ਧੋਨੀ ਦੀ ਚਿੰਤਾ ਨਾ ਕਰੋ ਉਹ ਮੌਕੇ 'ਤੇ ਚੌਕਾ ਮਾਰ ਦੇਣਗੇ : ਸੰਦੀਪ ਪਾਟਿਲ

ਏਜੰਸੀ

ਖ਼ਬਰਾਂ, ਖੇਡਾਂ

ਧੋਨੀ ਫੀਲਡਿੰਗ ਵਿਚ ਬਦਲਾਅ ਕਰਨ ਵਿਚ ਵੀ ਨਿਭਾਉਂਦੇ ਹਨ ਮਹੱਤਵਪੂਰਨ ਭੂਮਿਕਾ

Sandeep patil about mahendra singh dhoni?

ਨਵੀਂ ਦਿੱਲੀ: ਆਈਸੀਸੀ ਵਰਲਡ ਕੱਪ 2019 ਲਈ ਭਾਰਤੀ ਟੀਮ ਵਿਚ ਚੁਣੇ ਜਾਣ ਵਾਲੇ ਖਿਡਾਰੀਆਂ ਵਿਚੋਂ ਸਭ ਤੋਂ ਮਹੱਤਵਪੂਰਨ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਮੰਨਿਆ ਗਿਆ ਹੈ। ਲੋਕ ਟੂਰਨਾਮੈਂਟ ਵਿਚ ਧੋਨੀ ਦੀ ਪ੍ਰਦਰਸ਼ਨੀ 'ਤੇ ਸ਼ੱਕ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਰਤ ਸੈਮੀਫ਼ਾਈਨਲ ਵਿਚ ਪਹੁੰਚਣ ਵਾਲਾ ਹੀ ਹੈ ਅਤੇ ਧੋਨੀ ਨੇ ਹੁਣ ਤੱਕ ਅਪਣੀ ਸਮਰੱਥਾ ਦੇ ਹਿਸਾਬ ਨਾਲ ਕੋਈ ਪ੍ਰਦਰਸ਼ਨ ਨਹੀਂ ਕੀਤਾ। ਉਹਨਾਂ ਨੇ 4 ਪਾਰੀਆਂ ਨਾਲ ਸਿਰਫ਼ 90 ਦੌੜਾਂ ਬਣਾਈਆਂ ਹਨ।

ਜਦੋਂ ਸਟਾਰ ਖਿਡਾਰੀ ਚੰਗਾ ਨਹੀਂ ਖੇਡ ਪਾਉਂਦਾ ਤਾਂ ਭਾਰਤ ਦੇ ਕ੍ਰਿਕਟ ਫੈਨਸ ਦੀ ਕ੍ਰਿਕਟ ਵਿਚ ਦਿਲਚਸਪੀ ਘਟ ਜਾਂਦੀ ਹੈ। ਧੋਨੀ ਨੇ ਹੁਣ ਤੱਕ ਜਿੰਨੇ ਵੀ ਮੈਚ ਖੇਡੇ ਹਨ ਉਹਨਾਂ ਵਿਚ ਧੋਨੀ ਦੀ ਚੰਗੀ ਪ੍ਰਦਰਸ਼ਨੀ ਰਹੀ ਹੈ। ਇੱਥੋਂ ਤਕ ਕਿ ਸਚਿਨ ਤੈਂਦੁਲਕਰ ਨੇ ਵੀ ਅਫ਼ਗਾਨਿਸਤਾਨ ਵਿਰੁਧ ਧੋਨੀ ਅਤੇ ਕੇਦਾਰ ਜਾਦਵ ਦੇ ਪ੍ਰਦਰਸ਼ਨ 'ਤੇ ਨਾਖ਼ੁਸ਼ੀ ਜਤਾਈ ਹੈ। ਪਰ ਇਹ ਨਾ ਭੁੱਲੋ ਕਿ ਮੈਚ ਵਿਚ ਪਿੱਚ ਬੱਲੇਬਾਜ਼ੀ ਲਈ ਚੰਗੀ ਨਹੀਂ ਸੀ ਅਤੇ ਭਾਰਤ ਜਲਦਬਾਜ਼ੀ ਵਿਚ ਅਪਣੀਆਂ 4 ਮਹੱਤਵਪੂਰਨ ਵਿਕਟਾਂ ਗੁਆ ਚੁੱਕਿਆ ਸੀ।

ਜੇਕਰ ਧੋਨੀ ਅਤੇ ਜਾਧਵ ਨੇ ਚੰਗੀ ਪ੍ਰਦਰਸ਼ਨੀ ਨਾ ਦਿਖਾਈ ਹੁੰਦੀ ਤਾਂ ਭਾਰਤੀ ਟੀਮ 200 ਤੋਂ ਘਟ ਦੌੜਾਂ 'ਤੇ ਵੀ ਹਾਰ ਸਕਦੀ ਸੀ। ਅਜਿਹੇ ਵਿਚ ਅਫ਼ਗਾਨਿਸਾਤਨ ਆਸਾਨੀ ਨਾਲ ਉਦੇਸ਼ ਪ੍ਰਾਪਤ ਕਰ ਲੈਂਦਾ ਹੈ। ਉਹ ਫੀਲਡਿੰਗ ਵਿਚ ਬਦਲਾਅ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਦੋਂ ਵੀ ਟੀਮ ਇੰਡੀਆ ਦਬਾਅ ਵਿਚ ਹੁੰਦੀ ਹੈ ਤਾਂ ਕਪਤਾਨ, ਉਪ ਕਪਤਾਨ ਅਤੇ ਗੇਂਦਬਾਜ਼ ਧੋਨੀ ਦੀ ਸਲਾਹ ਲੈਂਦੇ ਹਨ।

ਬਹੁਤ ਵਾਰ ਧੋਨੀ ਦੀ ਸਲਾਹ ਹੈਰਾਨ ਕਰਨ ਵਾਲੇ ਤਰੀਕੇ ਨਾਲ ਟੀਮ ਦੇ ਕੰਮ ਆਉਂਦੀ ਹੈ। ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਾਫ਼ੀ ਦੌੜਾਂ ਬਣਾਈਆਂ। ਵਰਲਡ ਕੱਪ ਤੋਂ ਪਹਿਲਾਂ ਅਭਿਆਸ ਮੈਚ ਵਿਚ ਵੀ ਉਹਨਾਂ ਨੇ ਬੱਲੇਬਾਜ਼ ਦੇ ਤੌਰ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।