Shameful act of Australian players: ਆਸਟ੍ਰੇਲੀਆਈ ਖਿਡਾਰੀਆਂ ਦੀ ਸ਼ਰਮਨਾਕ ਹਰਕਤ, ਕੋਹਲੀ, ਰੋਹਿਤ 'ਤੇ ਕੀਤੀ ਅਪਮਾਨਜਨਕ ਪੋਸਟ ਨੂੰ.....
Shameful act of Australian players: ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ
India vs Australia : ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਬਨਾਮ ਆਸਟ੍ਰੇਲੀਆ (IND ਬਨਾਮ AUS) ਵਿਚਕਾਰ ਖੇਡਿਆ ਗਿਆ। ਇਸ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਆਸਟ੍ਰੇਲੀਆ ਦੀ ਇਸ ਜਿੱਤ ਦਾ ਹੀਰੋ ਟ੍ਰੈਵਿਸ ਹੈੱਡ ਸੀ। ਉਸ ਨੇ ਤੂਫਾਨੀ ਸੈਂਕੜਾ (137 ਦੌੜਾਂ) ਬਣਾ ਕੇ ਆਸਟਰੇਲੀਆ ਨੂੰ ਚੈਂਪੀਅਨ ਬਣਾਇਆ। ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਮੀਡੀਆ ਪੇਜ ਨੇ ਟੀਮ ਇੰਡੀਆ 'ਤੇ ਅਪਮਾਨਜਨਕ ਪੋਸਟ ਕੀਤੀ ਹੈ।
ਇਹ ਵੀ ਪੜ੍ਹੋ: Vigilance News: 100 ਕਰੋੜ ਦੇ ਘਪਲੇ ਵਿਚ ਵਿਜੀਲੈਂਸ ਨਹੀਂ ਕਰ ਰਹੀ ਕਾਰਵਾਈ, ਸ਼ਹਿਰ ਵਿਚ ਆਮ ਘੁੰਮ ਰਹੇ ਪਿਓ ਪੁੱਤ
ਆਸਟ੍ਰੇਲੀਆਈ ਮੀਡੀਆ ਵਲੋਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲੈ ਕੇ ਕੀਤੀ ਗਈ ਅਪਮਾਨਜਨਕ ਪੋਸਟ ਨੇ ਹੰਗਾਮਾ ਮਚਾ ਦਿਤਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਇਸ ਪੋਸਟ ਨੂੰ ਲਾਈਕ ਕੀਤਾ ਹੈ। ਇਸ ਤੋਂ ਇਲਾਵਾ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਸਾਬਕਾ ਖਿਡਾਰੀ ਆਰੋਨ ਫਿੰਚ ਨੇ ਵੀ ਇਸ ਨੂੰ ਲਾਈਕ ਕੀਤਾ ਹੈ। ਖਬਰ ਹੈ ਕਿ ਆਸਟ੍ਰੇਲੀਆਈ ਕਪਤਾਨ ਕਮਿੰਸ ਨੇ ਵੀ ਇਸ ਪੋਸਟ ਨੂੰ ਲਾਈਕ ਕੀਤਾ ਸੀ ਪਰ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਅਨਲਾਈਕ ਕਰ ਦਿਤੀ। ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਭਾਰਤੀ ਪ੍ਰਸ਼ੰਸਕ ਇਸ ਨੂੰ ਪਸੰਦ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋ: Urfi Javed Angry Video viral: ਉਰਫੀ ਜਾਵੇਦ ਨੂੰ ਆਇਆ ਗੁੱਸਾ, ਕੈਮਰੇ 'ਤੇ ਕਿਹਾ...ਜਦੋਂ ਮੈਂ ਜਾਵਾਂਗੀ, ਤਾਂ ਇਸ ਨੂੰ ਫੜ ਕੇ ਕੁੱਟਣਾ
ਵਿਸ਼ਵ ਕੱਪ ਫਾਈਨਲ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਭਾਰਤ ਨੂੰ 240 ਦੌੜਾਂ 'ਤੇ ਆਲ ਆਊਟ ਕਰ ਦਿਤਾ। ਆਸਟ੍ਰੇਲੀਆ ਲਈ ਸਟਾਰਕ ਨੇ ਤਿੰਨ ਵਿਕਟਾਂ ਲਈਆਂ। ਜਦਕਿ ਕਮਿੰਸ ਅਤੇ ਹੇਜ਼ਲਵੁੱਡ ਨੇ 2-2 ਵਿਕਟਾਂ ਲਈਆਂ। ਭਾਰਤ ਦੀ ਤਰਫ ਤੋਂ ਰੋਹਿਤ ਸ਼ਰਮਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਤੀ ਅਤੇ 47 ਦੌੜਾਂ ਦੀ ਤੇਜ਼ ਪਾਰੀ ਖੇਡੀ। ਕੇਐਲ ਰਾਹੁਲ ਨੇ 66 ਅਤੇ ਵਿਰਾਟ ਕੋਹਲੀ ਨੇ 54 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ ਅਤੇ ਟੀਮ 240 ਦੌੜਾਂ ਤੱਕ ਹੀ ਸੀਮਤ ਹੋ ਗਈ। ਆਸਟਰੇਲੀਆ ਲਈ ਟਰੇਵਿਸ ਹੈੱਡ ਨੇ ਸ਼ਾਨਦਾਰ ਸੈਂਕੜਾ ਖੇਡਿਆ ਅਤੇ ਟੀਮ ਨੂੰ ਜਿੱਤ ਵੱਲ ਲੈ ਕੇ ਗਏ।