ਰਾਸ਼ਿਦ ਦੇ ਹਰਫ਼ਨਮੌਲਾ ਪ੍ਰਦਰਸ਼ਨ ਨਾਲ ਸਨਰਾਈਜ਼ਰਜ਼ ਪਹੁੰਚੀ ਫ਼ਾਈਨਲ 'ਚ

ਏਜੰਸੀ

ਖ਼ਬਰਾਂ, ਖੇਡਾਂ

ਅਫ਼ਗਾਨਿਸਤਾਨ ਦੇ ‘ਵੰਡਰ ਬਵਾਏ’ ਰਾਸ਼ਿਦ ਖਾਨ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ 'ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਦੂਜੇ ਕਵਾਲੀਫ਼ਾਇਰ 'ਚ ਕਲਕੱਤਾ ਨਾਈਟ ਰਾਈਡਰਜ਼ ਨੂੰ ਉਹਨਾਂ ਦੇ...

Rashid Khan

ਕਲਕੱਤਾ, 25 ਮਈ : ਅਫ਼ਗਾਨਿਸਤਾਨ ਦੇ ‘ਵੰਡਰ ਬਵਾਏ’ ਰਾਸ਼ਿਦ ਖਾਨ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ 'ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਦੂਜੇ ਕਵਾਲੀਫ਼ਾਇਰ 'ਚ ਕਲਕੱਤਾ ਨਾਈਟ ਰਾਈਡਰਜ਼ ਨੂੰ ਉਹਨਾਂ ਦੇ ਹੀ ਮੈਦਾਨ 'ਚ 13 ਰਨ ਤੋਂ ਹਰਾ ਕੇ ਆਈਪੀਐਲ ਫ਼ਾਈਨਲ 'ਚ ਜਗ੍ਹਾ ਬਣਾ ਲਈ ਜਿਥੇ ਉਹਨਾਂ ਦਾ ਸਾਹਮਣਾ ਚੱਨਈ ਸੁਪਰ ਕਿੰਗਜ਼ ਨਾਲ ਹੋਵੇਗਾ।

ਜਿੱਤ ਲਈ 175 ਰਨ  ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੋ ਵਾਰ ਦੀ ਚੈਂਪਿਅਨ ਕੇਕੇਆਰ ਦੀ ਟੀਮ 20 ਓਵਰ 'ਚ ਨੌਂ ਵਿਕਟ 'ਤੇ 161 ਰਨ ਹੀ ਬਣਾ ਸਕੀ। ਪਹਿਲਾਂ ਕਵਾਲੀਫ਼ਾਇਰ 'ਚ ਚੱਨਈ ਸੁਪਰ ਕਿੰਗਜ਼ ਤੋਂ ਹਾਰੀ ਸਨਰਾਇਜ਼ਰਜ਼ ਹੁਣ ਐਤਵਾਰ ਨੂੰ ਮੁੰਬਈ 'ਚ ਫ਼ਾਈਨਲ 'ਚ ਇਕ ਵਾਰ ਫਿਰ ਉਸੀ ਨਾਲ ਖੇਡੇਗੀ।

ਕੇਕੇਆਰ ਦੀ ਸ਼ੁਰੂਆਤ ਕਾਫ਼ੀ ਪਹਿਲਕਾਰ ਰਹੀ ਜਦੋਂ ਕ੍ਰਿਸ ਲਿਨ ਅਤੇ ਸੁਨੀਲ ਨਰਾਇਣ ਨੇ ਦਸ ਤੋਂ ਜ਼ਿਆਦਾ ਦੀ ਔਸਤ ਨਾਲ ਪ੍ਰਤੀ ਓਵਰ ਰਨ ਬਣਾਏ। ਕੇਕੇਆਰ ਨੂੰ ਸੱਭ ਤੋਂ ਵੱਡਾ ਝਟਕਾ 12ਵੇਂ ਓਵਰ 'ਚ ਸ਼ਾਕਿਬ ਅਲ ਹਸਨ ਨੇ ਦਿਤਾ ਜਦੋਂ ਦਿਨੇਸ਼ ਕਾਰਤਿਕ ਉਨ੍ਹਾਂ ਦੇ ਹੇਠਾਂ ਵੱਲ ਜਾਂਦੀ ਗੇਂਦ ਨੂੰ ਸਮਝ ਨਹੀਂ ਸਕੇ ਅਤੇ ਬੋਲਡ ਹੋ ਗਏ।

ਉਸ ਸਮੇਂ ਸਕੋਰ ਚਾਰ ਵਿਕੇਟ 'ਤੇ 108 ਰਨ ਸੀ। ਇਸ ਸਕੋਰ 'ਤੇ ਅਗਲੇ ਓਵਰ 'ਚ ਲਿਨ ਨੂੰ ਆਉਟ ਕਰ ਕੇ ਰਾਸ਼ਿਦ ਨੇ ਸਨਰਾਇਜ਼ਰਜ਼ ਦਾ ਸ਼ਕੰਜਾ ਕਸ ਦਿਤਾ। ਸਨਰਾਇਜ਼ਰਸ ਨੇ ਆਖ਼ਰੀ ਤਿੰਨ ਓਵਰ 'ਚ 50 ਰਨ ਬਣਾਏ। ਅਫ਼ਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਸਿਰਫ਼ 10 ਗੇਂਦ 'ਚ ਚਾਰ ਛੱਕੇ ਅਤੇ ਦੋ ਚੌਕਿਆਂ ਦੀ ਮਦਦ ਨਾਲ 34 ਰਨ ਜੋਡ਼ੇ। ਕੇਕੇਆਰ ਨੇ ਸਿਰਫ਼ ਤਿੰਨ ਵਿਦੇਸ਼ੀ ਖਿਡਾਰੀਆਂ ਨੂੰ ਮੈਦਾਨ 'ਚ ਉਤਾਰਣ ਦਾ ਸਾਹਸਿਕ ਫ਼ੈਸਲਾ ਲੈਂਦੇ ਹੋਏ ਮਾਵੀ ਨੂੰ ਟੀਮ 'ਚ ਜਗ੍ਹਾ ਦਿਤੀ। ਉਥੇ ਹੀ ਪੰਜ ਮੈਚਾਂ ਤੋਂ ਬਾਅਦ ਪਰਤੇ ਸਾਹਾ ਨੇ ਪਹਿਲੀ 12 ਗੇਂਦਾਂ 'ਚ ਛੇ ਰਨ ਬਣਾਏ।