ਹੰਗਰੀ : ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ 'ਚੋਂ ਪਹਿਲਵਾਨ ਪ੍ਰੀਆ ਮਲਿਕ ਨੇ ਜਿੱਤਿਆ ਸੋਨ ਤਮਗਾ
ਪ੍ਰੀਆ ਨੇ ਬੇਲਾਰੂਸ ਦੇ ਪਹਿਲਵਾਨ ਨੂੰ 5-0 ਨਾਲ ਹਰਾ ਕੇ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ।
ਨਵੀਂ ਦਿੱਲੀ - ਭਾਰਤ ਨੇ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤ ਦੀ ਮਹਿਲਾ ਪਹਿਲਵਾਨ ਪ੍ਰੀਆ ਮਲਿਕ ਨੇ ਹੰਗਰੀ ਵਿਚ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ ਹੈ। ਪ੍ਰੀਆ ਨੇ ਬੇਲਾਰੂਸ ਦੇ ਪਹਿਲਵਾਨ ਨੂੰ 5-0 ਨਾਲ ਹਰਾ ਕੇ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ।
ਇਹ ਵੀ ਪੜ੍ਹੋ - olympics: ਪੀ.ਵੀ ਸਿੰਧੂ ਨੇ ਪਹਿਲੇ ਮੈਚ ਵਿਚ ਹੀ ਛੁਡਾਏ ਛੱਕੇ, ਸਿਰਫ਼ 28 ਮਿੰਟ 'ਚ ਜਿੱਤਿਆ ਮੈਚ
ਪ੍ਰੀਆ ਨੇ ਸਾਲ 2019 ਵਿਚ ਪੁਣੇ ਵਿਚ ਖੇਲੋ ਇੰਡੀਆ ਵਿਚ ਸੋਨੇ ਦਾ ਤਗਮਾ, 2019 ਵਿਚ ਦਿੱਲੀ ਵਿਚ 17 ਵੀਂ ਸਕੂਲ ਖੇਡਾਂ ਵਿਚ ਸੋਨੇ ਦਾ ਤਗਮਾ ਅਤੇ 2020 ਵਿਚ ਪਟਨਾ ਵਿਚ ਨੈਸ਼ਨਲ ਕੈਡੇਟ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਵੀ ਜਿੱਤਿਆ ਹੈ। ਸਾਲ 2020 ਵਿਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚੋਂ ਵੀ ਪ੍ਰੀਆ ਮਲਿਕ ਨੇ ਸੋਨ ਤਮਗਾ ਜਿੱਤਿਆ।
ਪ੍ਰੀਆ ਦੀ ਇਸ ਪ੍ਰਾਪਤੀ 'ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਲਿਖਿਆ, "ਹੰਗਰੀ ਦੇ ਬੁਡਾਪੇਸਟ ਵਿਚ ਆਯੋਜਿਤ ਵਰਲਡ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੀ ਮਹਿਲਾ ਪਹਿਲਵਾਨ ਪ੍ਰੀਆ ਮਲਿਕ, ਹਰਿਆਣਾ ਦੀ ਧੀ ਨੂੰ ਵਧਾਈ।" ਦੱਸ ਦਈਏ ਕਿ ਭਾਰਤ ਦੀ ਇਕ ਹੋਰ ਨੌਜਵਾਨ ਮਹਿਲਾ ਪਹਿਲਵਾਨ ਤਨੂੰ ਵੀ ਵਿਸ਼ਵ ਚੈਂਪੀਅਨ ਬਣ ਗਈ ਹੈ।
ਇਹ ਵੀ ਪੜ੍ਹੋ - ਓਲੰਪਿਕ: ਭਾਰਤ ਨੂੰ ਲੱਗਿਆ ਝਟਕਾ, ਤੀਰਅੰਦਾਜ਼ੀ 'ਚ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਹਾਰੇ
ਤਨੂ ਨੇ ਆਪਣੇ ਮੈਚ ਵਿਚ ਇਕ ਵੀ ਅੰਕ ਗੁਆਏ ਬਿਨਾਂ 43 ਕਿੱਲੋ ਭਾਰ ਵਰਗ ਵਿਚ ਖ਼ਿਤਾਬ ਜਿੱਤਿਆ। ਉਸ ਨੇ ਫਾਈਨਲ ਵਿਚ ਬੇਲਾਰੂਸ ਦੀ ਵਲੇਰੀਆ ਮਿਕਿਸਿਚ ਨੂੰ ਹਰਾਇਆ। ਵਰਸ਼ਾ ਨੇ 65 ਕਿੱਲੋ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ।