਂ। ਰਿਚਾ ਅੰਜਨਾ ਨੇ 13 ਦੌੜਾਂ ਬਣਾਈਆਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜੇਮਿਮਾਹ ਰੌਡਰਿਗਜ਼ 12 ਦੌੜਾਂ ਬਣਾ ਕੇ ਅਜੇਤੂ ਰਹੀ। ਸ਼ੈਫਾਲੀ ਵਰਮਾ ਸਿਰਫ਼ ਚਾਰ ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਲਈ ਕਿਮ ਗਰਥ ਅਤੇ ਐਸ਼ਲੇ ਗਾਰਡਨਰ ਨੇ ਇਕ-ਇਕ ਵਿਕਟ ਲਈ। ਭਾਰਤ ਨੂੰ ਆਸਟ੍ਰੇਲੀਆ ਖਿਲਾਫ ਟੈਸਟ ਮੈਚਾਂ 'ਚ ਪਹਿਲੀ ਜਿੱਤ ਮਿਲੀ ਹੈ। ਦੋਵਾਂ ਟੀਮਾਂ ਵਿਚਾਲੇ 1977 ਤੋਂ ਹੁਣ ਤੱਕ 11 ਟੈਸਟ ਮੈਚ ਹੋਏ ਹਨ। ਆਸਟਰੇਲੀਆ ਨੇ ਚਾਰ ਜਿੱਤੇ ਹਨ। ਛੇ ਟੈਸਟ ਡਰਾਅ ਰਹੇ ਅਤੇ ਹੁਣ ਭਾਰਤ ਨੂੰ ਇੱਕ ਜਿੱਤ ਮਿਲੀ।
ਭਾਰਤ ਦੀ ਤਜ਼ਰਬੇਕਾਰ ਖਿਡਾਰਨ ਸਨੇਹ ਰਾਣਾ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਸਨੇਹ ਨੇ ਪਹਿਲੀ ਪਾਰੀ ਵਿਚ ਤਿੰਨ ਅਤੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਲਈਆਂ। ਬੱਲੇਬਾਜ਼ੀ ਕਰਦਿਆਂ ਉਸ ਨੇ ਪਹਿਲੀ ਪਾਰੀ ਵਿਚ ਨੌਂ ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 57 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਸਮ੍ਰਿਤੀ ਮੰਧਾਨਾ ਦਾ ਖੂਬ ਸਾਥ ਦਿੱਤਾ। ਉਨ੍ਹਾਂ ਨੇ ਸਮ੍ਰਿਤੀ ਨਾਲ ਪਹਿਲੀ ਪਾਰੀ 'ਚ ਦੂਜੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
(For more news apart from Test Match India vs Australia, stay tuned to Rozana Spokesman)