ਸੇਰੇਨਾ ਦਾ ਭੱਦਾ ਕਾਰਟੂਨ ਬਣਾਉਣ ਵਾਲੇ ਨੂੰ ਰਾਹਤ , ਪ੍ਰੈਸ ਕਾਊਂਸਿਲ ਨੇ ਕਿਹਾ ਕੁੱਝ ਗਲਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੇਨਿਸ ਸਟਾਰ ਅਮਰੀਕਾ ਦੀ ਸੇਰੇਨਾ ਵਿਲਿਅਮਸ ‘ਤੇ ਹੇਰਾਲਡ ਸੰਨ ਵਿਚ ਛਪੇ ਕਾਰਟੂਨ ਨੂੰ ਚਾਹੇ ਨਸਲਭੇਦ ਤੇ ਲਿੰਗਭੇਦ ਦੱਸ ਕੇ ਇਸ ਦੀ ਆਲੋਚਨਾ ਹੋ ਰਹੀ ਹੋ ...

Serena Williams

ਸਿਡਨੀ : ਟੇਨਿਸ ਸਟਾਰ ਅਮਰੀਕਾ ਦੀ ਸੇਰੇਨਾ ਵਿਲਿਅਮਸ ‘ਤੇ ਹੇਰਾਲਡ ਸੰਨ ਵਿਚ ਛਪੇ ਕਾਰਟੂਨ ਨੂੰ ਚਾਹੇ ਨਸਲਭੇਦ ਤੇ ਲਿੰਗਭੇਦ ਦੱਸ ਕੇ ਇਸ ਦੀ ਆਲੋਚਨਾ ਹੋ ਰਹੀ ਹੈ , ਪਰ ਅਸਟਰੇਲੀਆ ਦੇ ਮੀਡੀਆ ਨੂੰ ਇਸ ਵਿਚ ਕੁੱਝ ਵੀ ਬੁਰਾ ਨਹੀਂ ਲਗਿਆ ਤੇ ਉਸ ਨੇ ਕਿਹਾ ਕਿ ਇਹ ਮੀਡੀਆ ਮਾਨਕਾਂ ਦੀ ਉਲੰਘਣਾ ਨਹੀਂ ਹੈ। ਪਿਛਲੇ ਸਾਲ ਯੂਐਸ ਓਪਨ ਵਿਚ ਜਾਪਾਨ ਦੀ ਨਾਓਮੀ ਓਸਾਕਾ ਵਲੋਂ ਮਿਲੀ ਹਾਰ ਤੋਂ ਬਾਅਦ ਸੇਰੇਨਾ ਦੀ ਚੇਅਰ ਐਂਪਾਇਰ ਨਾਲ ਹੋਈ ਬਹਿਸ ਨੂੰ ਕਾਰਟੂਨਿਸਟ ਮਾਰਕ ਨਾਇਟ ਨੇ ਸਤੰਬਰ ਵਿਚ ਕਾਰਟੂਨ ਬਣਾਕੇ ਛਾਪਿਆ ਸੀ ।

ਇਸ ਤੋਂ ਬਾਅਦ ਕਾਰਟੂਨਿਸਟ ਦੀ ਕਾਫ਼ੀ ਆਲੋਚਨਾ ਹੋਈ ਤੇ ਉਸ ਨੂੰ ਨਸਲਭੇਦੀ ਤੇ ਲਿੰਗਭੇਦੀ ਕਰਾਰ ਦਿੱਤਾ ਗਿਆ। ਸੇਰੇਨਾ ਤੇ ਬਣੇ ਇਸ ਕਾਰਟੂਨ ਨੂੰ ਭੱਦਾ ਕਰਾਰ ਦਿੱਤਾ ਗਿਆ । ਮਸ਼ਹੂਰ ਲੇਖਕ ਜੇ ਕੇ ਰਾਲਿੰਗ ਨੇ ਵਿਅੰਗ ਕਰਦੇ ਹੋਏ ਕਾਰਟੂਨਿਸਟ ਨੂੰ ਇੱਕ ਸਫਲ ਖਿਡਾਰੀ ਕਾ ਭੱਦਾ ਕਾਰਟੂਨ ਬਣਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਸੀ। ਵਾਸ਼ੀਂਗਟਨ ਪੋਸਟ ਨੇ ਵੀ ਆਲੋਚਨਾ ਕੀਤੀ ਸੀ। ਪਰ ਦੇਸ਼ ਦੀ ਮੀਡੀਆ ਤੇ ਨਜ਼ਰ ਰੱਖਣ ਵਾਲੀ ਸੰਸਥਾ ਨੇ ਕੁੱਝ ਵੀ ਗਲਤ ਨਹੀਂ ਪਾਇਆ।