ਭਾਰਤ ਦੌਰਾ ਵਿਚਾਲੇ ਛੱਡ ਸਕਦਾ ਹੈ ਤਮੀਮ, ਸੈਫੁਦੀਨ ਹੋਇਆ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਬੰਗਲਾਦੇਸ਼ੀ ਟੀਮ ਤਮੀਮ ਦੀ ਗ਼ੈਰ-ਮੌਜੂਦਗੀ 'ਚ ਇਮਰੂਲ ਕਾਇਸ ਨੂੰ ਸ਼ਾਮਲ ਕਰ ਸਕਦੀ ਹੈ।

Tamim Iqbal may miss part of India tour, All-rounder Mohammad Saifuddin ruled out

ਢਾਕਾ : ਬੰਗਲਾਦੇਸ਼ੀ ਓਪਨਰ ਤਮੀਮ ਇਕਬਾਲ ਅਗਲੇ ਮਹੀਨੇ ਹੋਣ ਵਾਲੇ ਭਾਰਤ ਦੌਰੇ ਨੂੰ ਨਿਜੀ ਕਾਰਨਾਂ ਕਰ ਕੇ ਵਿਚਾਲੇ ਵਿਚ ਹੀ ਛੱਡ ਸਕਦਾ ਹੈ। ਇਸ ਸੀਰੀਜ਼ ਵਿਚ ਤਿੰਨ ਟੀ-20 ਤੇ ਦੋ ਟੈਸਟ ਖੇਡੇ ਜਾਣੇ ਹਨ। ਤਮੀਮ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਭਾਰਤ ਦੌਰੇ ਵਿਚ ਸਾਰੇ ਮੈਚਾਂ ਲਈ ਉਪਲੱਬਧ ਰਹਿਣ 'ਤੇ ਅਸਮਰਥਾ ਜਤਾਈ ਹੈ। ਉਸ ਦੀ ਪਤਨੀ ਗਰਭਵਤੀ ਹੈ ਤੇ ਇਸ ਦੌਰਾਨ ਅਪਣੇ ਦੂਜੇ ਬੱਚੇ ਦੇ ਜਨਮ ਕਾਰਨ ਸੰਭਾਵਤ ਉਸ ਨੇ ਪੂਰਨ ਸੀਰੀਜ਼ ਵਿਚ ਉਪਲੱਬਧ ਰਹਿਣ 'ਤੇ ਅਸਮਰਥਾ ਜਤਾਈ ਹੈ।

ਬੰਗਲਾਦੇਸ਼ੀ ਟੀਮ ਤਮੀਮ ਦੀ ਗ਼ੈਰ-ਮੌਜੂਦਗੀ 'ਚ ਇਮਰੂਲ ਕਾਇਸ ਨੂੰ ਸ਼ਾਮਲ ਕਰ ਸਕਦੀ ਹੈ ਜਿਸ ਨੂੰ ਫਿਲਹਾਲ ਨੈਸ਼ਨਲ ਕ੍ਰਿਕਟ ਲੀਗ 'ਚ ਨਾ ਖੇਡਣ ਲਈ ਕਿਹਾ ਗਿਆ ਹੈ ਜਿਸ ਦਾ ਅਗਲਾ ਸੈਸ਼ਨ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਬੰਗਲਾਦੇਸ਼ ਦੇ ਆਲਰਾਊਂਡਰ ਮੁਹੰਮਦ ਸੈਫੁੱਦੀਨ ਪਿੱਠ ਦੀ ਸੱਟ ਦੇ ਕਾਰਨ ਭਾਰਤ ਵਿਰੁਧ ਤਿੰਨ ਟੀ20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਆਲਰਾਊਂਡਰ ਭਾਰਤ ਵਿਰੁਧ ਤਿੰਨ ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਫਿੱਟ ਨਹੀਂ ਹੋ ਸਕਿਆ ਹੈ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ ਕਿ ਸੈਫੁੱਦੀਨ ਦੇ ਕਈ ਸਕੈਨ ਕੀਤੇ ਗਏ ਜਿਨ੍ਹਾਂ ਤੋਂ ਪਤਾ ਚਲਿਆ ਕਿ ਉਨ੍ਹਾਂ ਨੂੰ ਫਿੱਟ ਹੋਣ 'ਚ ਅਜੇ ਸਮਾਂ ਲੱਗੇਗਾ। ਉਹ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਡਾਕਟਰੀ ਦਲ ਦੀ ਨਿਗਰਾਨੀ 'ਚ ਦੁਬਾਰਾ ਫਿਟਨੈਸ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਬੰਗਲਾਦੇਸ਼ ਨੇ ਅਜੇ ਸੈਫੁੱਦੀਨ ਦੀ ਜਗ੍ਹਾ 'ਤੇ ਕਿਸੇ ਹੋਰ ਦੂਜੇ ਖਿਡਾਰੀ ਦੀ ਚੋਣ ਨਹੀਂ ਕੀਤੀ ਗਈ ਹੈ। ਬੰਗਲਾਦੇਸ਼ ਅਤੇ ਭਾਰਤ ਵਿਚਾਲੇ 3 ਤੋਂ 26 ਨਵੰਬਰ ਤਕ ਚੱਲਣ ਵਾਲੇ ਦੌਰੇ 'ਚ ਤਿੰਨ ਟੀ-20 ਅਤੇ ਦੋ ਟੈਸਟ ਖੇਡੇ ਜਾਣਗੇ।