ਇੰਗਲੈਂਡ-ਵਿੰਡੀਜ਼ ਵਿਚਕਾਰ ਤੀਜਾ ਮੈਚ ਮੀਂਹ ਕਾਰਨ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਅਤੇ ਵੈਸਟਇੰਡੀਜ਼ ਦੇ ਵਿਚ ਤੀਜਾ ਵਨ-ਡੇ ਮੀਂਹ ਦੀ ਭੇਂਟ ਚੜ੍ਹ ਗਿਆ। ਗਰੇਨੇਡਾ ਵਿਚ ਮੀਂਹ .......

England and West Indies Third ODI Abandoned Due to Rain

ਨਵੀਂ ਦਿੱਲੀ : ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਇੱਕ ਰੋਜ਼ਾ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ। ਗ੍ਰੇਨੇਡਾ ਦੇ ਸੇਂਟ ਜੋਰਜ ਸਟੇਡੀਅਮ 'ਚ ਇਹ ਮੈਚ ਖੇਡਿਆ ਜਾਣਾ ਸੀ। ਮੀਂਹ ਕਾਰਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ।

ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਪਹਿਲਾਂ ਗੇਂਦਬਾਜੀ ਲਈ ਸੱਦਿਆ, ਪਰ ਮੀਂਹ ਨੇ ਉਨ੍ਹਾਂ ਦੇ ਫ਼ੈਸਲੇ ਉੱਤੇ ਪਾਣੀ ਫੇਰ ਦਿੱਤਾ। ਤਿੰਨ ਮੈਚਾਂ ਤੋਂ ਬਾਅਦ ਦੋਵੇਂ ਟੀਮਾਂ 5 ਮੈਚਾਂ ਦੀ ਲੜੀ ਵਿਚ 1-1 ਦੀ ਬਰਾਬਰੀ 'ਤੇ ਹਨ। ਲੜੀ ਦਾ ਚੌਥਾ ਮੈਚ 27 ਫ਼ਰਵਰੀ ਨੂੰ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਪੰਜਵਾਂ ਅਤੇ ਅੰਤਿਮ ਮੈਚ ਸੇਂਟ ਲੂਸਿਆ ਵਿਚ 2 ਮਾਰਚ ਨੂੰ ਖੇਡਿਆ ਜਾਵੇਗਾ।

ਇੱਕ ਰੋਜ਼ਾ ਲੜੀ ਤੋਂ ਬਾਅਦ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ਟੀ20 ਲੜੀ ਖੇਡੀ ਜਾਵੇਗੀ।

ਤੀਸਰੇ ਮੈਚ ਦੌਰਾਨ ਕਈ ਵਾਰ ਅਜਿਹੇ ਹਾਲਤ ਬਣੇ ਕਿ ਮੁਕਾਬਲਾ ਸ਼ੁਰੂ ਹੋਣ ਦੀ ਸੰਭਾਵਨਾ ਲੱਗੀ। ਇਕ ਮੌਕਾ ਅਜਿਹਾ ਵੀ ਆਇਆ ਜਦੋਂ 20-20 ਓਵਰਾਂ ਦੀ ਪਾਰੀ ਖੇਡਣ ਦੀ ਸੰਭਾਵਨਾ ਬਣੀ, ਪਰ ਫਿਰ ਮੌਸਮ ਦਾ ਮਿਜਾਜ਼ ਵਿਗੜਿਆ ਅਤੇ ਖੇਡ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ।

ਹਾਲਾਂਕਿ ਟਾਸ ਹੋ ਚੁੱਕਾ ਸੀ। ਅਜਿਹੇ ਵਿਚ ਮੈਚ ਨੂੰ ਪੱਕੇ ਤੌਰ 'ਤੇ ਗਿਣਿਆ ਗਿਆ ਹੈ। ਇਸ ਨਾਲ ਕੈਰੇਬੀਆਈ ਬੱਲੇਬਾਜ਼ ਡੈਰੇਨ ਬਰਾਵੋ ਨੂੰ ਕਾਫ਼ੀ ਨਿਰਾਸ਼ਾ ਹੋਈ ਕਿਉਂਕਿ ਉਹ ਆਪਣਾ 100ਵਾਂ ਇੱਕ ਰੋਜ਼ਾ ਮੈਚ ਵਿਸ਼ੇਸ਼ ਬਣਾਉਣਾ ਚਾਹੁੰਦੇ ਸਨ।