ਬੱਲੇਬਾਜ਼ਾਂ ਦੀ ODI ਰੈਂਕਿੰਗ 'ਚ ਨੰਬਰ-6 'ਤੇ ਪਹੁੰਚੇ ਸ਼ੁਭਮਨ ਗਿੱਲ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਵੀ ਪਛਾੜਿਆ

ਏਜੰਸੀ

ਖ਼ਬਰਾਂ, ਖੇਡਾਂ

ਉਹਨਾਂ ਨੇ ਇਸ ਰੈਂਕਿੰਗ ਵਿਚ ਵਿਰਾਟ ਕੋਹਲੀ ਨੂੰ ਵੀ ਮਾਤ ਦਿੱਤੀ ਹੈ, ਕੋਹਲੀ ਹੁਣ ਸੱਤਵੇਂ ਸਥਾਨ 'ਤੇ ਆ ਗਏ ਹਨ। ਜਦਕਿ ਰੋਹਿਤ ਸ਼ਰਮਾ ਵੀ ਟਾਪ-10 ਵਿਚ ਮੌਜੂਦ ਹੈ।

Shubman Gill jumps to No.6 in ICC ODI Rankings

 

ਨਵੀਂ ਦਿੱਲੀ: ਨਿਊਜ਼ੀਲੈਂਡ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 360 ਦੌੜਾਂ ਬਣਾਉਣ ਤੋਂ ਬਾਅਦ ਸ਼ੁਭਮਨ ਗਿੱਲ ਬੱਲੇਬਾਜ਼ਾਂ ਦੀ ਵਨਡੇ ਰੈਂਕਿੰਗ 'ਚ 6ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹ ਵਨਡੇ ਰੈਂਕਿੰਗ ਵਿਚ ਟਾਪ-10 ਵਿਚ ਸ਼ਾਮਲ ਹੋਏ ਹਨ। ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇਸ ਰੈਂਕਿੰਗ ਵਿਚ ਵਿਰਾਟ ਕੋਹਲੀ ਨੂੰ ਵੀ ਮਾਤ ਦਿੱਤੀ ਹੈ, ਕੋਹਲੀ ਹੁਣ ਸੱਤਵੇਂ ਸਥਾਨ 'ਤੇ ਆ ਗਏ ਹਨ। ਜਦਕਿ ਰੋਹਿਤ ਸ਼ਰਮਾ ਵੀ ਟਾਪ-10 ਵਿਚ ਮੌਜੂਦ ਹੈ।

ਇਹ ਵੀ ਪੜ੍ਹੋ: ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 10% ਡਿੱਗੇ 

ਸ਼ੁਭਮਨ ਗਿੱਲ ਨੇ ਦੋ ਹਫਤੇ ਪਹਿਲਾਂ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਨਡੇ ਰੈਂਕਿੰਗ 'ਚ 26ਵਾਂ ਸਥਾਨ ਹਾਸਲ ਕੀਤਾ ਸੀ। ਹੁਣ ਨਿਊਜ਼ੀਲੈਂਡ ਖਿਲਾਫ 180 ਦੀ ਬੱਲੇਬਾਜ਼ੀ ਔਸਤ ਅਤੇ 128 ਦੇ ਸਟ੍ਰਾਈਕ ਰੇਟ ਨਾਲ ਇਸ ਖਿਡਾਰੀ ਨੇ 360 ਦੌੜਾਂ ਬਣਾਈਆਂ ਅਤੇ 'ਪਲੇਅਰ ਆਫ ਦਾ ਸੀਰੀਜ਼' ਦਾ ਐਵਾਰਡ ਜਿੱਤਿਆ ਅਤੇ 20 ਸਥਾਨਾਂ ਦੀ ਪੁਲਾਂਘ ਲਗਾ ਕੇ ਵਨਡੇ ਰੈਂਕਿੰਗ 'ਚ ਛੇਵੇਂ ਸਥਾਨ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ: ਆਜ਼ਾਦੀ ਲਈ 80 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬਰਾਬਰੀ ਵਾਲਾ ਸਲੂਕ ਕਦੋਂ ਹੋਵੇਗਾ? 

ਸ਼ੁਭਮਨ ਨੇ ਹੁਣ ਤੱਕ ਸਿਰਫ 21 ਵਨਡੇ ਖੇਡੇ ਹਨ। ਇੱਥੇ ਉਹਨਾਂ ਨੇ 73.76 ਦੀ ਸ਼ਾਨਦਾਰ ਬੱਲੇਬਾਜ਼ੀ ਔਸਤ ਅਤੇ 109.80 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 1254 ਦੌੜਾਂ ਬਣਾਈਆਂ। ਉਹ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਭਾਰਤੀ ਬੱਲੇਬਾਜ਼ ਵੀ ਹਨ। ਆਪਣੇ ਛੋਟੇ ਕਰੀਅਰ ਵਿੱਚ ਇਸ ਬੱਲੇਬਾਜ਼ ਨੇ ਦੋਹਰੇ ਸੈਂਕੜੇ ਸਮੇਤ 4 ਸੈਂਕੜੇ ਲਗਾਏ ਹਨ।