ਪ੍ਰੋ ਕਬੱਡੀ ਲੀਗ 2019- ਬੰਗਾਲ ਵਾਰੀਅਰਜ਼ ਨੇ ਯੂਪੀ ਯੋਧਾ ਨੂੰ 48-17 ਨਾਲ ਦਿੱਤੀ ਕਰਾਰੀ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਬੰਗਾਲ ਨੇ ਇਸ ਮੈਚ ਵਿਚ 31 ਪੁਆਇੰਟਸ ਨਾਲ ਜਿੱਤ ਦਰਜ ਕੀਤੀ ਜੋ ਕਿ ਪੀਕੇਐਲ ਦੇ ਇਤਿਹਾਸ ਵਿਚ ਬੰਗਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ

Pro Kabaddi League 2019- Bengal Warriors beat UP Yodha 48-17

ਪ੍ਰੋ ਕਬੱਡੀ ਲੀਗ 2019- ਪ੍ਰੋ ਕਬੱਡੀ ਲੀਗ ਵਿਚ ਮੈਚ ਖੇਡ ਰਹੇ ਮੁਹੰਮਦ ਇਸਮਾਈਲ ਨਬੀਬਕਸ਼ ਦੇ ਸ਼ਾਨਦਾਰ ਸੁਪਰ-10 ਦੇ ਦਮ 'ਤੇ ਬੰਗਾਲ ਵਾਰੀਅਰਜ਼ ਨੇ ਲੀਗ ਦੇ ਸੱਤਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਯੂਪੀ ਯੋਧਾ ਨੂੰ 48-17 ਨਾਲ ਹਰਾ ਕੇ ਲੀਗ ਵਿਚ ਆਪਣੀ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ।

ਬੰਗਾਲ ਨੇ ਇਸ ਮੈਚ ਵਿਚ 31 ਪੁਆਇੰਟਸ ਨਾਲ ਜਿੱਤ ਦਰਜ ਕੀਤੀ ਜੋ ਕਿ ਪੀਕੇਐਲ ਦੇ ਇਤਿਹਾਸ ਵਿਚ ਬੰਗਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਨਬੀਬਕਸ਼ ਦੇ 10 ਅੰਕਾਂ ਤੋਂ ਇਲਾਵਾ ਮਨਿੰਦਰ ਸਿੰਘ ਨੇ ਨੌ ਅਤੇ ਬਲਦੇਵ ਸਿੰਘ ਨੇ ਸੱਤ ਪੁਆਇੰਟਸ ਹਾਸਲ ਕੀਤੇ। ਬੰਗਾਲ ਦੀ ਟੀਮ ਮੈਚ ਦੀ ਪਹਿਲੀ ਪਾਰੀ ਵਿਚ 17-9 ਤੋਂ ਅੱਗੇ ਸੀ। ਟੀਮ ਨੇ ਦੂਜੀ ਪਾਰੀ ਵਿਚ ਵਧੀਆ ਜੌਹਰ ਦਿਖਾਉਂਦੇ ਹੋਏ 48-17 ਨਾਲ ਮੈਚ ਜਿੱਤ ਲਿਆ।

ਗਾਚੀਬਵਾਲੀ ਇੰਡੋਰ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਬੰਗਾਲ ਨੇ ਰੇਡ ਨਾਲ 24, ਟੈਕਲ ਨਾਲ 14, ਆਲਆਊਟ ਨਾਲ 8 ਅਤੇ ਦੋ ਵਾਧੂ ਅੰਕ ਪ੍ਰਾਪਤ ਕੀਤੇ। ਯੂਪੀ ਦੇ ਲਈ ਮੋਨੂੰ ਗੋਇਤ ਨੇ 6 ਅੰਕ ਲਏ। ਟੀਮ ਨੂੰ ਰੇਡ ਨਾਲ 10, ਟੈਕਲ ਨਾਲ 5 ਅਤੇ ਦੋ ਵਾਧੂ ਅੰਕ ਮਿਲੇ।  

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ