ਗੁਰਸਿਮਰ ਨੇ ਚੈਂਪੀਅਨ ਬਣ ਕੇ ਮਹਿਲਾ ਪ੍ਰੋ ਗੋਲਫ ਟੂਰ ‘ਚ ਮਾਰੀ ਮੱਲ

ਏਜੰਸੀ

ਖ਼ਬਰਾਂ, ਖੇਡਾਂ

ਸਾਰੇ ਦੇਸ਼ ਵਿਚ ਪ੍ਰੋ ਗੋਲਫ ਦਾ ਜ਼ਸਨ ਮਨਾਇਆ ਜਾ ਰਿਹਾ ਸੀ ਅਤੇ ਪ੍ਰੋ ਗੋਲਫ ਟੂਰ ਕੱਲ੍ਹ ਪੂਰੀ ਧੂਮਧਾਮ....

Gursimar

ਪੁਣੇ : ਸਾਰੇ ਦੇਸ਼ ਵਿਚ ਪ੍ਰੋ ਗੋਲਫ ਦਾ ਜ਼ਸਨ ਮਨਾਇਆ ਜਾ ਰਿਹਾ ਸੀ ਅਤੇ ਪ੍ਰੋ ਗੋਲਫ ਟੂਰ ਕੱਲ੍ਹ ਪੂਰੀ ਧੂਮਧਾਮ ਦੇ ਨਾਲ ਨਿਬੜ ਗਿਆ ਹੈ। ਗੁਰਸਿਮਰ ਬਡਵਾਲ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਆਖਰੀ ਦਿਨ ਸ਼ੁੱਕਰਵਾਰ ਅਪਣੇ ਵਿਰੋਧੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿਤਾ ਅਤੇ ਸਾਲ ਦਾ ਅਪਣਾ ਪਹਿਲਾ ਖਿਤਾਬ ਜਿੱਤ ਲਿਆ। ਸਾਲ ਦੇ ਪਹਿਲੇ ਮਹੀਨੇ ਹੀ ਗੁਰਸਿਮਰ ਨੂੰ ਬਹੁਤ ਵੱਡੀ ਉਪਲਬਧੀ ਹਾਸਲ ਹੋਈ ਹੈ।

ਗੁਰਸਿਮਰ ਨੇ ਆਖਰੀ ਦਿਨ ਚਾਰ ਅੰਡਰ 68 ਦਾ ਕਾਰਡ ਖੇਡ ਕੇ ਕੁਲ ਸਕੋਰ ਪੰਜ ਅੰਡਰ 211 ਦਾ ਸਕੋਰ ਕੀਤਾ। ਦੂਜੇ ਗੇੜ ਤੋਂ ਬਾਅਦ ਗੁਰਸਿਮਰ ਤੋਂ ਇਕ ਸ਼ਾਟ ਨਾਲ ਪਿਛੜਨ ਵਾਲੀ ਅਮਨਦੀਪ ਦ੍ਰਾਲ (72) ਈਵਨ ਪਾਰ 216 ਦੇ ਸਕੋਰ ਨਾਲ ਦੂਜੇ ਸਥਾਨ ਉਤੇ ਰਹੀ। ਪਿਛਲੇ ਸਾਲ ਹੀਰੋ ਆਰਡਰ ਆਫ਼ ਮੈਰਿਟ ਜੇਤੂ ਰਹੀ ਤਵੇਸਾ ਮਲਿਕ (72) ਤੀਜੇ, ਜਦੋਂ ਕਿ ਇਸ ਸਾਲ ਪਹਿਲੇ ਗੇੜ ਦੀ ਜੇਤੂ ਨੇਹਾ ਤ੍ਰਿਪਾਠੀ (72) ਚੌਥੇ ਉਤੇ ਸਿਫਤ ਅਲਾਗ (77) ਪੰਜਵੇਂ ਸਥਾਨ ਉਤੇ ਰਹੀ।

ਤੁਹਾਨੂੰ ਦੱਸ ਦਈਏ ਕਿ ਗੁਰਸਿਮਰ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੋਈ ਸੀ ਜਿਸ ਦੀ ਵਜ੍ਹਾ ਨਾਲ ਉਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ।